ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਘਟੀਆ ਕਰਤੂਤ, ਨੂੰਹ ਨੂੰ ਇਕੱਲੀ ਵੇਖ ਕੀਤੀਆਂ ਗਲਤ ਹਰਕਤਾਂ

07/02/2021 10:20:53 AM

ਨਵਾਂਸ਼ਹਿਰ (ਮਨੋਰੰਜਨ)- ਜ਼ਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ ’ਤੇ ਉਨ੍ਹਾਂ ਦੀ ਨੂੰਹ ਨੇ ਛੇੜਖਾਨੀ ਦਾ ਦੋਸ਼ ਲਾਇਆ। ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਹੁਣ ਉਸ ਨੇ ਇਸ ਸਬੰਧ ’ਚ ਇਨਸਾਫ਼ ਲੈਣ ਲਈ ਐੱਸ. ਐੱਸ. ਪੀ. ਨਵਾਂਸ਼ਹਿਰ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਤਾਇਨਾਤ ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪੀੜਤਾ ਨੇ ਦੱਸਿਆ ਕਿ ਕਰੀਬ 14 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਸਹੁਰਾ ਉਸ ’ਤੇ ਬੁਰੀ ਨਜ਼ਰ ਰੱਖਣ ਲੱਗਿਆ। ਵਿਆਹ ਦੇ ਡੇਢ ਸਾਲ ਬਾਅਦ ਇਕ ਦਿਨ ਉਸ ਨੂੰ ਘਰ ’ਚ ਇਕੱਲੀ ਵੇਖ ਕੇ ਉਸ ਦਾ ਸਹੁਰਾ ਉਸ ਨਾਲ ਗਲਤ ਹਰਕਤਾਂ ਕਰਨ ਲੱਗਿਆ। ਇਸ ਬਾਰੇ ਜਦੋਂ ਉਸ ਨੇ ਆਪਣੇ ਪਤੀ ਨੂੰ ਦੱਸਿਆ ਤਾਂ ਘਰ ਦੀ ਇੱਜ਼ਤ ਕਹਿੰਦੇ ਹੋਏ ਮਾਮਲੇ ਨੂੰ ਦਬਾ ਦਿੱਤਾ ਗਿਆ।

ਇਹ ਵੀ ਪੜ੍ਹੋ: ਬਿਜਲੀ ਦੇ ਕੱਟਾਂ ਤੇ 'ਬਲੈਕ ਆਊਟ' ਨੇ ਮਚਾਈ ਹਾਹਾਕਾਰ, 10 ਹਜ਼ਾਰ ਸ਼ਿਕਾਇਤਾਂ ਤੋਂ ਬਾਅਦ ਪਾਵਰ ਨਿਗਮ ਨੇ ਖੜ੍ਹੇ ਕੀਤੇ ਹੱਥ

ਉਪਰੰਤ ਉਸ ਨੂੰ ਆਰਥਿਕ ਤੌਰ ’ਤੇ ਤੰਗ ਕੀਤਾ ਜਾਣ ਲੱਗਾ। ਇਕ ਦਿਨ ਫਿਰ ਉਸ ਦੇ ਸਹੁਰੇ ਨੇ ਇਕੱਲੀ ਵੇਖ ਕੇ ਉਸ ਨੂੰ ਫੜ ਲਿਆ। ਇਸ ਦੇ ਬਾਅਦ ਸ਼ਹਿਰ ਦੇ ਨਾਮੀ ਲੋਕਾਂ ’ਚ ਪੰਚਾਇਤ ਵੀ ਹੋਈ। ਜਦੋਂ ਤੀਜੀ ਵਾਰ ਸਹੁਰੇ ਨੇ ਉਸ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਐੱਸ. ਐੱਸ. ਪੀ. ਨਵਾਂਸ਼ਹਿਰ ਨੂੰ ਸ਼ਿਕਾਇਤ ਲਿਖ ਕੇ ਕਥਿਤ ਉਸ ਦੇ ਖ਼ਿਲਾਫ਼ ਕਾਰਵਾਈ ਲਈ ਅਪੀਲ ਕੀਤੀ ਹੈ। ਪੀੜਤਾ ਦਾ ਦੋਸ਼ ਹੈ ਕਿ ਆਵਾਜ਼ ਉਠਾਉਣ ਤੋਂ ਬਾਅਦ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਹੁਣ ਉਹ ਆਪਣੇ ਪੇਕੇ ਪਰਿਵਾਰ ’ਚ 2 ਬੱਚਿਆਂ ਦੇ ਨਾਲ ਰਹਿ ਕੇ ਜ਼ਿੰਦਗੀ ਗੁਜਾਰ ਰਹੀ ਹੈ। ਉਧਰ ਉਸ ਦੇ ਸਹੁਰੇ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਬੇ ਬੁਨਿਆਦ ਦੱਸਦੇ ਹੋਏ ਇਸ ਨੂੰ ਇਕ ਰਾਜਨੀਤਕ ਸਟੰਟ ਦੱਸਿਆ।

ਇਹ ਵੀ ਪੜ੍ਹੋ:  ਕੇਜਰੀਵਾਲ ਦੀ 300 ਯੂਨਿਟ ਮੁਫ਼ਤ ਬਿਜਲੀ ਦਾ ਕਾਟ ਕੱਢਣ ’ਚ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News