ਫਿਰੋਜ਼ਪੁਰ ''ਚ ਭਰੇ ਬਾਜ਼ਾਰ ’ਚ ਤਲਵਾਰਾਂ ਨਾਲ ਵੱਢੀ ਔਰਤ ਦੇ ਮਾਮਲੇ ''ਚ ਹੋਇਆ ਵੱਡਾ ਖ਼ੁਲਾਸਾ

Wednesday, Feb 22, 2023 - 12:34 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ ਦੇ ਬਾਜ ਚੌਕ ਵਿਚ ਦਿਨ-ਦਿਹਾੜੇ ਕਮਲੇਸ਼ ਨਾਂ ਦੀ ਔਰਤ ’ਤੇ ਮੋਟਰਸਾਈਕਲ ਸਵਾਰ ਤਲਵਾਰਾਂ ਨਾਲ ਲੈਸ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਸਬੰਧੀ ਥਾਣਾ ਫਿਰੋਜ਼ਪੁਰ ਛਾਉਣੀ ਦੀ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਅਜੈ ਕੁਮਾਰ ਪੁੱਤਰ ਯਸ਼ਪਾਲ ਸਿੰਘ ਵਾਸੀ ਬਜੀਦਪੁਰ, ਸ਼ੰਮੀ ਭੱਟੀ ਪੁੱਤਰ ਵਿਕਟਰ ਵਾਸੀ ਨਵਾਂ ਪੁਰਬਾ, ਸਰੋਜ ਵਾਸੀ ਬਜੀਦਪੁਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਫਿਰੋਜ਼ਪੁਰ ਕੈਂਟ ’ਚ ਮਾਮਲਾ ਦਰਜ ਕੀਤਾ ਹੈ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜ਼ਖ਼ਮੀ ਕਮਲੇਸ਼, ਜੋ ਫਰੀਦਕੋਟ ਦੇ ਮੈਡੀਕਲ ਕਾਲਜ ’ਚ ਦਾਖ਼ਲ ਹੈ, ਬਿਆਨ ਦੇਣ ਦੇ ਕਾਬਲ ਨਹੀਂ ਸੀ ਅਤੇ ਪੁਲਸ ਨੇ ਘਟਨਾ ਦੀ ਵੀਡੀਓ ਦੇ ਆਧਾਰ ’ਤੇ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਵਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ ਤੋਂ ਦੋਸਤ ਨੂੰ ਮਿਲਣ ਬਟਾਲਾ ਆਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਉਨ੍ਹਾਂ ਨੇ ਦੱਸਿਆ ਕਿ ਮਹਿਲਾ ਕਮਲੇਸ਼ ’ਤੇ ਕਾਤਲਾਨਾ ਹਮਲਾ ਕਰਨ ਦੀ ਰੰਜਿਸ਼ ਇਹ ਹੈ ਕਿ ਅਜੇ ਕੁਮਾਰ ਜਿਸਨੂੰ ਇਸ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਹੈ ਦੇ ਭਰਾ ਸੁਖਰਾਜ ਦਾ ਕਤਲ ਕਰਨ ਦਾ ਕਮਲੇਸ਼ ਅਤੇ ਹੋਰਾਂ ’ਤੇ ਦੋਸ਼ ਹੈ ਅਤੇ ਥਾਣਾ ਫਿਰੋਜ਼ਪੁਰ ਛਾਉਣੀ ’ਚ ਕਮਲੇਸ਼ ਤੇ ਉਸਦੇ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੈ। ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਦੋਸ਼ੀ ਅਜੇ ਕੁਮਾਰ ਕਤਲ ਦੇ ਉਸ ਮਾਮਲੇ ’ਚ ਸ਼ਿਕਾਇਤਕਰਤਾ ਮੁਦੱਹੀ ਹੈ, ਜਿਸਨੇ ਦਰਜ ਕਰਾਏ ਮੁਕੱਦਮਾ ’ਚ ਬਿਆਨ ਦਿੱਤੇ ਸਨ ਕਿ ਕਮਲੇਸ਼ ਦੀ ਕੁੜੀ ਰੀਨਾ ਨਾਲ ਉਸ ਦੇ ਭਰਾ ਸੁਖਰਾਜ ਦੇ ਨਾਜਾਇਜ਼ ਸਬੰਧ ਸਨ ਅਤੇ ਕਮਲੇਸ਼ ਉਨ੍ਹਾਂ ਦੇ ਸਬੰਧਾਂ ਨੂੰ ਪਸੰਦ ਨਹੀਂ ਕਰਦੀ ਸੀ, ਜਿਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੁਖਰਾਜ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ ਸੀ ਅਤੇ ਇਸ ਮਾਮਲੇ ’ਚ ਕਮਲੇਸ਼ ਦੀ ਜ਼ਮਾਨਤ ਮਾਨਯੋਗ ਸੈਸ਼ਨ ਕੋਰਟ ’ਚੋਂ ਖਾਰਜ ਹੋ ਗਈ ਸੀ ਅਤੇ ਕਮਲੇਸ਼ ਨੂੰ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ- ਬਰਨਾਲਾ 'ਚ ਬਜ਼ੁਰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਆੜ੍ਹਤੀਏ ਤੋਂ ਲੈਣੇ ਸਨ 44 ਲੱਖ ਰੁਪਏ

ਇਸੇ ਦੁਸ਼ਮਣੀ ਦੇ ਕਾਰਨ ਅਜੈ ਆਪਣੇ ਨਾਲ ਸ਼ੰਮੀ ਭੱਟੀ, ਸਰੋਜ ਅਤੇ ਇਕ ਅਣਪਛਾਤੇ ਵਿਅਕਤੀ ਨੂੰ ਨਾਲ ਲੈ ਕੇ ਮੋਟਰਸਾਈਕਲ ’ਤੇ ਆਇਆ ਅਤੇ ਬਾਜ ਚੌਕ ਵਿਖੇ ਕਮਲੇਸ਼ ’ਤੇ ਜਾਨਲੇਵਾ ਹਮਲਾ ਕਰ ਕੇ ਉਥੋਂ ਫ਼ਰਾਰ ਹੋ ਗਏ। ਐੱਸ. ਪੀ. ਰਣਧੀਰ ਸਿੰਘ ਨੇ ਦੱਸਿਆ ਕਿ ਜ਼ਖਮੀ ਕਮਲੇਸ਼ ਨੂੰ ਫਿਰੋਜ਼ਪੁਰ ਕੈਂਟ ਥਾਣੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਅਤੇ ਵੀਡੀਓ ਦੇ ਆਧਾਰ ’ਤੇ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਨਾਮਜ਼ਦ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News