ਆਲਮੀ ਵਾਤਾਵਰਣ ਦਿਹਾੜਾ:  ਜੀਵ ਵਿਭਿੰਨਤਾ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਅਸੰਭਵ

Friday, Jun 05, 2020 - 06:30 PM (IST)

ਆਲਮੀ ਵਾਤਾਵਰਣ ਦਿਹਾੜਾ:  ਜੀਵ ਵਿਭਿੰਨਤਾ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਅਸੰਭਵ

ਜਲੰਧਰ: ਜੀਵ ਵਿਭਿੰਨਤਾ ਦਾ ਮਨੁੱਖੀ ਜੀਵਨ 'ਚ ਮਹੱਤਵਪੂਰਨ ਸਥਾਨ ਹੈ ਅਸਲ 'ਚ ਇਹ ਜੀਵਾਂ 'ਚ ਪਾਈ ਜਾਣ  ਵਾਲੀ ਅਜਿਹੀ ਵਿਭਿੰਨਤਾ ਹੈ ਜੋ ਪ੍ਰਜਾਤੀਆਂ ਨੂੰ ਇਕੋਸਿਸਟਮ ਮੁਤਾਬਕ ਸੰਤੁਲਨ ਬਣਾ ਕੇ ਰੱਖਦੀ ਹੈ, ਕਿਉਂਕਿ ਮਨੁੱਖੀ ਸੰਸਕ੍ਰਿਤੀ ਅਤੇ ਵਾਤਾਵਰਨ ਦਾ ਨਾਲ ਵਿਕਾਸ ਹੋਇਆ ਹੈ। ਜੇਕਰ ਇਸ ਨਜ਼ਰੀਏ ਤੋਂ ਵੇਖੀਏ ਤਾਂ ਸੰਸਕ੍ਰਿਤ ਪਛਾਣ ਲਈ ਜੀਵ ਵਿਭਿੰਨਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਹ ਇਕੋਸਿਸਟਮ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਨਾਲ-ਨਾਲ ਵਾਤਾਵਰਨ ਸੰਤੁਲਨ ਨੂੰ ਵੀ ਬਰਕਰਾਰ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਧਰਤੀ 'ਤੇ ਪਾਈ ਜਾਣ ਵਾਲੀ ਇਕੋਸਿਸਟਮ ਤੋਂ ਭਾਵ ਹੈ ਕਿ ਜਿਸ 'ਚ ਮਾਰੂਥਲ, ਨਦੀ, ਤਾਲਾਬ, ਆਦਿ ਪਾਣੀ ਦੇ ਸੋਮੇ ਆਉਂਦੇ ਹਨ। ਜੇਕਰ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਲੜੀਵਾਰ ਵਰਣਨ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਦੇ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਅਸੰਭਵ ਹੈ।

 

PunjabKesari
ਲੇਖਕ ਗਿਆਨਇੰਦਰ ਰਾਵਤ
ਕਾਰਨ ਇਹ ਨਾ ਕੇਵਲ ਭੋਜਨ, ਲਕੜੀ, ਕੱਪੜਾ, ਬਾਲਣ, ਚਾਰੇ ਲੋੜਾਂ ਨੂੰ ਪੂਰਾ ਕਰਦੀ ਹੈ ਸਗੋਂ ਖੇਤੀ ਦੀ ਪੈਦਾਵਾਰ ਦੇ ਨਾਲ ਕੀੜੇ-ਮਕੌੜੇ ਜੋ ਸਾਡੀਆਂ ਫਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦੇ ਹਨ, ਉਨ੍ਹਾਂ ਲਈ ਜ਼ਰੂਰੀ ਹੈ। ਬੋਟੈਨੀਕਲ ਔਸ਼ਧੀਆਂ ਦੀਆਂ ਲੋੜਾਂ ਦੀ ਪੂਰਤੀ, ਫਸਲਾਂ ਦੇ ਚੱਕਰ ਨੂੰ ਬਣਾਏ ਰੱਖਣ ਲਈ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਨਿਯੰਤਰਣ ਕਰਨ 'ਚ ਵੀ ਸਹਾਇਕ ਹੁੰਦੀ ਹੈ। ਜੀਵ ਵਿਭਿੰਨਤਾ 'ਚ ਆਕਸੀਜਨ ਅਤੇ ਕਾਰਬਨਡਾਈਆਕਸਾਈਡ 'ਚ ਸੰਤੁਲਨ ਬਣਾਈ ਰੱਖਣ ਦੀ ਤਾਕਤ ਹੁੰਦੀ ਹੈ। ਇਸ ਦੀ ਮਹੱਤਤਾ ਇਸ ਗੱਲੋਂ ਵੀ ਹੈ ਕਿ ਵਰਤਮਾਨ ਸਮੇਂ 'ਚ ਤਕਰੀਬਨ 30 ਤੋਂ 40 ਫੀਸਦੀ ਵਧੇਰੇ ਔਸ਼ਧੀਆਂ ਦੀ ਲੋੜ ਨੂੰ ਪੂਰੀ ਕਰਦਾ ਹੈ। ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜੀਵ ਵਿਭਿੰਨਤਾ ਕੁਦਰਤੀ ਅਧਿਐਨ ਦੇ ਖੇਤਰ 'ਚ ਸਰਵਉੱਚ ਪ੍ਰਯੋਗਸ਼ਾਲਾ ਹੈ, ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਧੁਰਾ ਹੈ।

ਜਿੱਥੇ ਤੱਕ ਜੈਵ-ਵਿਭਿੰਨਤਾ ਦੇ ਇਤਿਹਾਸ ਦਾ ਪ੍ਰਸ਼ਨ ਹੈ ਇਹ ਤਕਰੀਬਨ 400 ਕਰੋੜ ਸਾਲ ਤੋਂ ਵਿਕਾਸ ਦਾ ਸਿੱਟਾ ਹੈ ਅਤੇ ਜਦੋਂ ਪ੍ਰਜਾਤੀਆਂ ਦਾ ਸਵਾਲ ਆਉਂਦਾ ਹੈ ਤਾਂ ਸਮੁੱਚੀ ਦੁਨੀਆ 'ਚ ਇਨ੍ਹਾਂ ਦੀ ਕਿੰਨੀ ਗਿਣਤੀ ਹੈ, ਇਸ ਦੇ ਬਾਰੇ ਅਜੇ ਤੱਕ ਕੋਈ ਸਪੱਸ਼ਟ ਆਂਕੜਾ ਮੌਜੂਦ ਨਹੀਂ ਹੈ। ਹਾਂ ਤਕਰੀਬਨ 30 ਤੋਂ 10 ਕਰੋੜ ਦੇ ਵਿਚਕਾਰ ਇਸ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਹੁਣ ਤੱਕ ਦੁਨੀਆ 'ਚ 14 ਲੱਖ 35 ਹਜ਼ਾਰ 662 ਪ੍ਰਜਾਤੀਆਂ ਦੀ ਪਛਾਣ ਹੋ ਚੁੱਕੀ ਹੈ। ਇਹ ਵੱਖਰੀ ਗੱਲ ਹੈ ਕਿ ਅਜੇ ਵੀ ਹਜ਼ਾਰਾਂ ਲੱਖਾਂ ਪ੍ਰਜਾਤੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਪਛਾਣ ਅਜੇ ਨਹੀਂ ਕੀਤੀ ਗਈ, ਅਜੇ ਤੱਕ ਜਿਨ੍ਹਾਂ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ ਉਨ੍ਹਾਂ 'ਚ 7 ਲੱਖ 51 ਹਜ਼ਾਰ ਕੀੜੇ ਮਕੌੜੇ, 2 ਲੱਖ 48 ਹਜ਼ਾਰ ਦਰੱਖਤਾਂ ਦੀਆਂ ਕਿਸਮਾਂ, 2 ਲੱਖ 81 ਹਜ਼ਾਰ ਜੀਵ-ਜੰਤੂਆਂ ਦੀਆਂ ਕਿਸਮਾਂ, ਉੱਲੀ ਦੀਆਂ ਕਿਸਮਾਂ 68 ਹਜ਼ਾਰ, 26 ਹਜ਼ਾਰ ਐਲਗੀ ਦੀਆਂ ਕਿਸਮਾਂ 4 ਹਜ਼ਾਰ 800 ਜੀਵਾਣੂੰਆਂ ਅਤੇ 1 ਹਜ਼ਾਰ ਵਿਸ਼ਾਣੂੰਆਂ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 343 ਤਰ੍ਹਾਂ ਦੀਆਂ ਮੱਛੀਆਂ, 50 ਤਰ੍ਹਾਂ ਦੇ ਹੋਰ ਜਲਚਰ ਜੀਵ, 1037 ਤਰ੍ਹਾਂ ਦੇ ਪੰਛੀਆਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ।

PunjabKesari

ਦੁਖਦ ਇਹ ਹੈ ਕਿ ਹਰ ਸਾਲ ਪਾਰਿਤੰਤਰੋ ਦੇ ਕਾਰਣ ਤਰਕੀਬ 27 ਹਜ਼ਾਰ ਪ੍ਰਜਾਤੀਆਂ ਲੁਪਤ ਹੋ ਰਹੀਆੰ ਹਨ। ਇਨ੍ਹਾਂ ਵਿਚ ਛੋਟੇ ਛੋਟੇ ਜੀਵਾਂ ਦੀਆਂ ਪ੍ਰਜਾਤੀਆਂ ਵੀ ਸ਼ਾਮਲ ਹਨ। ਗੌਰਤਲਬ ਹੈ ਕਿ ਧਰਤੀ ਦੇ ਪਹਿਲਾਂ ਤਕਰੀਬਨ 50 ਕਰੋੜ ਸਾਲਾਂ ਦੇ ਇਤਿਹਾਸ ਵਿਚ ਛੇ ਵੱਡੀਆਂ ਪ੍ਰਲੋਅ ਕਹਿ ਲਵੋ ਜਾਂ ਤਬਾਹੀ ਦੇ ਚੱਲਦੇ ਦੁਨੀਆਂ ਦੀ ਕਈ ਪ੍ਰਜਾਤੀਆਂ ਦੇ ਖਤਮ ਹੋਣ ਦੇ ਸਬੂਤ ਮਿਲੇ ਹਨ। ਜੇ ਵਰਤਮਾਨ ਹਾਲਾਤ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਦੁਨੀਆ ਵਿਚ ਪੌਦਿਆਂ ਦੀਆਂ ਤਕਰੀਬਨ 60 ਹਜ਼ਾਰ ਅਤੇ ਜੰਤੂਆਂ ਦੀਆਂ 2 ਹਜ਼ਾਰ ਤੋਂ ਵੱਧ ਪ੍ਰਜਾਤੀਆਂ ਦੀ ਹੋਂਦ ਦੇ ਲੁਪਤ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਮਨੁੱਖੀ ਗਤੀਵਿਧੀਆਂ, ਗਲੋਬਲ ਤਾਪਮਾਨ 'ਚ ਵਾਧਾ ਅਤੇ ਜਲਵਾਯੂ ਪਰਿਵਰਤਨ ਦੇ ਚੱਲਦੇ ਜੇ ਮੌਸਮੀ ਤਬਦੀਲੀ 'ਤੇ ਰੋਕ ਨਾ ਲੱਗੀ ਤਾਂ 2050 ਤਕ ਦੁਨੀਆ ਦੀ ਇਕ ਚੌਥਾਈ ਪ੍ਰਜਾਤੀਆਂ ਦਾ ਸਦਾ ਲਈ ਖਾਤਮਾ ਹੋ ਜਾਵੇਗਾ। ਸਭ ਤੋਂ ਵੱਡੀ ਚਿੰਤਾ ਦਾ ਸਬੱਬ ਇਹੀ ਹੈ। ਇਹ ਮਨੁੱਖੀ ਹੋਂਦ ਲਈ ਵੀ ਗੰਭੀਰ ਖਤਰਾ ਹੈ।

PunjabKesari

ਇਸ ਵਿਚ ਆਵਾਸ ਵਿਨਾਸ਼, ਵਧੇਰੇ ਸ਼ੋਸ਼ਣ, ਵਿਦੇਸ਼ੀ ਮੂਲ ਦੇ ਪੌਦਿਆਂ ਦਾ ਹਮਲਾ ਕਹਿ ਲਵੋ ਜਾਂ ਰੋਪਣ, ਹੋਰ ਜੀਵਾਂ ਦਾ ਸ਼ਿਕਾਰ, ਜੰਗਲਾਂ ਦਾ ਬੇਤਹਾਸ਼ਾ ਕੱਟਣਾ, ਅਤਿ ਚਰਾਈ, ਚਾਰਾਗਾਹਾਂ ਦਾ ਨਾਸ਼, ਖੋਜ, ਮਰਦਾਨਾ ਤਾਕਤ ਵਧਾਉਣ ਲਈ ਜੰਗਲੀ ਜੀਵਾਂ ਦੀ ਬੇਤਹਾਸ਼ਾ ਹੱਤਿਆ, ਜੰਗਲਾਂ ਵਿਚ ਲੱਗਣ ਵਾਲੀ ਅੱਗ, ਪਰਿੰਦਿਆਂ ਦੀਆਂ ਪ੍ਰਜਾਤੀਆਂ ਦਾ ਕੰਟਰੋਲ ਅਤੇ ਬਿਮਾਰੀਆਂ ਆਦਿ ਦਾ ਵੀ ਅਹਿਮ ਯੋਗਦਾਨ ਹੈ। ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਸ ਸੰਬੰਧ ਵਿਚ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਦਿਸ਼ਾ ਵੱਲ ਸਭ ਤੋਂ ਅਹਿਮ ਕੰਮ ਜੈਵਿਕ ਸ੍ਰੋਤਾਂ ਦਾ ਪ੍ਰਬੰਧਨਦਾ ਹੈ। ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਸੱਚਾਈ ਇਹ ਹੈ ਕਿ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ। ਜਦਕਿ ਖਤਰੇ 'ਚ ਆਈਆਂ ਪ੍ਰਜਾਤੀਆਂ ਦੇ ਬਚਾਅ, ਉਨ੍ਹਾਂ ਨੂੰ ਲੁਪਤ ਹੋਣ 'ਤੇ ਰੋਕ ਲਗਾਉਣ ਲਈ ਠੋਸ ਨੀਤੀ 'ਤੇ ਕੰਮ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜੰਗਲੀ ਜੀਵਾਂ ਦੀ ਹੁੰਦੀ ਸਮਗਲਿੰਗ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਸਾਰਿਆਂ ਲਈ ਕਾਨੂੰਨ ਹਨ ਨਿਯਮ ਹਨ ਪਰ ਜਦੋਂ ਇਨ੍ਹਾਂ ਦੇ ਲਾਗੂ ਕਰਨ ਦਾ ਸਵਾਲ ਆਉਂਦਾ ਹੈ ਤਾਂ ਇਹ ਸਾਰੇ ਬੇਅਸਰ, ਬੇਮਾਇਨੇ, ਭ੍ਰਿਸ਼ਟਾਚਾਰ ਵਿਚ ਲੁਪਤ ਨਜ਼ਰ ਆਉਂਦੇ ਹਨ।


author

Shyna

Content Editor

Related News