ਪੈਟਰੋਲ ਪੰਪ ਦੇ ਮਾਲਕ ਨਾਲ 17 ਲੱਖ ਤੋਂ ਵੱਧ ਦੀ ਰਕਮ ਦੀ ਠੱਗੀ, ਮਾਮਲਾ ਦਰਜ

Wednesday, Jun 18, 2025 - 02:46 PM (IST)

ਪੈਟਰੋਲ ਪੰਪ ਦੇ ਮਾਲਕ ਨਾਲ 17 ਲੱਖ ਤੋਂ ਵੱਧ ਦੀ ਰਕਮ ਦੀ ਠੱਗੀ, ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੇ ਸਰਕੂਲਰ ਰੋਡ ਸਥਿਤ ਬੀ. ਡੀ. ਐੱਸ. ਪੈਟਰੋਲ ਪੰਪ ਵਿਖੇ ਇਕ ਗੰਭੀਰ ਵਿੱਤੀ ਠੱਗੀ ਦਾ ਪਰਦਾਫਾਸ਼ ਹੋਇਆ ਹੈ। ਮੈਨੇਜਰ ਅਤੇ ਉਸ ਦੇ ਜੀਜੇ ਵੱਲੋਂ ਮਿਲ ਕੇ ਪੈਟਰੋਲ ਪੰਪ ਦੇ ਮਾਲਕ ਨੂੰ ਕਰੀਬ 17 ਲੱਖ 15 ਹਜ਼ਾਰ 136 ਰੁਪਏ ਦਾ ਚੂਨਾ ਲਾਇਆ ਗਿਆ। ਥਾਣਾ ਸਿਟੀ ਦੀ ਪੁਲਸ ਨੇ ਉਕਤ ਦੋਸ਼ੀਆਂ ਖ਼ਿਲਾਫ (ਬੀ. ਐੱਨ. ਐੱਸ.) ਦੀ ਧਾਰਾ 316(4) ਅਤੇ 61(2) ਹੇਠ ਮਾਮਲਾ ਦਰਜ ਕਰ ਲਿਆ ਹੈ।

ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਿਰਕ ਵਾਸੀ ਬਸਤੀ ਬਲੋਚਾਂ ਵਾਲੀ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਅਧਾਰ ’ਤੇ ਜਾਂਚ ਅਰੰਭੀ ਗਈ। ਦਾਅਵਾ ਕੀਤਾ ਗਿਆ ਹੈ ਕਿ ਜਸਪਾਲ ਸਿੰਘ, ਜੋ ਕਿ ਪੈਟਰੋਲ ਪੰਪ ’ਤੇ ਮੈਨੇਜਰ ਹੈ, ਨੇ ਆਪਣੇ ਜੀਜੇ ਕਮਲਜੀਤ ਸਿੰਘ ਵਾਸੀ ਜਲਾਲਾਬਾਦ ਨਾਲ ਮਿਲ ਕੇ ਪੈਟਰੋਲ ਖਰੀਦਣ ਆਏ ਗਾਹਕਾਂ ਤੋਂ ਰਕਮ ਇਕੱਠੀ ਕੀਤੀ ਪਰ ਇਹ ਪੈਸੇ ਮਾਲਕ ਨੂੰ ਨਾ ਦੇ ਕੇ ਆਪਣੇ ਖ਼ਾਤਿਆਂ ਵਿਚ ਟਰਾਂਸਫਰ ਕਰ ਲਏ ਜਾਂ ਨਕਦ ਰੱਖ ਲਏ। ਪੁਲਿਸ ਅਧਿਕਾਰੀ ਅਨੁਸਾਰ, ਦੋਸ਼ੀਅਨ ਵੱਲੋਂ ਮਾਲਕ ਨਾਲ ਵਿਸ਼ਵਾਸਘਾਤ ਕਰਦੇ ਹੋਏ ਉਧਾਰ ਦੀ ਰਕਮ ਹੜਪਣ ਦੀ ਕਾਰਵਾਈ ਨੂੰ ਮੰਨਿਆ ਗਿਆ ਹੈ ਅਤੇ ਆਗਾਮੀ ਕਾਰਵਾਈ ਜਾਰੀ ਹੈ।


author

Babita

Content Editor

Related News