ਸਪੈਸ਼ਲ ਡ੍ਰਾਈਵ ਦੌਰਾਨ ਕਾਬੂ ਕੀਤੇ 1100 ਬਿਨਾਂ ਟਿਕਟ ਯਾਤਰੀ, 7 ਲੱਖ ਰੁਪਏ ਵਸੂਲੇ
Tuesday, Jun 10, 2025 - 07:30 AM (IST)

ਲੁਧਿਆਣਾ (ਗੌਤਮ) : ਫਿਰੋਜ਼ਪੁਰ ਮੰਡਲ ’ਚ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਦੌਰਾਨ ਚੈਕਿੰਗ ਕਰਦੇ ਹੋਏ ਟਿਕਟ ਚੈੱਕਰਾਂ ਨੇ 1100 ਯਾਤਰੀਆਂ ਨੂੰ ਬਿਨਾਂ ਟਿਕਟ ਦੇ ਯਾਤਰਾ ਕਰਦੇ ਹੋਏ ਫੜਿਆ। ਟਿਕਟ ਚੈੱਕਰਾਂ ਦੀ ਟੀਮ ਨੇ ਇਨ੍ਹਾਂ ਬਿਨਾਂ ਯਾਤਰੀਆਂ ਤੋਂ 7 ਲੱਖ ਰੁਪਏ ਵਸੂਲ ਕੀਤੇ।
ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਦੀ ਅਗਵਾਈ ’ਚ ਸਪੈਸ਼ਲ ਡ੍ਰਾਈਵ ਚਲਾਈ ਗਈ ਸੀ। ਇਸ ਦੌਰਾਨ ਟਿਕਟ ਚੈੱਕਰਾਂ ਦੀਆਂ ਵੱਖ-ਵੱਖ ਟੀਮਾਂ ਨੇ ਅਹਿਮਦਾਬਾਦ-ਜੰਮੂ ਤਵੀ ਐਕਸਪ੍ਰੈੱਸ, ਜੰਮੂ ਤਵੀ-ਗਾਂਧੀ ਨਗਰ ਐਕਸਪ੍ਰੈੱਸ, ਜੰਮੂ ਤਵੀ ਭਗਤ ਦੀ ਕੋਠੀ ਐਕਸਪ੍ਰੈੱਸ, ਪੰਜਾਬ ਮੇਲ, ਅੰਮ੍ਰਿਤਸਰ ਹਾਵੜਾਂ ਮੇਲ, ਅੰਮ੍ਰਿਤਸਰ ਕਟਿਹਾਰ ਐਕਸਪ੍ਰੈੱਸ, ਮਾਲਵਾ ਐਕਸਪ੍ਰੈੱਸ, ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ, ਪਸ਼ਚਿਮ ਐਕਸਪ੍ਰੈੱਸ ਆਦਿ ਟ੍ਰੇਨਾਂ ’ਚ ਵਿਸ਼ੇਸ਼ ਟਿਕਟ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਭੈਣ ਵਲੋਂ ਕੀਤੀ ਲਵ-ਮੈਰਿਜ ਤੋਂ ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ਮੁੰਡੇ ਦਾ ਪਿਤਾ ਕੀਤਾ ਅਗਵਾ
ਸੀਨੀਅਰ ਡੀ. ਸੀ. ਐੱਸ. ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਕੋਲੋਂ ਵੈਧ ਟਿਕਟਾਂ ਨਾਲ ਯਾਤਰਾ ਕਰਨ, ਟ੍ਰੇਨਾਂ ’ਚ ਚੜ੍ਹਨ ਉਤਰਣ ਲਈ ਉੱਚਿਤ ਕਤਾਰ ਬਣਾਏ ਰੱਖਣ, ਕਿਊਆਰ ਸਕਸ਼ਮ ਸੁਵਿਧਾਵਾਂ ਦੇ ਨਾਲ ਡਿਜੀਟਲ ਭੁਗਤਾਨ ਦੇ ਬਦਲਾਂ ਦੀ ਵਰਤੋਂ ਕਰਨ, ਪਲੇਟਫਾਰਮ ਬਦਲਣ ਲਈ ਫੁਟਓਵਰ ਬ੍ਰਿਜ ਦੀ ਵਰਤੋਂ ਕਰਨ ਅਤੇ ਯਾਤਰਾ ਕਰਦੇ ਸਮੇਂ ਵੈਦ ਪਛਾਣ ਪੱਤਰ ਪੇਸ਼ ਕਰਨ ਲਈ ਕਿਹਾ। ਇਹ ਟਿਕਟ ਚੈਕਿੰਗ ਮੁਹਿੰਮ ਮੰਡਲ ਦੇ ਸਾਰੇ ਰੇਲ ਲਾਈਨਾਂ ’ਤੇ ਜਾਰੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8