ਪੰਜਾਬ ''ਚ ਭਾਜਪਾ ਦੇ ਇਕ ਹੋਰ ਨੇਤਾ ਨੇ ਛੱਡੀ ਪਾਰਟੀ, ਕੀਤਾ ਅਸਤੀਫ਼ੇ ਦਾ ਐਲਾਨ
Wednesday, Jan 27, 2021 - 06:26 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ)- ਸ਼ਹਿਰ ਦੇ ਇਕ ਹੋਰ ਭਾਜਪਾ ਆਗੂ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤੇ ਜਾਣ ਦਾ ਪਤਾ ਲੱਗਿਆ ਹੈ। ਭਾਵੇਂ ਕਿ ਭਾਜਪਾ ਦੀ ਸੂਬਾਈ ਆਗੂ ਵੱਲੋਂ ਇਸ ਤਰ੍ਹਾਂ ਦੇ ਕੋਈ ਅਸਤੀਫ਼ਾ ਦਿੱਤੇ ਜਾਣ ਤੋਂ ਇਨਕਾਰ ਕੀਤਾ ਗਿਆ ਹੈ। ਕੋਟਕਪੂਰਾ ਦੇ ਵਾਰਡ ਨੰਬਰ-14 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਾਬਕਾ ਕੌਂਸਲਰ ਭਾਰਤ ਭੂਸ਼ਣ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਹ ਅਸਤੀਫ਼ਾ ਉਨ੍ਹਾਂ ਸੁਨੀਤਾ ਗਰਗ ਸੂਬਾ ਸੈਕਟਰੀ ਭਾਜਪਾ ਪੰਜਾਬ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ : ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ
ਇਸ ਸਬੰਧ ਵਿਚ ਸੁਨੀਤਾ ਗਰਗ ਸੂਬਾ ਸੈਕਟਰੀ ਭਾਜਪਾ ਪੰਜਾਬ ਨੇ ਦੱਸਿਆ ਕਿ ਉਕਤ ਵਿਅਕਤੀ ਭਾਰਤ ਭੂਸ਼ਣ ਸ਼ਰਮਾ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਮਿਲਿਆ ਸੀ ਅਤੇ ਸ਼ਹਿਰ ਦੇ ਵਾਰਡ ਨੰਬਰ-14 ਤੋਂ ਭਾਜਪਾ ਦੀ ਟਿਕਟ ਲੈਣ ਲਈ ਅਰਜ਼ੀ ਦਿੱਤੀ ਸੀ। ਉਸ ਵੱਲੋਂ ਕਿਸੇ ਤਰ੍ਹਾਂ ਦੇ ਅਸਤੀਫ਼ਾ ਦਿੱਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਅੱਜ ਅਸਤੀਫ਼ਾ ਦੇਣ ਨਹੀਂ ਆਇਆ ਸਗੋਂ ਮੈਨੂੰ ਇਹ ਕਹਿਣ ਆਇਆ ਸੀ ਕਿ ਭਾਜਪਾ ਦੀ ਟਿਕਟ ਤੋਂ ਚੋਣ ਲੜਣ ਬਾਰੇ ਉਹ ਉਨ੍ਹਾਂ ਨੂੰ ਸੋਚ ਕੇ ਦੱਸੇਗਾ।
ਇਹ ਵੀ ਪੜ੍ਹੋ : ਸਿੰਘੂ ਦੀ ਸਟੇਜ ਤੋਂ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਖ਼ਿਲਾਫ਼ ਉੱਠੀ ਆਵਾਜ਼, ਦੇਖੋ ਲਾਈਵ