ਨੂਰਪੁਰ ਬੇਟ ਮਿਲਕ ਪਲਾਂਟ ''ਚ ਵੱਡੀ ਚੋਰੀ! ਲੱਖਾਂ ਦਾ ਸਾਮਾਨ ਤੇ ਲੱਖਾਂ ਦੀ ਨਕਦੀ ਕੀਤੀ ਚੋਰੀ
Sunday, Jun 07, 2026 - 05:29 PM (IST)
ਲੁਧਿਆਣਾ (ਰਾਜ)- ਲੁਧਿਆਣਾ ਦੇ ਹੰਬਰਾਂ ਰੋਡ ਦੇ ਅਧੀਨ ਆਉਂਦੇ ਇਕ ਪਿੰਡ ਨੂਰਪੁਰ ਬੇਟ ਸਥਿਤ ਮਿਲਕ ਪਲਾਂਟ 'ਚ ਚੋਰਾਂ ਨੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਾਤਿਰ ਚੋਰ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਪਲਾਂਟ ਵਿੱਚ ਦਾਖ਼ਲ ਹੋਏ ਅਤੇ ਕੀਮਤੀ ਮਸ਼ੀਨਰੀ ਅਤੇ ਤਾਰਾਂ ਚੋਰੀ ਕਰ ਲਈਆਂ। ਸ਼ਿਕਾਇਤ ਮਿਲਣ 'ਤੇ ਲਾਡੋਵਾਲ ਪੁਲਸ ਸਟੇਸ਼ਨ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਧੂਰੀ ਪੁੱਜੇ ਹਰਿਆਣਾ ਦੇ CM ਨਾਇਬ ਸੈਣੀ, ਕਿਹਾ-ਹਰਿਆਣਾ 'ਚ ਸਾਰੀਆਂ ਫ਼ਸਲਾਂ 'ਤੇ ਖ਼ਰੀਦੀ ਜਾ ਰਹੀ MSP
ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਸ਼ਿਕਾਇਤ ਕਰਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ 27 ਮਈ ਨੂੰ ਜਦੋਂ ਉਸ ਨੇ ਨੂਰਪੁਰ ਬੇਟ ਮਿਲਕ ਪਲਾਂਟ ਸਾਈਟ ਦਾ ਨਿਰੀਖਣ ਕੀਤਾ ਤਾਂ ਉਹ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਿਆ। ਪਲਾਂਟ ਦੇ ਅੰਦਰ ਸਾਰਾ ਸਾਮਾਨ ਖਿੰਡਿਆ ਹੋਇਆ ਸੀ ਅਤੇ ਕਈ ਕੀਮਤੀ ਉਪਕਰਣ ਗਾਇਬ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਅਣਪਛਾਤੇ ਚੋਰਾਂ ਨੇ ਚਲਾਕੀ ਨਾਲ ਸਾਈਟ 'ਚ ਦਾਖ਼ਲ ਹੋ ਕੇ ਲਗਭਗ 200 ਮੀਟਰ ਤਾਂਬੇ ਦੀਆਂ ਤਾਰਾਂ, 4 ਮਿਲਕ ਪੰਪ, 2 ਵੈਲਡਿੰਗ ਸੈੱਟ, 2 ਗ੍ਰਾਈਂਡਰ ਅਤੇ 2 ਚਾਂਦੀ ਦੀਆਂ ਤਾਰਾਂ ਦੀਆਂ ਰੀਲਾਂ ਚੋਰੀ ਕਰ ਲਈਆਂ ਸਨ।
ਸ਼ਿਕਾਇਤ ਕਰਤਾ ਮੁਤਾਬਕ ਚੋਰਾਂ ਵੱਲੋਂ ਚੋਰੀ ਕੀਤੇ ਗਏ ਉਪਕਰਣਾਂ ਦੀ ਅਨੁਮਾਨਤ ਕੀਮਤ ਲਗਭਗ 8, 75,000 ਰੁਪਏ (9.75 ਲੱਖ ਰੁਪਏ) ਹੈ। ਇਸ ਵੱਡੀ ਚੋਰੀ ਨੇ ਇਲਾਕੇ ਦੇ ਉਦਯੋਗਿਕ ਅਤੇ ਵਪਾਰਕ ਹਲਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਚੋਰਾਂ ਦੇ ਗਿਰੋਹ ਦਾ ਪਤਾ ਲਗਾਉਣ ਲਈ ਪਲਾਂਟ ਅਤੇ ਆਸ ਪਾਸ ਦੀਆਂ ਸੜਕਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Punjab: ਚਾਚਾ-ਭਤੀਜੇ ਦਾ ਕਾਰਾ ਜਾਣ ਹੋਵੋਗੇ ਹੈਰਾਨ! ਚੱਕਰਾਂ 'ਚ ਪਾ ਦਿੱਤੀ ਪੁਲਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
