ਵੱਡੀ ਖ਼ਬਰ : ਲੜਕੀ ਨੂੰ ਮਿਲਣ ਆਏ ਪਰਿਵਾਰ 'ਤੇ ਸਹੁਰੇ ਨੇ ਚਲਾਈਆਂ ਗੋਲੀਆਂ, ਇੱਕ ਦੀ ਮੌਤ

Thursday, Apr 15, 2021 - 09:05 PM (IST)

ਵੱਡੀ ਖ਼ਬਰ : ਲੜਕੀ ਨੂੰ ਮਿਲਣ ਆਏ ਪਰਿਵਾਰ 'ਤੇ ਸਹੁਰੇ ਨੇ ਚਲਾਈਆਂ ਗੋਲੀਆਂ, ਇੱਕ ਦੀ ਮੌਤ

ਫਗਵਾੜਾ (ਹਰਜੋਤ)- ਇਸ ਵੇਲੇ ਦੀ ਵੱਡੀ ਖ਼ਬਰ ਫਗਵਾੜਾ ਜ਼ਿਲ੍ਹੇ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਸ਼ਾਮ ਨੂੰ ਪਟਿਆਲਾ ਤੋਂ ਆਪਣੀ ਲੜਕੀ ਦੇ ਘਰ ਆਏ ਪਰਿਵਾਰਕ ਮੈਂਬਰਾਂ ਉੱਪਰ ਲੜਕੀ ਦੇ ਸਹੁਰੇ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਲੜਕੀ ਦੀ ਭੈਣ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਲੜਕੀ ਦਾ ਪਿਤਾ ਗੋਲੀ ਲਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਬਾਅਦ 'ਚ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ। 

PunjabKesari

ਇਹ ਵੀ ਪੜ੍ਹੋ- ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)

ਪੂਰਾ ਮਾਮਲਾ ਫਗਵਾੜਾ ਦੇ ਮੁਹੱਲਾ ਗ੍ਰੀਨ ਐਵਨਿਊ ਦਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਚ.ਓ ਥਾਣਾ ਸਦਰ ਸੰਜੀਵ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਵਿਵਾਦ ਦੇ ਚੱਲਦਿਆਂ ਪਟਿਆਲਾ ਤੋਂ ਆਪਣੀ ਲੜਕੀ ਨੂੰ ਮਿਲਣ ਆਏ ਪਰਿਵਾਰ 'ਤੇ ਲੜਕੀ ਦੇ ਸਹੁਰੇ ਨੇ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ।

PunjabKesari

ਉਹਨਾਂ ਦੱਸਿਆ ਕਿ ਮੌਕੇ 'ਤੇ ਪੁਲਸ ਨੇ ਆਰੋਪੀ ਸੁਰੇਸ਼ ਗੋਗਨਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਰਿਵਾਲਵਰ ਵੀ ਕਬਜ਼ੇ 'ਚ ਲੈ ਲਿਆ। ਮ੍ਰਿਤਕ ਲੜਕੀ ਦਾ ਨਾਮ ਮੇਹਰਜੋਤ ਕੌਰ ਅਤੇ ਜ਼ਖ਼ਮੀ ਦਾ ਨਾਮ ਅਮਰੀਕ ਸਿੰਘ ਵਾਸੀ ਪਟਿਆਲਾ ਇਹ ਸਾਰਾ ਮਾਮਲਾ ਪੁਲਸ ਦੀ ਹਾਜ਼ਰੀ ਵਿਚ ਹੋਇਆ ਕਿਉਂਕਿ ਵਿਵਾਦ ਤੋਂ ਬਾਅਦ ਲੜਕੀ ਵਾਲਿਆਂ ਵਲੋਂ 112 ਨੰਬਰ 'ਤੇ ਕਾਲ ਕੀਤੀ ਗਈ ਸੀ ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ  ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। 

PunjabKesari

ਇਹ ਵੀ ਪੜ੍ਹੋ- ਕੀ ਅੱਜ ਜੇਲ ਤੋਂ ਬਾਹਰ ਆਵੇਗਾ ਦੀਪ ਸਿੱਧੂ? ਜਾਂ ਮਿਲੇਗੀ ਅਗਲੀ ਤਾਰੀਖ਼


author

Bharat Thapa

Content Editor

Related News