ਕਾਲੇ ਕਾਨੂੰਨਾਂ ਕਾਰਨ ਭਾਜਪਾ ਦਾ ਵੋਟ ਫੀਸਦੀ ਹੋਇਆ ਜ਼ੀਰੋ : ਢੀਂਡਸਾ

Saturday, Sep 18, 2021 - 10:42 AM (IST)

ਧਨੌਲਾ (ਰਾਈਆਂ): ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਕਾਰਨ ਭਾਜਪਾ ਦਾ ਪੂਰੇ ਦੇਸ਼ ’ਚ ਵੋਟ ਫੀਸਦੀ ਜ਼ੀਰੋ ਹੋ ਚੁੱਕਾ ਹੈ। ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਦੇ ਉਮੀਦਵਾਰ ਦਾ ਸੀਟਾਂ ’ਤੇ ਖੜ੍ਹੇ ਹੋਣਾ ਤਾਂ ਦੂਰ ਦੀ ਗੱਲ ਰਹੀ ਸਗੋਂ ਲੋਕ ਇਨ੍ਹਾਂ ਨੂੰ ਪਿੰਡਾਂ ’ਚ ਵੀ ਨਹੀਂ ਵੜਨ ਦੇਣਗੇ। ਇਹ ਦਾਅਵਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਆਪਣੀ ਹਾਜ਼ਰੀ ਭਰਨ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਤੋਂ ਜਾਰੀ ਕੀਤੇ ਗਏ ਤਿੰਨੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਲੰਮੇ ਸਮੇਂ ਤੋਂ ਆਪਣੇ ਘਰ ਬਾਰ ਛੱਡ ਕੇ ਕਾਨੂੰਨਾਂ ਦੀ ਬਰਖ਼ਾਸਤੀ ਲਈ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੂੰ ਰਾਹਤ ਮਿਲ ਸਕੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਅਹਿਮ ਭੂਮਿਕਾਵਾਂ ਨਿਭਾਏਗਾ। ਇਸ ਪਾਰਟੀ ਦੇ ਸੰਗਠਿਤ ਢਾਂਚੇ ’ਚ ਬੇਦਾਗ ਸ਼ਖਸੀਅਤਾਂ ਨੂੰ ਸ਼ਾਮਲ ਕਰਕੇ ਪੰਜਾਬ ਨੂੰ ਸਹੀ ਸੇਧ ਦੇਣ ਲਈ ਢੀਂਡਸਾ ਪਰਿਵਾਰ ਵੱਲੋਂ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਸੂਬਾ ਪ੍ਰਧਾਨ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਢਾਹ ਲਾ ਕੇ ਕਦੇ ਵੀ ਤਰੱਕੀਆਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸੰਵੇਦਨਸ਼ੀਲ ਵਿਸ਼ੇ ’ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।ਇਸ ਸਮੇਂ ਸਾਬਕਾ ਕੌਂਸਲਰ ਮੁਨੀਸ਼ ਕੁਮਾਰ ਬਾਂਸਲ, ਵਿਸ਼ਾਲ ਬਾਂਸਲ, ਬੱਬੂ ਉਪਲੀ, ਐਡਵੋਕੇਟ ਗੁਰਵਿੰਦਰ ਸਿੰਘ, ਮੰਨੂੰ ਜਿੰਦਲ, ਨਵਦੀਪ ਸਿੰਘ ਪਰੈਟੀ, ਅਸੋਕ ਚੀਮਾ, ਜਥੇ. ਭਰਪੂਰ ਸਿੰਘ ਤੇ ਬਹਾਦਰ ਸਿੰਘ ਆਦਿ ਹਾਜ਼ਰ ਸਨ।


Shyna

Content Editor

Related News