9 ਸਾਲ ਬੇਮਿਸਾਲ ਪ੍ਰੋਗਰਾਮ ਅਧੀਨ ਭਾਜਪਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਉਪਲਬਧੀਆਂ, ਕੀਤਾ ਵੱਡਾ ਦਾਅਵਾ
Wednesday, Jun 14, 2023 - 11:49 AM (IST)
ਖੰਨਾ (ਸੁਖਵਿੰਦਰ ਕੌਰ) : ਲੋਕ ਸਭਾ ਸ੍ਰੀ ਫਤਿਹਗੜ ਸਾਹਿਬ ਦੀ ਪ੍ਰੈੱਸ ਕਾਨਫਰੰਸ ਖੰਨਾ ਦੇ ਸਥਾਨਕ ਗੋਲਡਨ ਗਰੇਨ ਕਲੱਬ ਵਿਖੇ ਹੋਈ। ਇਸ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕੀਤੀ। ਇਹ ਪ੍ਰੈੱਸ ਕਾਨਫਰੰਸ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਤੇ ਜ਼ਿਲ੍ਹਾ ਜਨਰਲ ਸਕੱਤਰ ਰਮਰੀਸ਼ ਵਿਜ ਨੇ ਆਪਣੀ ਨਿਗਰਾਨੀ ਹੇਠ ਕਰਵਾਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਖੰਨਾ 1 ਦੇ ਮੰਡਲ ਪ੍ਰਧਾਨ ਦਿਨੇਸ਼ ਵਿਜ ਅਤੇ ਖੰਨਾ 2 ਦੇ ਮੰਡਲ ਪ੍ਰਧਾਨ ਤਰੁਣ ਲੂੰਬਾ ਤੋਂ ਇਲਾਵਾ 9 ਹਲਕਿਆਂ ਦੇ 5 ਜ਼ਿਲ੍ਹਾ ਪ੍ਰਧਾਨਾਂ ਨੂੰ ਬੁਲਾਇਆ ਗਿਆ ਸੀ। ‘9 ਸਾਲ ਬੇਮਿਸਾਲ’ ਪ੍ਰੋਗਰਾਮ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਪਿਛਲੇ 9 ਸਾਲ ’ਚ ਮੋਦੀ ਸਰਕਾਰ ਵਲੋਂ ਚਲਾਈਆਂ ਗਈਆਂ ਅਣਗਿਣਤ ਯੋਜਨਾਵਾਂ ਵਿਚੋਂ ਕੁੱਝ ਕੁ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਮਿਹਨਤ ਅਤੇ ਜਜ਼ਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 9 ਸਾਲਾਂ ਵਿਚ ਪ੍ਰਧਾਨ ਮੰਤਰੀ ਨੇ ਇੱਕ ਵੀ ਛੁੱਟੀ ਨਹੀਂ ਲਈ। ਉਹ ਆਪਣੇ ਭਾਰਤ ਲਈ ਦਿਨ-ਰਾਤ ਲਗਾਤਾਰ ਕੰਮ ਕਰ ਰਹੇ ਹਨ। ਅਜਿਹੇ ਪ੍ਰਧਾਨ ਸੇਵਕ ਦਾ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ, ਪਿਛਲੇ 9 ਸਾਲਾਂ ਵਿੱਚ ਭਾਜਪਾ ਨੇ ਜਿੱਥੇ ਭਾਰਤ ਦੇ ਅੰਦਰ ਬਹੁਤ ਕੰਮ ਕੀਤਾ ਹੈ, ਉੱਥੇ ਹੀ ਵਿਦੇਸ਼ਾਂ ਵਿਚ ਵੀ ਭਾਰਤ ਦਾ ਪ੍ਰਚਾਰ ਕੀਤਾ ਹੈ।
ਇਹ ਵੀ ਪੜ੍ਹੋ : ਵੈਟ ਵਾਧੇ ’ਤੇ ਸਰਕਾਰ ਨੂੰ ਸਵਾਲ ਕਰਨ ਦਾ ਭਾਜਪਾ ਨੂੰ ਕੋਈ ਨੈਤਿਕ ਆਧਾਰ ਨਹੀਂ : ‘ਆਪ’
ਹੁਣ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਸਾਨੂੰ ਸਾਰਿਆਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਮੋਦੀ ਦੇ ਹੱਥ ਮਜ਼ਬੂਤ ਕਰਨ ਅਤੇ ਭਾਰਤ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਦਾ ਸਾਥ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ, ਪ੍ਰਦੀਪ ਗਰਗ (ਕਨਵੀਨਰ 9 ਸਾਲ ਬੇਮਿਸਾਲ ਪ੍ਰੋਗਰਾਮ) ਅਤੇ ਭਾਜਪਾ ਦੇ ਸੂਬਾਈ ਬੁਲਾਰੇ ਇਕਬਾਲ ਸਿੰਘ ਚੰਨੀ ਨੇ ਦਿੱਤਾ। ਭਾਜਪਾ ਦੇ ਨਵ-ਨਿਯੁ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ), ਜਤਿੰਦਰ ਦੇਵਗਨ (ਸਾਬਕਾ ਕੌਂਸਲਰ), ਰਾਜੇਸ਼ ਡਾਲੀ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਖੰਨਾ) ਅਤੇ ਅਜੇ ਸੂਦ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ), ਵਿਜੇ ਡਾਇਮੰਡ (ਸਾਬਕਾ ਖੰਨਾ ਮੰਡਲ ਪ੍ਰਧਾਨ), ਜਸਪਾਲ ਸਿੰਘ ਲੋਟੇ (ਸਾਬਕਾ ਕੌਂਸਲਰ ਅਤੇ ਮੰਡਲ ਪ੍ਰਧਾਨ) ਨੇ ਵੀ ਸਹਿਯੋਗ ਦਿੱਤਾ। ਇਸ ਦੌਰਾਨ ਕਾਲੀਆ ਨੇ ਪੰਜਾਬ ’ਚ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ।
ਇਹ ਵੀ ਪੜ੍ਹੋ : ਸਮੱਗਲਰ ਸੋਨੂੰ ਟੈਂਕਰ 343 ਪੇਟੀਆਂ ਸ਼ਰਾਬ ਸਮੇਤ ਗ੍ਰਿਫ਼ਤਾਰ, ਸਾਥੀ ਵੀ ਚੜ੍ਹਿਆ ਪੁਲਸ ਦੇ ਹੱਥੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।