ਜਨਮ ਦਿਨ ਤੋਂ ਇਕ ਦਿਨ ਬਾਅਦ ਮਿਲੀ ਜਵਾਨ ਪੁੱਤ ਦੀ ਲਾਸ਼, ਨਹੀਂ ਵੇਖਿਆ ਜਾਂਦਾ ਪਰਿਵਾਰ ਦਾ ਹਾਲ

Monday, Aug 31, 2026 - 05:41 PM (IST)

ਜਨਮ ਦਿਨ ਤੋਂ ਇਕ ਦਿਨ ਬਾਅਦ ਮਿਲੀ ਜਵਾਨ ਪੁੱਤ ਦੀ ਲਾਸ਼, ਨਹੀਂ ਵੇਖਿਆ ਜਾਂਦਾ ਪਰਿਵਾਰ ਦਾ ਹਾਲ

ਨਾਭਾ (ਰਾਹੁਲ) : ਨਾਭਾ ਦੇ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਹਰਮਨ ਸਿੰਘ ਉਮਰ 20 ਸਾਲ ਨਹਿਰ ਵਿਚ ਨਹਾਉਂਦੇ ਰੁੜ ਗਿਆ। ਹਰਮਨ ਦੀ ਲਾਸ਼ ਤਿੰਨ ਦਿਨ ਬਾਅਦ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦਾ ਕੱਲ ਜਨਮਦਿਨ ਸੀ। ਪੁੱਤ ਦੀ ਮੌਤ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਮੁਤਾਬਕ ਨਾਭਾ ਦਾ ਹਰਮਨ ਸਿੰਘ ਰੱਖੜੀਆਂ ਦੇ ਤਿਉਹਾਰ ਮੌਕੇ ਘਰੋਂ ਰੱਖੜੀ ਬਣਾ ਕੇ ਆਪਣੇ ਦੋਸਤਾਂ ਨਾਲ ਨਹਿਰ 'ਤੇ ਨਹਾਉਣ ਗਿਆ ਅਤੇ ਨਹਾਉਂਦੇ ਨਹਾਉਂਦੇ ਉਹ ਲਾਪਤਾ ਹੋ ਗਿਆ। ਇਸ ਤੋਂ ਬਾਅਦ ਉਸਦੇ ਦੋਸਤਾਂ ਨੇ ਘਰ ਆ ਕੇ ਸੂਚਿਤ ਕੀਤਾ। ਦੋ ਤਿੰਨ-ਦਿਨ ਉਸ ਦੀ ਲਾਸ਼ ਨਹੀਂ ਮਿਲੀ। ਪਰਿਵਾਰ ਆਪਣੇ ਪੁੱਤਰ ਦਾ ਇੰਤਜ਼ਾਰ ਕਰਦਾ ਰਿਹਾ ਕਿ ਕਦੋਂ ਉਹ ਆਵੇਗਾ ਕਦੋਂ ਉਸ ਦਾ ਅਸੀਂ ਜਨਮਦਿਨ ਮਨਾਵਾਂਗੇ ਪਰ ਅੱਜ ਉਸ ਦੀ ਲਾਸ਼ ਮਿਲਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰਾਂ ਦੱਸਿਆ ਕਿ ਸਾਨੂੰ ਨਹੀਂ ਪਤਾ ਉਹ ਕਦੋਂ ਨਹਾਉਣ ਚਲਾ ਗਿਆ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ

ਇਸ ਮੌਕੇ ਮ੍ਰਿਤਕ ਹਰਮਨ ਦੇ ਪਿਤਾ ਨੇ ਦੱਸਿਆ ਕਿ ਇਹ ਰੱਖੜੀਆਂ ਵਾਲੇ ਦਿਨ ਨਹਿਰ 'ਤੇ ਨਹਾਉਣ ਆਇਆ ਸੀ ਅਤੇ ਉਹ ਲਾਪਤਾ ਹੋ ਗਿਆ ਅਤੇ ਉਸ ਦਾ ਕੱਲ ਜਨਮ ਦਿਨ ਵੀ ਸੀ ਅਤੇ ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਅਤੇ ਸ਼ਹਿਰ ਨਿਵਾਸੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਕਿਉਂਕਿ ਕੱਲ ਇਸ ਦਾ ਜਨਮ ਦਿਨ ਸੀ ਅਤੇ ਅੱਜ ਇਸ ਦੀ ਲਾਸ਼ ਮਿਲੀ ਹੈ। ਦੂਜੇ ਪਾਸੇ ਰੋਹਟੀ ਪੁੱਲ ਦੇ ਚੌਂਕੀ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਸੂਚੀ ਜਾਰੀ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News