ਪੰਜਾਬ ਦੇ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ, ਮਾਨ ਸਰਕਾਰ ਨੇ ਲਿਆ ਅਹਿਮ ਫ਼ੈਸਲਾ (ਵੀਡੀਓ)
Friday, Aug 08, 2025 - 01:26 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਦਯੋਗਿਕ ਖੇਤਰ ਲਈ ਸੈਕਟਰ ਵਾਰ ਕਮੇਟੀਆਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਸਨ, ਜਿਨ੍ਹਾਂ ਬਾਰੇ ਉਹ ਸਨਅਤਕਾਰ ਮਿਲਣੀ 'ਚ ਵਿਚਾਰ-ਵਟਾਂਦਰਾ ਕਰਦੇ ਸਨ। ਇਸ ਲਈ ਸਰਕਾਰ ਨੇ ਹਰ ਸੈਕਟਰ ਦੀ ਇਕ ਕਮੇਟੀ ਅਤੇ ਕਮੇਟੀ ਦਾ ਚੇਅਰਮੈਨ ਬਣਾਉਣ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ : ਜਿੰਮ ਜਾਣ ਵਾਲਿਆਂ ਲਈ ਆ ਗਈ ਵੱਡੀ ਖ਼ਬਰ, ਪੰਜਾਬ 'ਚ ਜਾਰੀ ਹੋਈ ADVISORY
ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਨਾਲ ਉਦਯੋਗ ਜਗਤ ਨੂੰ ਵੱਡਾ ਫ਼ਾਇਦਾ ਹੋਵੇਗਾ ਅਤੇ ਜੇਕਰ ਕਿਸੇ ਸੈਕਟਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਸੈਕਟਰ ਦੀ ਕਮੇਟੀ ਦਾ ਚੇਅਰਮੈਨ ਆ ਕੇ ਸਰਕਾਰ ਨਾਲ ਗੱਲਬਾਤ ਕਰ ਸਕਦਾ ਹੈ। ਇਸ ਲਈ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਨੂੰ ਸਹੂਲਤ ਦੇਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਫਾਇਰ ਬ੍ਰਿਗੇਡ 'ਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਬੰਦ, ਰੱਖੜੀ ਤੋਂ ਪਹਿਲਾਂ ਬੀਬੀਆਂ...
ਉਹ ਪ੍ਰੈਕਟੀਕਲ ਪੇਪਰ 'ਚੋਂ ਫੇਲ੍ਹ ਹੋ ਜਾਂਦੀਆਂ ਸਨ। ਇਸ ਦਾ ਕਾਰਨ ਸੀ ਕਿ ਉਨ੍ਹਾਂ ਨੂੰ ਮੁੰਡਿਆਂ ਦੇ ਬਰਾਬਰ 60 ਕਿੱਲੋ ਭਾਰ ਦੀ ਬੋਰੀ ਚੁੱਕ ਕੇ ਭੱਜਣਾ ਪੈਂਦਾ ਸੀ ਪਰ ਹੁਣ ਕੁੜੀਆਂ ਲਈ ਇਸ ਭਾਰ ਨੂੰ ਘਟਾ ਕੇ 40 ਕਿੱਲੋ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਿੱਖਿਆ 'ਚ ਬਹੁਤ ਅੱਗੇ ਜਾ ਰਿਹਾ ਹੈ ਅਤੇ ਨੈਸ਼ਨਲ ਸਰਵੇ 'ਚ ਪਹਿਲੀ ਵਾਰ ਪੰਜਾਬ ਨੰਬਰ ਵਨ 'ਤੇ ਆਇਆ ਹੈ। ਸਾਡੇ 800 ਤੋਂ ਉੱਪਰ ਬੱਚੇ ਨੀਟ ਕਲੀਅਰ ਕਰ ਗਏ ਹਨ ਅਤੇ ਪੰਜਾਬ ਤਰੱਕੀ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8