ਅੌਰਤ ਨੇ ਲਾਏ ਠੇਕੇਦਾਰ ’ਤੇ ਜਬਰ-ਜ਼ਨਾਹ ਤੇ ਬਲੈਕਮੇਲ ਕਰਕੇ ਪੈਸੇ ਠੱਗਣ ਦੇ ਇਲਜ਼ਾਮ

Friday, Jul 20, 2018 - 03:24 AM (IST)

ਅੌਰਤ ਨੇ ਲਾਏ ਠੇਕੇਦਾਰ ’ਤੇ ਜਬਰ-ਜ਼ਨਾਹ ਤੇ ਬਲੈਕਮੇਲ ਕਰਕੇ ਪੈਸੇ ਠੱਗਣ ਦੇ ਇਲਜ਼ਾਮ

ਖੰਨਾ, (ਸੁਨੀਲ)- ਸਥਾਨਕ ਇਕ ਮੁਹੱਲੇ ਦੀ ਅੌਰਤ ਨੇ ਸ਼ਹਿਰ ਦੇ ਇਕ ਨਾਮੀ ਠੇਕੇਦਾਰ ’ਤੇ ਜਬਰ-ਜ਼ਨਾਹ ਦੇ ਨਾਲ ਨਾਲ ਅਸ਼ਲੀਲ ਫੋਟੋ ਲੈ ਕੇ ਬਲੈਕਮੇਲ ਕਰ ਕੇ ਇਕ ਲੱਖ 20 ਹਜ਼ਾਰ ਰੁਪਏ ਲੈਣ ਦੇ ਸੰਗੀਨ ਇਲਜ਼ਾਮ ਲਾਉਂਦੇ ਹੋਏ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਾਹੀਆ ਨੂੰ ਸ਼ਿਕਾਇਤ ਦੇ  ਕੇ ਕਥਿਤ ਠੇਕੇਦਾਰ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀਡ਼ਤ ਅੌਰਤ  ਨੇ ਦੱਸਿਆ ਕਿ ਉਸਦੇ ਪਤੀ ਜੋ ਕਿ ਵਿਦੇਸ਼ ’ਚ ਰਹਿੰਦੇ ਹਨ, ਨੇ ਆਪਣੀ ਖੂਨ-ਪਸੀਨੇ ਦੀ ਕਮਾਈ ਘਰ ਭੇਜਦੇ ਹੋਏ ਨਵਾਂ ਘਰ ਬਣਾਉਣ ਲਈ ਉਸਨੂੰ ਪੈਸੇ ਭੇਜੇ ਸਨ। ਉਥੇ ਹੀ ਉਸਨੇ ਮਕਾਨ ਦੇ ਸਬੰਧ ਵਿਚ ਦਸ ਲੱਖ ਰੁਪਏ ਦਾ ਲੋਨ ਲੈਂਦੇ ਹੋਏ ਮਕਾਨ ਦੀ ਉਸਾਰੀ ਕਰਵਾਉਣ ਲਈ ਸਮਰਾਲਾ ਰੋਡ ਮਾਡਲ ਟਾਊਨ ਦੇ ਰਹਿਣ ਵਾਲੇ ਇਕ ਠੇਕੇਦਾਰ ਨੂੰ ਆਪਣੀ ਕੋਠੀ ਬਣਾਉਣ ਲਈ ਠੇਕਾ ਦੇ ਦਿੱਤਾ। ਇਸ ਦੌਰਾਨ ਕੰਮ ਚੱਲਦਾ ਰਿਹਾ ਅਤੇ ਠੇਕੇਦਾਰ ਆਪਣੀ ਮਿਹਨਤ ਲੈਂਦਾ ਰਿਹਾ।
 ਇਸ ਪ੍ਰਕਾਰ ਉਸਨੇ ਲੇਬਰ ਦੇ ਰੂਪ ਵਿਚ ਉਸ ਤੋਂ ਹੁਣ ਤੱਕ ਕਰੀਬ ਇੱਕ ਲੱਖ 80 ਹਜ਼ਾਰ ਰੁਪਏ ਲੈ ਲਏ। ਠੇਕੇਦਾਰ ਨੇ ਆਪਣਾ ਵਿਸ਼ਵਾਸ ਕਾਇਮ ਕਰਦੇ ਹੋਏ ਉਸਦੇ ਸੱਸ-ਸਹੁਰੇ ਉੱਤੇ ਵੀ ਆਪਣਾ ਪ੍ਰਭਾਵ ਵਧਾ ਲਿਆ। ਮਾਮਲਾ ਇਸ ਕਦਰ ਪਹੁੰਚ ਗਿਆ ਕਿ ਇਹ ਪਰਿਵਾਰ ਜੋ ਵੀ ਬਾਜ਼ਾਰ ਤੋਂ ਸਾਮਾਨ ਖਰੀਦਦੇ ਸਨ, ਲਈ ਠੇਕੇਦਾਰ ਨੂੰ ਹੀ ਪੈਸੇ ਦੇ ਦਿੰਦੇ ਸਨ। ਇਕ ਦਿਨ ਠੇਕੇਦਾਰ ਨੂੰ ਪੀਡ਼ਤਾ ਦੇ ਸਹੁਰੇ ਨੇ ਘਰ ਤੋਂ ਇਹ ਕਹਿੰਦੇ ਹੋਏ ਆਪਣੀ ਨੂੰਹ ਤੋਂ ਪੈਸੇ ਲੈਣ ਲਈ ਬੋਲਿਆ ਕਿ ਉਹ ਕਿਸੇ ਕੰਮ ਲਈ ਬਾਹਰ ਜਾ ਰਹੇ ਹਨ, ਜਿਸਦੇ ਚਲਦੇ ਉਹ ਉਨ੍ਹਾਂ ਦੀ ਨੂੰਹ ਤੋਂ ਪੈਸੇ ਲੈ ਕੇ ਕੋਠੀ ਲਈ ਨਵੀਅਾਂ ਟਾਈਲਾਂ ਲੈ ਆਵੇ। ਵਕਤ ਕਰੀਬ ਸਵਾ ਦਸ ਵਜੇ ਸਵੇਰੇ ਠੇਕੇਦਾਰ ਪੀਡ਼ਤਾ ਦੇ ਘਰ ਆਇਆ, ਜਿਸਨੇ ਪੈਸੇ ਲੈਣ  ਉਪਰੰਤ ਚਾਹ ਪੀਣ ਦੀ ਇੱਛਾ ਜਤਾਈ। ਇਸ ਵਿੱਚ ਉਹ ਚਾਹ ਬਣਾ ਕੇ ਜਿਵੇਂ ਹੀ ਪਰਤੀ ਤਾਂ ਠੇਕੇਦਾਰ ਨੇ ਉਸਨੂੰ ਪਾਣੀ ਲਿਆਉਣ ਲਈ ਬੋਲਿਆ। 
ਅੌਰਤ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਸ ਵਿੱਚ ਠੇਕੇਦਾਰ ਨੇ ਉਸਦੀ ਚਾਹ ਵਿਚ ਕੁਝ ਮਿਲਾ ਦਿੱਤਾ, ਜਿਸਨੂੰ ਪੀਣ  ’ਤੇ ਉਹ ਬੇਹੋਸ਼ ਹੋ ਗਈ। ਜਿਸਦਾ ਫਾਇਦਾ ਚੁੱਕਦੇ ਹੋਏ ਠੇਕੇਦਾਰ ਨੇ ਉਸਦੇ ਕੱਪਡ਼ੇ ਉਤਾਰਦੇ ਹੋਏ ਉਸਦੇ  ਅਸ਼ਲੀਲ ਸੀਨ ਆਪਣੇ ਮੋਬਾਇਲ ਵਿੱਚ ਕੈਦ ਕਰ ਲਏ। ਕਈ ਘੰਟਿਆਂ ਦੇ  ਬਾਅਦ ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਨੇ ਆਪਣੇ ਆਪ ਨੂੰ ਬਿਨਾਂ ਕੱਪਡ਼ਿਆਂ ਦੇ ਪਾਇਆ ।  ਕਰੀਬ ਚਾਰ ਘੰਟੇ  ਉਪਰੰਤ ਠੇਕੇਦਾਰ ਨੇ ਉਸਨੂੰ ਫੋਨ ਕਰਕੇ ਜਦੋਂ ਉਸਦੀ ਸਿਹਤ ਦੀ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਸਨੇ ਗੱਲਾਂ ਵਿੱਚ ਉਸਨੂੰ ਦੱਸਿਆ ਕਿ ਉਸਨੇ ਉਸਦੇ ਨਾਲ  ਅਸ਼ਲੀਲ ਫੋਟੋ ਲੈਣ  ਉਪਰੰਤ ਸਰੀਰਕ ਸੰਬੰਧ ਵੀ ਬਣਾ ਲਏ ਹਨ। ਜਿੱਥੇ ਠੇਕੇਦਾਰ ਪਹਿਲਾਂ ਕਦੇ-ਕਦੇ ਉਨ੍ਹਾਂ ਦੇ ਘਰ ਆਇਆ ਕਰਦਾ ਸੀ, ਨੇ ਰੋਜ਼ਾਨਾ ਹੀ ਉਨ੍ਹਾਂ ਦੇ  ਘਰ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਨਾਲ ਸੰਬੰਧ ਬਣਾਉਣ ਲਈ ਉਹ ਉਸਨੂੰ ਮਜਬੂਰ ਕਰਨ ਲੱਗ ਪਿਆ।
 ਜਦੋਂ ਉਸਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਠੇਕੇਦਾਰ ਨੇ ਉਸਦੀ  ਫਿਲਮ ਦਿਖਾ ਕੇ ਉਸਦੇ ਸੱਸ ਸਹੁਰੇ ਦੇ ਨਾਲ-ਨਾਲ ਉਸਦੇ ਵਿਦੇਸ਼ ਵਿੱਚ ਬੈਠੇ ਪਤੀ ਨੂੰ ਭੇਜਣ ਨਾਲ ਸੋਸ਼ਲ ਮੀਡੀਆ ਵਿੱਚ ਵੀ ਪਾਉਣ ਦੀ ਧਮਕੀ ਦਿੰਦੇ ਹੋਏ ਫਿਰ ਤੋਂ  ਨਜਾਇਜ਼ ਸੰਬੰਧ ਬਣਾਏ। ਇਸ ਪ੍ਰਕਾਰ ਉਹ ਰੋਜ਼ਾਨਾ ਹੀ ਬਲੈਕਮੇਲਿੰਗ ਦੇ ਬਲਬੂਤੇ ’ਤੇ ਉਸ ਨਾਲ  ਸੰਬੰਧ ਬਣਾਉਣ ਲੱਗਾ। ਕੁਝ ਸਮੇਂ ਉਪਰੰਤ ਉਸਨੇ ਉਸ ਤੋਂ ਪੈਸਿਆਂ ਦੀ ਮੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਪ੍ਰਕਾਰ ਉਹ ਦੋ ਵਾਰ ਪੰਜਾਹ-ਪੰਜਾਹ ਹਜ਼ਾਰ ਰੁਪਏ ਅਤੇ ਇਕ ਵਾਰ ਵੀਹ ਹਜ਼ਾਰ ਰੁਪਏ ਲੈ ਕੇ ਕੁਲ ਇੱਕ ਲੱਖ 20 ਹਜ਼ਾਰ ਰੁਪਏ ਉਸ ਤੋਂ ਲੈ ਗਿਆ, ਕਿਉਂਕਿ ਉਹ ਇਸ ਗੱਲ ਨੂੰ ਭਲੀਭਾਂਤੀ ਜਾਣਦਾ ਸੀ ਕਿ ਉਸਦਾ ਪਤੀ ਵਿਦੇਸ਼ ਵਿੱਚ ਅੱਛਾ ਖਾਸਾ ਕਮਾਉਂਦਾ ਹੈ ਅਤੇ ਉਸਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਹੈ। ਪੀਡ਼ਤਾ ਨੇ ਦੱਸਿਆ ਕਿ ਇਸ ਵਿਚ ਇਕ ਦਿਨ ਉਹ ਫਿਰ ਤੋਂ ਉਨ੍ਹਾਂ ਦੇ ਘਰ ਆਇਆ ਅਤੇ ਫੋਟੋ ਦਿਖਾਉਂਦੇ ਹੋਏ ਉਸਨੂੰ ਨਾਲ ਚੱਲਣ ਨੂੰ ਕਿਹਾ। 
ਇਸ ਦੌਰਾਨ ਉਹ ਉਸਨੂੰ ਸਰਹਿੰਦ ਦੇ ਇਕ ਹੋਟਲ ਵਿਚ ਲੈ ਗਿਆ, ਜਿੱਥੇ ਉਸਨੇ ਉਸਦੀ ਮਰਜ਼ੀ ਦੇ ਖਿਲਾਫ ਤਿੰਨ ਵਾਰ ਸਰੀਰਕ ਸੰਬੰਧ ਬਣਾਏ। ਪੀਡ਼ਤਾ ਨੇ ਕਿਹਾ ਕਿ ਉਸ ਤੋਂ ਠੇਕੇਦਾਰ ਨੇ ਜਦੋਂ ਦਸ ਲੱਖ ਰੁਪਏ ਮੰਗੇ ਤਾਂ ਸਾਫ਼ ਮਨ੍ਹਾ ਕਰਨ ’ਤੇ ਉਸਨੇ ਉਸਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਇਕ ਘੰਟੇ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਦੌਰਾਨ ਉਸਨੂੰ ਦਸ ਲੱਖ ਰੁਪਏ ਨਾ ਦਿੱਤੇ ਗਏ ਤਾਂ ਉਹ ਉਸ ਦੀਆਂ ਫੋਟੋਆਂ ਵਟਸਐਪ ’ਤੇ ਪਾ ਦੇਵੇਗਾ। ਆਪਣੇ ਆਪ ਨੂੰ ਚਾਰੇ ਪਾਸੇ ਘਿਰਦਾ ਹੋਏ ਦੇਖ ਪੀਡ਼ਤਾ ਨੇ ਸਾਰੀ ਕਹਾਣੀ ਆਪਣੀ ਸੱਸ -ਸਹੁਰੇ ਨੂੰ ਸੁਣਾਉਣ  ਉਪਰੰਤ ਆਪਣੇ ਪਤੀ ਨੂੰ ਵੀ ਦੱਸ ਦਿੱਤੀ ਜਿਨ੍ਹਾਂ ਨੇ ਤੁਰੰਤ ਕਾਰਵਾਈ ਲਈ ਉਸਨੂੰ ਐੱਸ. ਐੱਸ. ਪੀ. ਦੇ ਕੋਲ ਸ਼ਿਕਾਇਤ ਲਈ ਕਿਹਾ। 14 ਜੂਨ ਨੂੰ ਇਸ ਸਬੰਧੀ ਉਸਦੇ ਵੱਲੋਂ ਠੇਕੇਦਾਰ ਦੇ ਖਿਲਾਫ ਇਕ ਸ਼ਿਕਾਇਤ ਖੰਨਾ   ਦੇ ਐੱਸ. ਐੱਸ. ਪੀ. ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵੂਮੈਨ ਸੈੱਲ ਦੀ ਇੰਚਾਰਜ ਨੂੰ ਮੈਡੀਕਲ ਕਰਵਾਉਣ ਦੇ ਆਦੇਸ਼ ਦਿੱਤੇ ਜਿਸਦੇ ਚਲਦੇ ਪੁਲਸ ਨੇ 14 ਜੂਨ ਨੂੰ ਦੇਰ ਸ਼ਾਮ ਪੀਡ਼ਤਾ ਦਾ ਖੰਨਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ। 
ਉਥੇ ਹੀ ਇਸ ਦੌਰਾਨ ਠੇਕੇਦਾਰ ਦਾ ਸਾਲਾ ਵੀ ਉਸ ’ਤੇ ਬੁਰੀ ਨਜ਼ਰ  ਰੱਖਣ ਲੱਗ ਪਿਆ ਅਤੇ ਉਸ ਨੇ  ਵੀ ਉਸ ਨੂੰ ਫੋਟੋਆਂ ਦੇ ਜ਼ੋਰ ’ਤੇ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਪਰ ਉਸਨੇ ਉਸ ਦੀਆਂ ਇੱਛਾਵਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸ ਗੱਲ ਦਾ ਖੁਲਾਸਾ ਵੀ ਪੁਲਸ ਦੇ ਸਾਹਮਣੇ ਕਰ ਦਿੱਤਾ।   


Related News