ਭਾਜਪਾ ਨੇ ਕਿਸਾਨ ਮੋਰਚਾ ਦੇ 11 ਜ਼ਿਲ੍ਹਾ ਪ੍ਰਧਾਨਾਂ ਦੇ ਨਾਂਵਾਂ ਦਾ ਕੀਤਾ ਐਲਾਨ

06/07/2020 4:29:27 PM

ਪਾਇਲ (ਵਿਨਾਇਕ) : ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨਾਂ ਨੂੰ ਜੋੜਨ ਲਈ ਭਾਜਪਾ ਨੇ ਪੰਜਾਬ ਅੰਦਰ ਕਿਸਾਨ ਮੋਰਚੇ ਦੇ 11 ਜ਼ਿਲਾ ਪ੍ਰਧਾਨਾਂ ਦੇ ਨਾਂਵਾਂ ਦਾ ਐਲਾਨ ਕੀਤਾ ਹੈ। ਇਹ ਸੂਚੀ ਜਾਰੀ ਕਰਦਿਆਂ ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਾਰੀ ਕੀਤੀ ਗਈ ਸੂਚੀ ਵਿਚ ਸਾਰੀਆਂ ਜਾਤੀਆਂ ਅਤੇ ਫਿਰਕਿਆਂ ਨਾਲ ਸਬੰਧਤ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਤੋਂ ਲਾਜਵੰਤ ਸਿੰਘ ਲਾਲੀ, ਫਤਿਹਗੜ ਸਾਹਿਬ ਤੋਂ ਗੁਰਦੀਪ ਸਿੰਘ, ਜਗਰਾਓ ਤੋਂ ਗੁਰਨਾਮ ਸਿੰਘ ਭੁੱਲਰ, ਜਲੰਧਰ ਦਿਹਾਤੀ ਤੋਂ ਕੁਲਵਿੰਦਰ ਸਿੰਘ, ਖੰਨਾ ਤੋਂ ਸੁਖਵੀਰ ਸਿੰਘ ਚੋਮੋਂ, ਮੋਹਾਲੀ ਤੋਂ ਪ੍ਰੀਤ ਕਮਲ ਸਿੰਘ, ਪਠਾਨਕੋਟ ਤੋਂ ਸ਼ਾਮ ਲਾਲ, ਪਟਿਆਲਾ ਦਿਹਾਤੀ ਤੋਂ ਰਘੁਵੀਰ ਸਿੰਘ ਗੋਪਾਲਪੁਰ, ਪਟਿਆਲਾ ਸ਼ਹਿਰੀ ਤੋਂ ਲਖਵੀਰ ਸਿੰਘ, ਸੰਗਰੂਰ-ਇਕ ਤੋਂ ਅਰਮਿੰਦਰ ਸਿੰਘ ਅਤੇ ਸੰਗਰੂਰ-ਦੋ ਤੋਂ ਜਰਨੈਲ ਸਿੰਘ ਜਵੰਧਾ ਸ਼ਾਮਲ ਹਨ। 

ਉਨਾਂ ਦੱਸਿਆ ਕਿ ਇਹ ਨਿਯੁਕਤੀਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜਥੇਬੰਦੀ ਮੰਤਰੀ ਦਿਨੇਸ਼ ਕੁਮਾਰ ਦੀ ਹਦਾਇਤ 'ਤੇ ਕੀਤੀਆ ਗਈਆ ਹਨ। ਸੂਬਾ ਪ੍ਰਧਾਨ ਚੀਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ, ਉਥੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਬਿਹਤਰੀ ਲਈ ਅਨੇਕਾਂ ਯੋਜਨਾਵਾਂ ਅਰੰਭੀਆਂ ਹਨ।


Gurminder Singh

Content Editor

Related News