ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਬਿਨਾਂ ਡਰਾਈਵਰ ਤੇਲ ਨਾਲ ਭਰਿਆ ਟੈਂਕਰ ਦੌੜਿਆ, ਮਚੀ ਹਫ਼ੜਾ-ਦਫ਼ੜੀ
Monday, Jun 09, 2025 - 10:57 AM (IST)
 
            
            ਜਲੰਧਰ (ਮਹੇਸ਼)- ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ’ਤੇ ਇੰਡੀਅਨ ਆਇਲ ਡਿਪੂ ਨੇੜੇ ਸਰਵਿਸ ਲਾਈਨ ’ਤੇ ਖੜ੍ਹਾ ਇਕ ਤੇਲ ਟੈਂਕਰ ਅਚਾਨਕ ਬਿਨਾਂ ਡਰਾਈਵਰ ਦੇ ਆਪਣੇ ਆਪ ਚੱਲਣ ਲੱਗ ਪਿਆ ਅਤੇ ਲਗਭਗ 150 ਮੀਟਰ ਤੱਕ ਚੱਲਦਾ ਰਿਹਾ। ਇਸ ਦੌਰਾਨ ਡਰੇ ਹੋਏ ਲੋਕਾਂ ਨੇ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਪਰ ਫਿਰ ਵੀ ਟੈਂਕਰ ਦੀ ਟੱਕਰ ਨਾਲ 2 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

ਇਸ ਦੌਰਾਨ ਸਰਵਿਸ ਲਾਈਨ ’ਤੇ ਖੜ੍ਹੇ ਕਈ ਵਾਹਨ ਵੀ ਨੁਕਸਾਨੇ ਗਏ ਅਤੇ ਇਕ ਢਾਬਾ ਮਾਲਕ ਨੂੰ ਵੀ ਕਾਫ਼ੀ ਨੁਕਸਾਨ ਹੋਇਆ। ਜਦੋਂ ਟੈਂਕਰ ਡਰਾਈਵਰ ਨੇ ਆਪਣੇ ਟੈਂਕਰ ਨੂੰ ਚਲਦਾ ਵੇਖਿਆ ਤਾਂ ਉਹ ਉਸ ਦੇ ਪਿੱਛੇ ਭੱਜਿਆ। ਹਾਲਾਂਕਿ, ਟੈਂਕਰ ਇਕ ਐਕਟਿਵਾ ਅਤੇ ਇਕ ਸਕੂਟਰ ਦੇ ਨਾਲ-ਨਾਲ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਰੁਕ ਗਿਆ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਸੜਕ ਸੁਰੱਖਿਆ ਬਲ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ: ਪਟਿਆਲਾ 'ਚ ਵੱਡਾ ਐਨਕਾਊਂਟਰ, ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            