ਕਪੂਰਥਲਾ ''ਚ ਬਲੈਕਆਊਟ, ਜਿਲ੍ਹਾ ਪ੍ਰਸ਼ਾਸਨ ਨੇ ਕੀਤੀ ਨਾ ਘਬਰਾਉਣ ਦੀ ਅਪੀਲ
Saturday, May 10, 2025 - 10:18 PM (IST)

ਪੰਜਾਬ ਡੈਸਕ (ਵਿਕਰਮ)-ਵਰਤਮਾਨ ਹਾਲਾਤ ਦੇ ਮੱਦੇਨਜਰ ਇਹਤਿਆਤੀ ਕਦਮਾਂ ਵਜੋਂ ਕਪੂਰਥਲਾ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਬਲੈਕ ਆਊਟ ਕੀਤਾ ਗਿਆ ਹੈ ।ਉੱਥੇ ਦੇ ਜਿਲ੍ਹਾ ਪ੍ਰਸ਼ਾਸਨ ਨੇ ਅਪੀਲ ਕੀਤੀ ਕਿ ਸਭ ਨੂੰ ਬਾਹਰ ਵਾਲੀਆਂ ਲਾਇਟਾਂ , ਸਾਇਨ ਬੋਰਡ , ਸੀ ਸੀ ਟੀ ਵੀ ਕੈਮਰੇ ਆਦਿ ਬੰਦ ਰੱਖਣ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪ੍ਰਸ਼ਾਸ਼ਨ ਤੁਹਾਡੀ ਸਹਾਇਤਾ ਲਈ ਵਚਨਬੱਧ ਹੈ ।