CBSE 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਬੋਰਡ ਨੇ ਜਾਰੀ ਕੀਤੇ ਐਡਮਿਟ ਕਾਰਡ

Monday, Feb 03, 2025 - 01:55 PM (IST)

CBSE 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਬੋਰਡ ਨੇ ਜਾਰੀ ਕੀਤੇ ਐਡਮਿਟ ਕਾਰਡ

ਚੰਡੀਗੜ੍ਹ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਬੋਰਡ ਨੇ ਪ੍ਰੀਖਿਆ 2025 ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਐਡਮਿਟ ਕਾਰਡ ਸਕੂਲ ਲਾਗਇਨ 'ਚ ਆਨਲਾਈਨ ਮੋਡ ਰਾਹੀਂ ਡਾਊਨਲੋਡ ਕਰਨ ਲਈ ਉਪਲੱਬਧ ਕਰਵਾਏ ਗਏ ਹਨ। ਬੋਰਡ ਨਾਲ ਸਬੰਧਿਤ ਸਕੂਲਾਂ 'ਚ ਰਜਿਸਟਰਡ ਪ੍ਰਾਈਵੇਟ ਵਿਦਿਆਰਥੀ ਬੋਰਡ ਦੀ ਅਧਿਕਾਰਿਤ ਵੈੱਬਸਾਈਟ cbse.gov.in 'ਤੇ ਲਾਗਇਨ ਕਰਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਕੂਲ ਤੋਂ ਦਾਖ਼ਲਾ ਕਾਰਡ ਵੀ ਲੈਣਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਬਣਨ ਜਾ ਰਿਹਾ ਨਵਾਂ ਹਾਈਵੇਅ! ਲੱਖਾਂ ਲੋਕਾਂ ਲਈ ਸੌਖਾ ਹੋ ਜਾਵੇਗਾ ਸਫ਼ਰ
ਜਾਣੋ ਕਿੰਝ ਡਾਊਨਲੋਡ ਕਰਨਾ ਹੈ ਐਡਮਿਟ ਕਾਰਡ
ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ CBSE ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਓ।
ਹੋਮਪੇਜ ‘ਤੇ ‘ਪਰੀਕਸ਼ਾ ਸੰਗਮ ਪੋਰਟਲ’ ‘ਤੇ ਕਲਿੱਕ ਕਰੋ। ਫਿਰ ਅਗਲੇ ਪੇਜ਼ ‘ਤੇ ਜਾਣ ਲਈ ‘ਜਾਰੀ ਰੱਖੋ’ ਬਟਨ ‘ਤੇ ਕਲਿੱਕ ਕਰੋ।
ਅਗਲੇ ਪੇਜ਼ ‘ਤੇ ਸਕੂਲ (ਗੰਗਾ) ਵਿਕਲਪ ਚੁਣੋ, ਜਿਸ ਤੋਂ ਬਾਅਦ ਤੁਹਾਨੂੰ ਸਕੂਲ ਦੇ ਸਪੈਸੀਫਿਕ ਸੈਕਸ਼ਨ ਦਾ ਐਕਸੈੱਸ ਮਿਲ ਜਾਵੇਗਾ।
ਇਸ ਤੋਂ ਬਾਅਦ ‘ਪ੍ਰੀ-ਐਗਜ਼ਾਮ ਐਕਟੀਵਿਟੀਜ਼’ ਟੈਬ ‘ਤੇ ਜਾਓ, ਜਿੱਥੇ ਤੁਹਾਨੂੰ ਪ੍ਰੀਖਿਆ ਨਾਲ ਸਬੰਧਿਤ ਸਾਰੀ ਜਾਣਕਾਰੀ ਮਿਲੇਗੀ।
ਇਸ ਟੈਬ 'ਚ ‘ਐਡਮਿਟ ਕਾਰਡ, ਮੁੱਖ ਪ੍ਰੀਖਿਆ 2025 ਲਈ ਕੇਂਦਰ ਸਮੱਗਰੀ ਲਿੰਕ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਸੀਂ ਸਕੂਲ ਕੋਡ ਅਤੇ ਪਾਸਵਰਡ ਵਰਗੇ ਲਾਗਇਨ ਪ੍ਰਮਾਣ ਪੱਤਰ ਦਰਜ ਕਰਕੇ ਵਿਦਿਆਰਥੀਆਂ ਦਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ।

ਇਹ ਵੀ ਪੜ੍ਹੋ : ਪੰਜਾਬੀਓ ਰਜਾਈਆਂ-ਕੰਬਲ ਅਜੇ ਨਾ ਸੰਭਾਲਿਓ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਵੱਡੀ ਚਿਤਾਵਨੀ
ਵਿਦਿਆਰਥੀਆਂ ਤੇ ਮਾਪਿਆਂ ਨੂੰ ਸਲਾਹ
ਬੋਰਡ ਨੇ ਸਕੂਲ ਅਧਿਕਾਰੀਆਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਸਬੰਧੀ ਨਵੇਂ ਅਪਡੇਟਸ ਪ੍ਰਾਪਤ ਕਰਨ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ ਨੂੰ ਨਿਯਮਿਤ ਤੌਰ ‘ਤੇ ਚੈੱਕ ਕਰਦੇ ਰਹਿਣ। ਦੱਸਣਯੋਗ ਹੈ ਕਿ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਹ ਪ੍ਰੀਖਿਆਵਾਂ 4 ਅਪ੍ਰੈਲ ਨੂੰ ਖ਼ਤਮ ਹੋਣਗੀਆਂ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News