ਪੰਜਾਬ ''ਚ ਮੁੰਡੇ-ਕੁੜੀਆਂ ਦੇ ਜਾਗਣ ਵਾਲੇ ਨੇ ਭਾਗ, ਜਾਰੀ ਹੋ ਗਈ ਵੱਡੀ Notification
Friday, Jan 10, 2025 - 11:01 AM (IST)
ਚੰਡੀਗੜ੍ਹ : ਪੰਜਾਬ 'ਚ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਮੁੰਡੇ-ਕੁੜੀਆਂ ਦੇ ਭਾਗ ਜਾਗਣ ਵਾਲੇ ਹਨ। ਦਰਅਸਲ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਸਟੇਟ ਸਿਵਲ ਸਰਵਿਸ ਕੰਬਾਈਨਡ ਕੰਪੀਟੀਟਿਵ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ਼ ਸ਼ਡਿਊਲ ਮੁਤਾਬਕ ਇਸ ਪ੍ਰੀਖਿਆ ਲਈ ਅਰਜ਼ੀਆਂ 3 ਜਨਵਰੀ ਤੋਂ ਸ਼ੁਰੂ ਹੋ ਗਈਆਂ ਸਨ, ਜੋ ਕਿ 31 ਜਨਵਰੀ ਤੱਕ ਲਈਆਂ ਜਾ ਸਕਦੀਆਂ ਹਨ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://ppsc.gov.in/ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਸ ਪ੍ਰੀਖਿਆ ਲਈ ਕੁੱਲ 322 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਜਾਣੋਂ ਕਿਵੇਂ ਕਰੀਏ ਅਪਲਾਈ
ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ https://www.ppsc.gov.in/ ‘ਤੇ ਜਾਣਾ ਪਵੇਗਾ।
ਹੁਣ ਹੋਮਪੇਜ ‘ਤੇ ppsc ਭਰਤੀ 2025 ‘ਤੇ ਕਲਿੱਕ ਕਰੋ ਅਤੇ ਲੋੜੀਂਦੇ ਵੇਰਵੇ ਭਰੋ।
ਅਰਜ਼ੀ ਫਾਰਮ ਜਮ੍ਹਾਂ ਕਰੋ, ਹੁਣ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰੋ ਅਤੇ ਭਵਿੱਖ ਦੇ ਹਵਾਲੇ ਲਈ ਇਸ ਦਾ ਪ੍ਰਿੰਟਆਊਟ ਕੱਢ ਲਓ।
ਇਹ ਵੀ ਪੜ੍ਹੋ : ਚੀਨੀ ਵਾਇਰਸ ਕਾਰਨ ਪੂਰਾ ਪੰਜਾਬ Alert 'ਤੇ, ਆਏ ਨਵੇਂ Orders, ਬੇਹੱਦ ਸਾਵਧਾਨ ਰਹਿਣ ਦੀ ਲੋੜ
ਅਪਲਾਈ ਕਰਦੇ ਸਮੇਂ, ਉਮੀਦਵਾਰਾਂ ਨੂੰ ਸਿਰਫ਼ ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਹ ਅਧਿਕਾਰਤ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨ ਅਤੇ ਫਿਰ ਹੀ ਅਪਲਾਈ ਕਰਨ ਕਿਉਂਕਿ ਜੇਕਰ ਅਰਜ਼ੀ ਫਾਰਮ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸ ਲਈ, ਇਨ੍ਹਾਂ ਚੀਜ਼ਾਂ ਦਾ ਖ਼ਾਸ ਧਿਆਨ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8