ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਕੀਤੇ ਗਏ ਸਖ਼ਤ ਹੁਕਮ
Friday, Jan 24, 2025 - 09:30 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਪਰਲੀਨ ਕੌਰ ਬਰਾੜ ਨੇ ਆਗਾਮੀ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਅਤੇ ਪ੍ਰੋਟੋਕਾਲ ਦੀ ਸਮੀਖਿਆ ਲਈ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦਾ ਮਕਸਦ ਪ੍ਰੀਖਿਆਵਾਂ ਦੇ ਸਚਾਰੂ ਸੰਚਾਲਨ ਨੂੰ ਯਕੀਨੀ ਕਰਨਾ ਅਤੇ ਇਸ ਦੌਰਾਨ ਆਉਣ ਵਾਲੀਆਂ ਸੰਭਾਵਿਤ ਚੁਣੌਤੀਆਂ ਦਾ ਹੱਲ ਕੱਢਣਾ ਸੀ। ਬੈਠਕ ’ਚ ਪ੍ਰੀਖਿਆ ਸ਼ੈਡਿਊਲ, ਲਾਜਿਸਿਟਕਸ, ਵਿਦਿਆਰਥੀਆਂ ਦੀ ਸੁਰੱਖਿਆ ਅਤੇ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਨ ਵਰਗੇ ਮੁੱਖ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ। ਪਰਲੀਨ ਕੌਰ ਬਰਾੜ ਨੇ ਪ੍ਰੀਖਿਆ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ, ਈਮਾਨਦਾਰੀ ਅਤੇ ਕੁਸ਼ਲਤਾ ਨੂੰ ਪਹਿਲ ਦੇਣ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, SCERT ਨੇ ਕੀਤਾ ਅਹਿਮ ਐਲਾਨ
ਬੈਠਕ ਦੇ ਪ੍ਰਮੁੱਖ ਬਿੰਦੂਆਂ ’ਚ ਇਹ ਯਕੀਨੀ ਕਰਨਾ ਸ਼ਾਮਲ ਸੀ ਕਿ ਐਡਮਿਟ ਕਾਰਡ ਸਮੇਂ ਸਿਰ ਵੰਡੇ ਜਾਣ। ਪ੍ਰੀਖਿਆ ਕੇਂਦਰਾਂ ਦੀ ਤਿਆਰੀ ਬਿਹਤਰ ਹੋਵੇ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੀਖਿਆ ਤੋਂ ਪਹਿਲਾਂ ਅਤੇ ਬਾਅਦ ’ਚ ਆਉਣ ਵਾਲੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਬਣਾਈ ਰੱਖਣ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਪ੍ਰੋਗਰਾਮ ਬਦਲਿਆ, ਜਾਣੋ ਹੁਣ ਕਿੱਥੇ ਲਹਿਰਾਉਣਗੇ ਕੌਮੀ ਝੰਡਾ
ਇਸ ਤੋਂ ਇਲਾਵਾ ਬੋਰਡ ਨੇ ਪ੍ਰੀਖਿਆਵਾਂ ਦੀ ਸੁਰੱਖਿਆ ਅਤੇ ਮੁੱਲਾਂਕਣ ’ਚ ਨਿਰਪੱਖਤਾ ਯਕੀਨੀ ਕਰਨ ਲਈ ਵਿਸ਼ੇਸ਼ ਨਿਗਰਾਨੀ ਪ੍ਰਣਾਲੀਆਂ ਲਾਗੂ ਕਰਨ ਦਾ ਵੀ ਫ਼ੈਸਲਾ ਲਿਆ। ਪਰਲੀਨ ਬਰਾੜ ਨੇ ਕਿਹਾ ਕਿ ਪ੍ਰੀਖਿਆ ਪ੍ਰਕਿਰਿਆ ਨੂੰ ਸਚਾਰੂ, ਨਿਰਪੱਖ ਅਤੇ ਸਫ਼ਲਤਾ ਪੂਰਵਕ ਸੰਪੰਨ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਪ੍ਰੀਖਿਆਵਾਂ ਨੂੰ ਪ੍ਰੀਖਿਆ ਸ਼ਡਿਊਲ ਅਤੇ ਸਬੰਧਿਤ ਪ੍ਰੋਟੋਕਾਲ ਦੀ ਨਵੀਨਤਮ ਜਾਣਕਾਰੀ ਸਮੇਂ ’ਤੇ ਅਖ਼ਬਾਰਾਂ ਜਾਂ ਬੋਰਡ ਦੀ ਅਧਿਕਾਰਕ ਵੈੱਬਸਾਈਟ ’ਤੇ ਮੁਹੱਈਆ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8