ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਪਹਿਰਾਵੇ ਨੂੰ ਲੈ ਕੇ ਸਖ਼ਤ ਹੁਕਮ ਲਾਗੂ, ਪੜ੍ਹੋ ਪੂਰੀ ਡਿਟੇਲ

Sunday, Feb 09, 2025 - 03:10 PM (IST)

ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਪਹਿਰਾਵੇ ਨੂੰ ਲੈ ਕੇ ਸਖ਼ਤ ਹੁਕਮ ਲਾਗੂ, ਪੜ੍ਹੋ ਪੂਰੀ ਡਿਟੇਲ

ਪਟਿਆਲਾ (ਵੈੱਬ ਡੈਸਕ, ਪਰਮੀਤ) : ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ ਹੈ। ਦਰਅਸਲ ਹੁਣ ਦਫ਼ਤਰਾਂ 'ਚ ਡਿਊਟੀ ਦੇਣ ਬਾਰੇ ਸਰਕਾਰ ਵਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ. ਐੱਸ. ਪੀ. ਸੀ. ਐੱਲ. ਦੇ ਪ੍ਰਬੰਧਕੀ ਨਿਰਦੇਸ਼ਕ ਵਲੋਂ ਜਾਰੀ ਕੀਤੇ ਗਏ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਦਫ਼ਤਰੀ ਸਮੇਂ ਦੌਰਾਨ ਰਸਮੀਂ ਪਹਿਰਾਵਾ ਹੀ ਪਾਉਣਗੇ।

ਇਹ ਵੀ ਪੜ੍ਹੋ : ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਅਪਡੇਟ, ਡਰਿੱਪ ਲਾਉਣ ਲਈ ਨਹੀਂ ਮਿਲ ਰਹੀ ਨਾੜ, ਇਲਾਜ ਬੰਦ!

ਇਸ ਤਹਿਤ ਮਹਿਲਾ ਕਰਮਚਾਰੀ ਜਾਂ ਅਧਿਕਾਰੀ ਸਲਵਾਰ, ਕਮੀਜ਼, ਸੂਟ, ਸਾੜੀ, ਫਾਰਮਲ ਕਮੀਜ਼ਾਂ, ਟਰਾਊਜ਼ਰ ਅਤੇ ਮਰਦ ਕਰਮਚਾਰੀ ਜਾਂ ਅਧਿਕਾਰੀ ਪੈਂਟ, ਪੂਰੀਆਂ ਬਾਹਾਂ ਵਾਲੀ ਕਮੀਜ਼, ਕੋਟੀ, ਸਵੈਟਰ, ਕੋਟ-ਪੈਂਟ ਜਾਂ ਕੁੜਤਾ-ਪਜਾਮਾ ਪਾਉਣਗੇ। ਨਵੇਂ ਹੁਕਮਾਂ ਮੁਤਾਬਕ ਕੋਈ ਅਧਿਕਾਰੀ ਭੜਕੀਲੇ, ਛੋਟੇ ਅਤੇ ਲੋਅ ਵੇਸਟ ਕੱਪੜੇ, ਲੋਅਰ ਪੈਂਟ, ਬਿਨਾਂ ਬਾਹਾਂ ਵਾਲੀ ਕਮੀਜ਼ ਨਹੀਂ ਪਾਵੇਗਾ। ਦਰਜਾ ਚਾਰ ਮਰਦ ਕਰਮਚਾਰੀ ਖ਼ਾਕੀ ਰੰਗ ਦੀ ਵਰਦੀ ਲਾਜ਼ਮੀ ਹੋਵੇਗੀ, ਜਦੋਂ ਕਿ ਦਰਜਾ ਚਾਰ ਇਸਤਰੀ ਮੁਲਾਜ਼ਮ ਲਈ ਚਿੱਟੇ ਰੰਗ ਦੀ ਵਰਦੀ ਤੇ ਗਰੇਅ ਰੰਗ ਦਾ ਦੁਪੱਟਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ

ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਸ਼ਨਾਖ਼ਤੀ ਕਾਰਡ ਟੈਗ ਸਮੇਤ ਗਲੇ 'ਚ ਪਹਿਨਣਾ ਯਕੀਨੀ ਬਣਾਉਣਗੇ। ਠੇਕੇਦਾਰਾਂ ਰਾਹੀਂ ਰੱਖਏ ਗਏ ਸੀ. ਐੱਚ. ਬੀ. ਕਾਮਿਆਂ ਲਈ ਡਿਊਟੀ ਦੌਰਾਨ ਸੰਤਰੀ ਰੰਗ ਦੀ ਪੈਂਟ-ਸ਼ਰਟ ਜਾਂ ਕੁੜਤਾ-ਪਜਾਮਾ ਸਮੇਤ ਕਾਲੇ ਰੰਗੀ ਦੀ ਪੱਗ/ਟੋਪੀ ਪਾਉਣੀ ਲਾਜ਼ਮੀ ਹੋਵੇਗੀ। ਪੱਤਰ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਮੁਲਾਜ਼ਮ ਨੇ ਇਸ ਡਰੈੱਸ ਕੋਰਡ ਦੀ ਉਲੰਘਣਾ ਕੀਤੀ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


 


author

Babita

Content Editor

Related News