ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਦੇ ਨਾਂ ਤੇ 69 ਹਜ਼ਾਰ ਦੀ ਠੱਗੀ
Sunday, Aug 28, 2022 - 04:36 PM (IST)
ਦਸੂਹਾ (ਝਾਵਰ) : ਬੈਂਕ ਰੋਡ ਦਸੂਹਾ ਵਿਖੇ ਇਕ ਸਿੱਲਕ ਕੱਪੜਿਆਂ ਦੀ ਦੁਕਾਨ ਦੇ ਮਾਲਕ ਜਸਵਿੰਦਰ ਸਿੰਘ ਨਾਲ 69 ਹਜ਼ਾਰ ਦੀ ਠੱਗੀ ਹੋਣ ਦਾ ਸਮਾਚਾਰ ਮਿਲਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਨਾਂ ’ਤੇ ਕਿਸੇ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਤੁਹਾਡਾ ਪਿਛਲਾ ਬਿੱਲ ਨਹੀਂ ਤਾਰਿਆ ਗਿਆ ਜੇ ਤੁਸੀਂ ਅੱਜ ਬਿਲ ਨਾ ਤਾਰਿਆ ਤਾਂ ਤੁਹਾਡਾ ਬਿਜਲੀ ਕੁਨੈਕਸ਼ਨ ਕੱਟਿਆ ਜਾਵੇਗਾ ਅਤੇ ਉਸ ਨੇ ਕਿਹਾ ਕਿ ਤੁਸੀਂ ਮੇਰੇ ਮੋਬਾਇਲ ’ਤੇ ਲਿੰਕ ਭੇਜੋ ਕਰੋ। ਲਿੰਕ ਭੇਜਣ ਉਪਰੰਤ ਤਿੰਨ ਵਾਰ ਪੈਸੇ ਕੱਟੇ ਗਏ। ਜੋ ਕੁੱਲ 69 ਹਜ਼ਾਰ ਰੁਪਏ ਬਣਦੇ ਹਨ।
ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਉਸੇ ਸਮੇਂ ਠੱਗੀ ਦੀ ਸੂਚਨਾ ਬੈਂਕ ਨੂੰ ਦਿੱਤੀ ਅਤੇ ਆਪਣਾ ਅਕਾਊਂਟ ਬੰਦ ਕਰਵਾ ਦਿੱਤਾ। ਇਸ ਸਬੰਧੀ ਉਸਨੇ ਦੱਸਿਆ ਕਿ ਦਸੂਹਾ ਪੁਲਸ ਸਟੇਸ਼ਨ ਥਾਣਾ ਮੁਖੀ ਅਤੇ ਸਬੰਧਤ ਡੀ. ਐੱਸ. ਪੀ. ਨੂੰ ਵੀ ਸੂਚਿਤ ਕੀਤਾ ਗਿਆ ਹੈ। ਜਦੋਂ ਡੀ. ਐੱਸ. ਪੀ. ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਈਬਰ ਕਰਾਈਮ ਤੋਂ ਬਚਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਕੋਈ ਵੀ ਡਾਟਾ ਮੰਗਦਾ ਹੈ ਤਾਂ ਬਿਲਕੁਲ ਨਕਾਰ ਦਿੱਤਾ ਜਾਵੇ ਅਤੇ ਆਪਣੇ ਬੈਂਕ ਖਾਤੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।