ਪੰਜਾਬੀਆਂ ਲਈ ਵੱਡੀ ਰਾਹਤ ਭਰੀ ਖ਼ਬਰ, ਖ਼ਾਤਿਆਂ ''ਚ ਪੈਸੇ ਆਉਣੇ ਹੋਏ ਸ਼ੁਰੂ

Thursday, Aug 28, 2025 - 03:03 PM (IST)

ਪੰਜਾਬੀਆਂ ਲਈ ਵੱਡੀ ਰਾਹਤ ਭਰੀ ਖ਼ਬਰ, ਖ਼ਾਤਿਆਂ ''ਚ ਪੈਸੇ ਆਉਣੇ ਹੋਏ ਸ਼ੁਰੂ

ਚੰਡੀਗੜ੍ਹ : ਪੰਜਾਬ 'ਚ ਪਿਛਲੇ 2 ਸਾਲਾਂ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਕੇਂਦਰ ਸਰਕਾਰ ਦੀ 'ਕਿਸਾਨ ਸਨਮਾਨ ਨਿਧੀ ਯੋਜਨਾ' (PM-KISAN) ਨਾਲ ਜੁੜ ਗਏ ਹਨ। ਪੰਜਾਬ ਲਈ ਇਹ ਵੱਡੀ ਰਾਹਤ ਦੀ ਗੱਲ ਹੈ ਕਿ ਜਿਹੜੇ ਯੋਗ ਕਿਸਾਨ ਪਹਿਲਾਂ ਤਕਨੀਕੀ ਕਾਰਨਾਂ ਕਰਕੇ ਬਾਹਰ ਰਹਿ ਗਏ ਸਨ, ਹੁਣ ਉਨ੍ਹਾਂ ਦੇ ਖ਼ਾਤਿਆਂ ਵਿੱਚ ਮੁੜ ਰਕਮ ਆਉਣ ਲੱਗੀ ਹੈ। ਇਸ ਨਾਲ ਇੱਕ ਪਾਸੇ ਸਰਕਾਰ ਨੂੰ ਸਿਆਸੀ ਲਾਭ ਮਿਲਦਾ ਹੈ, ਦੂਜੇ ਪਾਸੇ ਕਿਸਾਨਾਂ ਦਾ ਭਰੋਸਾ ਵੀ ਯੋਜਨਾ ‘ਤੇ ਵਧਿਆ ਹੈ। ਇਸ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਪਿਛਲੇ ਕੁੱਝ ਸਾਲਾਂ ਦੌਰਾਨ ਘਟਦੀ-ਵੱਧਦੀ ਰਹੀ ਹੈ। ਸਾਲ 2019 'ਚ ਜਦੋਂ ਇਹ ਸਕੀਮ ਪੂਰੀ ਰਫ਼ਤਾਰ ਨਾਲ ਚੱਲੀ ਤਾਂ ਸੂਬੇ 'ਚ ਨਵੰਬਰ ਮਹੀਨੇ ਤੱਕ ਰਿਕਾਰਡ 22.21 ਲੱਖ ਕਿਸਾਨਾਂ ਨੇ ਇਸ ਯੋਜਨਾ ਦਾ ਲਾਭ ਲਿਆ ਪਰ ਇਸ ਤੋਂ ਬਾਅਦ ਆਨਲਾਈਨ ਵੈਰੀਫਿਕੇਸ਼ਨ ਅਤੇ ਜ਼ਮੀਨਾਂ ਦਾ ਰਿਕਾਰਡ ਆਨਲਾਈਨ ਅਪਡੇਟ ਨਾ ਹੋਣ ਕਰਕੇ ਬਹੁਤ ਸਾਰੇ ਕਿਸਾਨ ਇਸ ਯੋਜਨਾ ਤੋਂ ਬਾਹਰ ਹੋ ਗਏ। ਇਸ ਕਾਰਨ ਇਸ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਨਵੰਬਰ 2022 ਤੱਕ ਘੱਟ ਕੇ ਸਿਰਫ 2.07 ਲੱਖ ਰਹਿ ਗਈ, ਜੋ ਕਿ ਕਿਸਾਨਾਂ ਲਈ ਚਿੰਤਾ ਦਾ ਵੱਡਾ ਕਾਰਨ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ, ਸੂਬੇ ਦੀ ਇੰਡਸਟਰੀ ਲਈ ਹੋਇਆ ਵੱਡਾ ਐਲਾਨ (ਵੀਡੀਓ)

ਸਰਕਾਰ ਨੇ ਇਨ੍ਹਾਂ ਹਾਲਾਤ ਨੂੰ ਗੰਭੀਰਤਾ ਨਾਲ ਲੈਂਦਿਆਂ 2022 'ਚ ਹੀ ਖੇਤੀਬਾੜੀ, ਰੈਵਿਨਿਊ ਅਤੇ ਵੈਰੀਫਿਕੇਸ਼ਨ ਵਿਭਾਗ ਦੀਆਂ ਸਾਂਝੀਆਂ ਟੀਮਾਂ ਬਣਾਈਆਂ, ਜਿਨ੍ਹਾਂ ਨੇ ਵੱਖ-ਵੱਖ ਪੱਧਰਾਂ ‘ਤੇ ਡਾਟਾ ਅਪਡੇਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ। ਇਸ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ 2 ਸਾਲਾਂ ਦੇ ਅੰਦਰ-ਅੰਦਰ 7.37 ਲੱਖ ਨਵੇਂ ਲਾਭਪਾਤਰੀ ਵਾਪਸ ਇਸ ਸਕੀਮ ਨਾਲ ਜੁੜ ਗਏ ਹਨ। ਨਵੰਬਰ 2023 'ਚ ਜਿੱਥੇ ਸਿਰਫ 4.97 ਲੱਖ ਕਿਸਾਨਾਂ ਨੂੰ ਹੀ ਇਸ ਸਕੀਮ ਤਹਿਤ ਕਿਸ਼ਤ ਮਿਲੀ ਸੀ, ਉੱਥੇ ਹੀ ਜੁਲਾਈ 2025 ਤੱਕ ਇਹ ਗਿਣਤੀ ਵਧ ਕੇ 11.34 ਲੱਖ ਹੋ ਗਈ ਹੈ।

ਇਹ ਵੀ ਪੜ੍ਹੋ : ਸ਼ਰਾਬ ਪੀਣ ਵਾਲਿਆਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਆਈ ਵੱਡੀ ਖ਼ਬਰ

ਇਹ ਵੀ ਮਹੱਤਵਪੂਰਨ ਹੈ ਕਿ ਕਿਸਾਨ ਸਨਮਾਨ ਨਿਧੀ ਯੋਜਨਾ 'ਚ ਕਿਸ਼ਤਾਂ ਅਨੁਸਾਰ ਲਾਭਪਾਤਰੀਆਂ ਦੇ ਅੰਕੜੇ ਹਰ ਸਾਲ ਵੱਖ-ਵੱਖ ਤਰੀਕੇ ਨਾਲ ਬਦਲਦੇ ਰਹੇ ਹਨ। 2018-19 'ਚ ਸ਼ੁਰੂਆਤ 'ਚ ਇਹ ਗਿਣਤੀ 11.81 ਲੱਖ, ਫਿਰ 14.11 ਲੱਖ ਅਤੇ ਫਿਰ 22.21 ਲੱਖ ਦਾ ਅੰਕੜਾ ਛੂਹਿਆ ਗਿਆ। ਇਸ ਤੋਂ ਬਾਅਦ ਸਰਕਾਰੀ ਪੱਧਰ ‘ਤੇ ਹੋ ਰਹੀ ਕਾਰਵਾਈ ਕਾਰਨ ਗਿਣਤੀ ਫਿਰ ਚੜ੍ਹਦੀ ਕਲਾ ਵੱਲ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News