ਯੂਨੀਪੋਲ ਤੋਂ ਡਿੱਗਣ ਨਾਲ ਮੁਲਾਜ਼ਮ ਦੀ ਮੌਤ, ਅੱਧਾ ਦਰਜਨ ਨਾਮਜ਼ਦ

Saturday, Jun 14, 2025 - 10:56 AM (IST)

ਯੂਨੀਪੋਲ ਤੋਂ ਡਿੱਗਣ ਨਾਲ ਮੁਲਾਜ਼ਮ ਦੀ ਮੌਤ, ਅੱਧਾ ਦਰਜਨ ਨਾਮਜ਼ਦ

ਬਠਿੰਡਾ (ਸੁਖਵਿੰਦਰ) : ਸਥਾਨਕ ਸ਼ੀਸ਼ ਮਹਿਲ ਕਾਲੋਨੀ 'ਚ ਯੂਨੀਪੋਲ ਲਗਾਉਂਦੇ ਸਮੇਂ ਉੱਪਰੋਂ ਡਿੱਗਣ ਨਾਲ ਇਕ ਮੁਲਾਜ਼ਮ ਦੀ ਮੌਤ ਹੋ ਗਈ। ਇਸ ਸਬੰਧ 'ਚ ਕੈਨਾਲ ਕਾਲੋਨੀ ਪੁਲਸ ਨੇ ਇਕ ਇੰਜੀਨੀਅਰ ਅਤੇ 2 ਅਣਪਛਾਤੇ ਮੁਲਜ਼ਮਾਂ ਸਮੇਤ ਅੱਧਾ ਦਰਜਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਨੂਪ ਨਗਰ ਦੀ ਰਹਿਣ ਵਾਲੀ ਗਗਨਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਮਨਪ੍ਰੀਤ ਸਿੰਘ (34) ਸ਼ੀਸ਼ ਮਹਿਲ ਕਾਲੋਨੀ 'ਚ ਯੂਨੀਪੋਲ ਲਗਾ ਰਿਹਾ ਸੀ ਪਰ ਸਾਬਕਾ ਐੱਸ. ਡੀ. ਓ. ਹਰਬੰਸ ਸਿੰਘ, ਇੰਜੀਨੀਅਰ ਦਿਲਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਉਨ੍ਹਾਂ ਦੇ 2-3 ਹੋਰ ਸਾਥੀਆਂ ਨੇ ਕੰਮ ਕਰਵਾ ਰਹੇ, ਉਸ ਦੇ ਪਤੀ ਨੂੰ ਜ਼ਰੂਰੀ ਸੁਰੱਖਿਆ ਕਿੱਟ ਨਹੀਂ ਦਿੱਤੀ।

ਇਸ ਕਾਰਨ ਯੂਨੀਪੋਲ ਲਗਾਉਂਦੇ ਸਮੇਂ ਡਿੱਗਣ ਨਾਲ ਉਸਦੇ ਪਤੀ ਦੀ ਮੌਤ ਹੋ ਗਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News