ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ, 2018 ’ਚ ਹੋਈ ਹਾਰ ਕਾਰਨ ਫੂਕ-ਫੂਕ ਕੇ ਕਦਮ ਰੱਖ ਰਹੀ ਭਾਜਪਾ

Thursday, Oct 12, 2023 - 04:45 PM (IST)

ਜਲੰਧਰ (ਵਿਸ਼ੇਸ਼)- ਆਉਣ ਵਾਲੇ ਸਮੇਂ ਵਿਚ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਜਿੱਤਣਾ ਭਾਜਪਾ ਲਈ ਬੇਹੱਦ ਜ਼ਰੂਰੀ ਹੈ। ਇਨ੍ਹਾਂ ਚੋਣਾਂ ਨਾਲ ਕੇਂਦਰ ਸਰਕਾਰ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ’ਤੇ ਜਿੱਥੇ ਲੋਕਾਂ ਦੀ ਮੋਹਰ ਲੱਗੇਗੀ, ਉੱਥੇ ਹੀ ਇਸ ਨਾਲ ਸੰਗਠਨਾਤਮਕ ਤੌਰ ’ਤੇ ਵੀ ਭਾਜਪਾ ਨੂੰ ਮਜ਼ਬੂਤ ਰਹਿਣ ਲਈ ਇਨ੍ਹਾਂ ਸਾਰੀਆਂ ਚੋਣਾਂ ’ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਸਾਰੇ 5 ਸੂਬਿਆਂ ਜਿੱਥੇ ਹੁਣ ਨਵੰਬਰ ਵਿਚ ਚੋਣਾਂ ਹੋ ਰਹੀਆਂ ਹਨ, ਵਿਚ ਹਾਰ ਦਾ ਸਾਹਮਣਾ ਕੀਤਾ ਸੀ। ਕਾਂਗਰਸ ਨੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਭਾਰਤ ਰਾਸ਼ਟਰ ਕਮੇਟੀ ਵਿਚ ਤੇਲੰਗਾਨਾ ਅਤੇ ਮਿਜੋ ਨੈਸ਼ਨਲ ਫਰੰਟ ਵਿਚ ਮਿਜੋਰਮ ਵਿਚ ਜਿੱਤ ਹਾਸਲ ਕੀਤੀ ਸੀ। ਬੇਸ਼ੱਕ ਮੱਧ ਪ੍ਰਦੇਸ਼ ’ਚ ਭਾਜਪਾ ਬਾਅਦ ਵਿਚ ਸੱਤਾ ਵਿਚ ਦਾਖ਼ਲ ਹੋਈ ਜਦਕਿ ਮਿਜ਼ੋਰਮ ਵਿਚ ਮਿਜੋ ਨੈਸ਼ਨਲ ਫਰੰਟ ਨਾਲ ਭਾਜਪਾ ਦਾ ਗਠਜੋੜ ਹੈ।

ਭਾਜਪਾ ਵੱਲੋਂ ਹਾਲ ਹੀ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀਆਂ ਜੋ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ, ਉਸ ਵਿਚ ਇਹ ਗੱਲ ਸਾਫ਼ ਵੇਖਣ ਨੂੰ ਮਿਲ ਰਹੀ ਹੈ ਕਿ ਪਾਰਟੀ ਜਿੱਤ ਲਈ ਦਿੱਗਜ ਲੋਕਾਂ ਦੀ ਭਾਲ ਵਿਚ ਹੈ। ਪਾਰਟੀ ਨੇ ਕੁਝ ਨਵੇਂ ਚਿਹਰੇ ਵੀ ਮੈਦਾਨ ਵਿਚ ਉਤਾਰੇ ਹਨ, ਜੋਕਿ ਪਾਰਟੀ ਦੇ ਸਿਆਸੀ ਐਕਸਪੈਰੀਮੈਂਟ ਦਾ ਇਕ ਹਿੱਸਾ ਹੈ। ਭਾਜਪਾ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੀ ਹੈ ਤਾਂ ਇਸ ਦੌਰਾਨ ਇਸ ਗੱਲ ਦਾ ਖਿਆਲ ਰੱਖਿਆ ਜਾ ਰਿਹਾ ਹੈ ਕਿ ਪਾਰਟੀ ਦੇ ਨਾਂ ’ਤੇ ਵੋਟਾਂ ਮੰਗੀਆਂ ਜਾਣ।

ਇਹ ਵੀ ਪੜ੍ਹੋ: ਦੋ ਪੀੜ੍ਹੀਆਂ ਮਗਰੋਂ ਪਰਮਾਤਮਾ ਨੇ ਬਖਸ਼ੀ ਧੀ ਦੀ ਦਾਤ, ਪਰਿਵਾਰ ਨੇ ਢੋਲ ਵਜਾ ਤੇ ਭੰਗੜੇ ਪਾ ਕੇ ਕੀਤਾ ਸੁਆਗਤ

ਭਾਜਪਾ ਦੇ ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਚੋਣਾਂ ਪਾਰਟੀ ਲਈ ਕਾਫ਼ੀ ਅਹਿਮ ਹਨ ਕਿਉਂਕਿ ਇਸ ਨਾਲ ਸੰਗਠਨ ਦੇ ਪੱਧਰ ’ਤੇ ਪਾਰਟੀ ਨੂੰ ਮਜ਼ਬੂਤੀ ਹਾਸਲ ਹੋਵੇਗੀ ਪਰ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਦਾ ਮੁਲਾਂਕਣ ਕਰਨ ਨਾਲ ਨਹੀਂ ਜੋੜਿਆ ਜਾ ਰਿਹਾ। ਇਨ੍ਹਾਂ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ 2019 ਵਿਚ ਬੇਸ਼ੱਕ ਪਾਰਟੀ ਕੁਝ ਸੂਬਿਆਂ ਵਿਚ ਚੋਣਾਂ ਹਾਰ ਗਈ ਸੀ ਪਰ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਵੱਡੇ ਪੱਧਰ ’ਤੇ ਸਫ਼ਲਤਾ ਹਾਸਲ ਕੀਤੀ। ਹੁਣ ਜਦੋਂ ‘ਇੰਡੀਆ ਬਲਾਕ’ ਤਹਿਤ ਵਿਰੋਧੀ ਧਿਰ ਇਕੱਠਾ ਹੋ ਰਿਹਾ ਹੈ ਤਾਂ ਅਜਿਹੇ ਵਿਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਨੂੰ ਇਸ ਲਈ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਇਥੇ ਭਾਜਪਾ ਜਾਂ ਕਾਂਗਰਸ ਦੀ ਸਥਿਤੀ ਨਾਲ ‘ਇੰਡੀਆ ਬਲਾਕ’ ਦਾ ਭਵਿੱਖ ਤੈਅ ਹੋਵੇਗਾ। ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਤਜ਼ਰਬੇਕਾਰ ਅਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਪਾਰਟੀ ਨੂੰ ਮਜ਼ਬੂਤ ਲੀਡਰਸ਼ਿਪ ਤਾਂ ਮਿਲੇਗੀ ਹੀ, ਨਾਲ ਹੀ ਚੋਣ ਸਫ਼ਲਤਾ ਦੀ ਸੰਭਾਵਨਾ ਵੀ ਵਧ ਜਾਵੇਗੀ।

ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਨਾਲ ਇਕ ਬੈਠਕ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਸੂਬਿਆਂ ਵਿਚ ਮਜ਼ਬੂਤ ਲੀਡਰਸ਼ਿਪ ਲੱਭੀ ਜਾਵੇ ਅਤੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੇ ਮੁੱਖ ਮੰਤਰੀ ਚਿਹਰਾ ਐਲਾਨ ਨਹੀਂ ਕੀਤਾ ਸੀ ਅਤੇ ਦੋਵਾਂ ਸੂਬਿਆਂ ਵਿਚ ਹੀ ਭਾਜਪਾ ਹਾਰ ਗਈ। ਹਾਲ ਹੀ ’ਚ ਕੁਝ ਰੈਲੀਆਂ ਦੌਰਾਨ ਇਹ ਗੱਲ ਵੇਖੀ ਗਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਖ਼ੁਦ ਆਪਣੀ ਜਗ੍ਹਾ ਪਾਰਟੀ ਨੂੰ ਅਹਿਮੀਅਤ ਦਿੰਦੇ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਤਰਨਤਾਰਨ ਦੀ ਧੀ ਨੇ ਜੱਜ ਬਣ ਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ, ਪਰਿਵਾਰ 'ਚ ਬਣਿਆ ਖ਼ੁਸ਼ੀਆਂ ਦਾ ਮਾਹੌਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  
https://play.google.com/store/apps/details?id=com.jagbani&hl=en&pli=1

For IOS:-  
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News