ਰਾਸ਼ਟਰਪਤੀ ਦੇ ਪ੍ਰੋਗਰਾਮ ’ਚ CM ਮਾਨ ਦੇ ਨਾ ਪੁੱਜਣ ’ਤੇ ਭਾਜਪਾ ਨੇ ਲਿਆ ਸਖ਼ਤ ਨੋਟਿਸ

Sunday, Oct 09, 2022 - 09:33 AM (IST)

ਰਾਸ਼ਟਰਪਤੀ ਦੇ ਪ੍ਰੋਗਰਾਮ ’ਚ CM ਮਾਨ ਦੇ ਨਾ ਪੁੱਜਣ ’ਤੇ ਭਾਜਪਾ ਨੇ ਲਿਆ ਸਖ਼ਤ ਨੋਟਿਸ

ਮੋਹਾਲੀ (ਪਰਦੀਪ) : ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨ ਵਾਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਿਰੱਕਤ ਨਹੀਂ ਕੀਤੀ ਗਈ। ਇਸ ’ਤੇ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਨੋਟਿਸ ਲਿਆ ਹੈ। ਮੁੱਖ ਮੰਤਰੀ ਮਾਨ ਦੀ ਗੈਰ-ਹਾਜ਼ਰੀ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਗਣਰਾਜ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜੋ ਆਦਿਵਾਸੀ ਭਾਈਚਾਰੇ ’ਚੋਂ ਆਉਂਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋ ਰਹੇ 'ਏਅਰਸ਼ੋਅ' ਨੇ ਬਾਗੋ-ਬਾਗ ਕੀਤੇ ਆਟੋ ਚਾਲਕ, ਮਿਲਿਆ ਵੱਡਾ ਫ਼ਾਇਦਾ (ਤਸਵੀਰਾਂ)

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਚੰਡੀਗੜ੍ਹ ਪ੍ਰੋਗਰਾਮ ’ਚੋਂ ਗੈਰ-ਹਾਜ਼ਰ ਰਹਿ ਕੇ ਮੁੱਖ ਮੰਤਰੀ ਨੇ ਨਾ ਸਿਰਫ਼ ਰਾਸ਼ਟਰਪਤੀ ਦੇ ਸਨਮਾਨ ਨੂੰ ਢਾਹ ਲਾਈ ਹੈ, ਸਗੋਂ ਦੇਸ਼ ਦੇ ਕਰੋੜਾਂ ਆਦਿਵਾਸੀਆਂ ਦਾ ਅਪਮਾਨ ਕੀਤਾ ਹੈ। ਭਾਜਪਾ ਨੇ ਮੁੱਖ ਮੰਤਰੀ ਨੂੰ ਇਸ ਵੱਡੀ ਗਲਤੀ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਮੁੱਖ ਮੰਤਰੀ ਮਾਨ ਮੌਕੇ ’ਤੇ ਗੈਰ-ਹਾਜ਼ਰ ਰਹੇ, ਸਗੋਂ ਉਨ੍ਹਾਂ ਇਸ ਸਬੰਧੀ ਰਾਸ਼ਟਰਪਤੀ ਦੇ ਸਕੱਤਰੇਤ ਨੂੰ ਸੂਚਿਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।

ਇਹ ਵੀ ਪੜ੍ਹੋ : 'ਏਅਰਸ਼ੋਅ' 'ਚ 10 ਟਨ ਭਾਰੇ 'ਚਿਨੂਕ' ਨੂੰ ਦੇਖ ਲੋਕ ਰਹਿ ਗਏ ਹੈਰਾਨ, ਸਭ ਨੇ ਤਾੜੀਆਂ ਵਜਾ ਕੇ ਕੀਤਾ ਸੁਆਗਤ

ਦੱਸਣਯੋਗ ਹੈ ਕਿ ਹਵਾਈ ਸੈਨਾ ਦਿਵਸ ਦੇ 90 ਸਾਲ ਪੂਰੇ ਹੋਣ ਮੌਕੇ ਚੰਡੀਗੜ੍ਹ ਦੀ ਸੁਖ਼ਨਾ ਝੀਲ 'ਤੇ ਏਅਰਸ਼ੋਅ ਕਰਵਾਇਆ ਗਿਆ ਸੀ, ਜਿਸ ਦੇ ਮੁੱਖ ਮਹਿਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਨ। ਮੁੱਖ ਮੰਤਰੀ ਮਾਨ ਨੂੰ ਵੀ ਇਸ ਪ੍ਰੋਗਰਾਮ 'ਚ ਆਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਪ੍ਰੋਗਰਾਮ 'ਚੋਂ ਗੈਰ-ਹਾਜ਼ਰ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News