ਦਿਗਵਿਜੇ ਤੇ ਮੁਨੀਸ਼ ਤਿਵਾੜੀ ਦੇ ਬਿਆਨਾਂ ''ਤੇ ਭੜਕੀ ਭਾਜਪਾ

Tuesday, Sep 19, 2017 - 06:26 AM (IST)

ਦਿਗਵਿਜੇ ਤੇ ਮੁਨੀਸ਼ ਤਿਵਾੜੀ ਦੇ ਬਿਆਨਾਂ ''ਤੇ ਭੜਕੀ ਭਾਜਪਾ

ਚੰਡੀਗੜ੍ਹ,   (ਬਿਊਰੋ)-  ਭਾਰਤੀ ਜਨਤਾ ਯੂਵਾ ਮੋਰਚਾ (ਭਾਜਯੂਮੋ) ਵਲੋਂ ਪ੍ਰਦੇਸ਼ ਪ੍ਰਧਾਨ ਗੌਰਵ ਗੋਇਲ ਦੀ ਅਗਵਾਈ 'ਚ ਕਾਂਗਰਸ ਭਵਨ ਸੈਕਟਰ-35 ਦੇ ਬਾਹਰ ਕਾਂਗਰਸ ਦੇ ਰਾਸ਼ਟਰੀ ਨੇਤਾਵਾਂ ਮੁਨੀਸ਼ ਤਿਵਾੜੀ ਅਤੇ ਦਿਗਵਿਜੇ ਸਿੰਘ ਵਲੋਂ ਟਵਿਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਦਿੱਤੇ ਗਏ ਮਰਿਆਦਾਹੀਣ ਅਤੇ ਅਭੱਦਰ ਬਿਆਨਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਪਾਰਟੀ ਦੀ ਸ਼ੋਕ ਯਾਤਰਾ ਕੱਢੀ । ਦਿਗਵਿਜੇ ਤੇ ਤਿਵਾੜੀ ਦੇ ਪੁਤਲੇ ਫੂਕ ਕੇ ਰੋਸ ਜਤਾਇਆ ਗਿਆ। ਗੌਰਵ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਵਲੋਂ ਪੂਰੇ ਦੇਸ਼ ਵਿਚ ਨਾਕਾਰੀ ਜਾ ਰਹੀ ਹੈ, ਜਿਸ ਕਰਕੇ ਇਨ੍ਹਾਂ ਦੇ ਨੇਤਾਵਾਂ 'ਚ ਬੇਚੈਨੀ ਪੈ ਗਈ ਹੈ ਅਤੇ ਇਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ, ਇਸ ਲਈ ਹੀ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੋਕ ਸਮਾਜਿਕ ਜੀਵਨ 'ਚ ਵਿਚਰਨ ਦੀਆਂ ਕਦਰਾਂ-ਕੀਮਤਾਂ ਅਤੇ ਮਰਿਆਦਾਵਾਂ ਨੂੰ ਭੁਲਾ ਬੈਠੇ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੇਸ਼ ਮਹਾਮੰਤਰੀ ਅਮਨਦੀਪ ਸਿੰਘ, ਮਹਿਕਵੀਰ ਸੰਧੂ, ਪ੍ਰਦੇਸ਼ ਉਪ ਪ੍ਰਧਾਨ ਪੀਯੂਸ਼ ਗੁਪਤਾ, ਸ਼ਵੇਤਾ ਮਹਾਜਨ, ਹਰੀਸ਼ ਚੌਧਰੀ, ਗਨੇਸ਼ ਝਾ, ਪ੍ਰਦੇਸ਼ ਸਕੱਤਰ ਅਭਿਨਵ ਸ਼ਰਮਾ, ਨਰਿੰਦਰ ਲੁਬਾਣਾ, ਦੇਵਸ਼ਿਰੀ ਸ਼ਰਮਾ, ਅਭਿਸ਼ੇਕ ਧਵਨ, ਪ੍ਰਦੇਸ਼ ਮੀਡੀਆ ਸਕੱਤਰ ਅਰੁਣਦੀਪ ਸਿੰਘ, ਜ਼ਿਲਾ ਪ੍ਰਧਾਨ ਨਵਜੀਵਨ ਧਾਲੀਵਾਲ, ਵੈਭਵ ਪਰਾਸ਼ਰ, ਜਸਮਨਪ੍ਰੀਤ ਬੱਬਰ, ਸੁਭਾਸ਼, ਗੁਰਦੀਪ ਸਿੰਘ ਤੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸ਼ਾਮਲ ਸਨ ।


Related News