ਪੰਜਾਬ 'ਚ ਵੱਡੀ ਘਟਨਾ, ਪੁੱਤ ਨੇ ਮਾਰ ਦਿੱਤਾ ਪਿਓ

Wednesday, Aug 21, 2024 - 06:39 PM (IST)

ਪੰਜਾਬ 'ਚ ਵੱਡੀ ਘਟਨਾ, ਪੁੱਤ ਨੇ ਮਾਰ ਦਿੱਤਾ ਪਿਓ

ਸਮਰਾਲਾ (ਵਿਪਨ)- ਸਮਰਾਲਾ ਨੇੜੇਲੇ ਪਿੰਡ ਗਹਿਲੇਵਾਲ ਵਿਚ ਇਕ ਨੌਜਵਾਨ ਪੁੱਤਰ ਨੇ ਲੱਕੜ ਦੇ ਬਾਲੇ ਮਾਰ-ਮਾਰ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੂਜੇ ਕਮਰੇ ਵਿਚ ਜਾ ਕੇ ਬੈਠ ਗਿਆ। ਜਦੋਂ ਆਲੇ-ਦੁਆਲੇ ਲੋਕਾਂ ਨੇ ਘਰ ਜਾ ਕੇ ਵੇਖਿਆ ਤਾਂ ਦੋਸ਼ੀ ਪੁੱਤਰ ਪ੍ਰਭਜੋਤ ਸਿੰਘ (24) ਸਾਲ ਨੇ ਆਪਣੇ ਪਿਤਾ ਦੇ ਸਿਰ 'ਤੇ ਲੱਕੜ ਦੇ ਬਾਲੇ ਮਾਰ ਉਸ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (55) ਵਜੋਂ ਹੋਈ ਹੈ। ਪਿੰਡ ਨਿਵਾਸੀਆਂ ਨੇ ਇਸ ਦੀ ਸੂਚਨਾ ਸਮਰਾਲਾ ਪੁਲਸ ਸਟੇਸ਼ਨ ਨੂੰ ਦਿੱਤੀ ਅਤੇ ਸਮਰਾਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਜਸਵਿੰਦਰ ਦੀ ਲਾਸ਼ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ- ਸਾਵਧਾਨ! ਪੰਜਾਬ 'ਚ ਵੱਧ ਰਹੀ ਲਗਾਤਾਰ ਇਹ ਬੀਮਾਰੀ, ਮਰੀਜ਼ ਨਿਕਲ ਰਹੇ ਪਾਜ਼ੇਟਿਵ

ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਕੱਲ੍ਹ ਸ਼ਾਮ ਵੇਲੇ ਤੇਜ਼ਦਾਰ ਹਥਿਆਰ ਅਤੇ ਲੱਕੜ ਦਾ ਬਾਲਾ ਲੈ ਕੇ ਆਪਣੇ ਘਰ ਦੇ ਛੱਤ ਤੋਂ ਉੱਪਰ ਖੜ੍ਹਾ ਹੋ ਰਿਹਾ ਸੀ ਅਤੇ ਕਦੇ ਘਰ ਦੇ ਬਾਹਰ ਖੜ੍ਹਾ ਹੋ ਰਿਹਾ ਸੀ। ਇਸ ਤੋਂ ਲੋਕਾਂ ਨੂੰ ਸ਼ੱਕ ਪਿਆ ਕੇ ਇਹ ਕੁਝ ਕਰ ਨਾ ਦੇਵੇ ਕਿਉਂਕਿ ਪ੍ਰਭਜੋਤ ਸਿੰਘ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ। 

PunjabKesari

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਵਾਸੀ ਇਕੱਠੇ ਹੋ ਕੇ ਦੋਸ਼ੀ ਦੇ ਘਰ ਗਏ ਤਾਂ ਦੋਸ਼ੀ ਆਪਣੇ ਕਮਰੇ ਵਿਚ ਬੈਠਾ ਸੀ ਅਤੇ ਦੂਜੇ ਕਮਰੇ ਵਿੱਚ ਇਸ ਦੇ ਪਿਤਾ ਜਸਵਿੰਦਰ ਸਿੰਘ ਦੀ ਲਾਸ਼ ਲਹੂ-ਲੁਹਾਨ ਪਈ ਸੀ। ਲਾਸ਼ ਕੇ ਕੋਲ ਲੱਕੜ ਦਾ ਬਾਲਾ ਖ਼ੂਨ ਨਾਲ ਭਰਿਆ ਹੋਇਆ ਸੀ, ਜੋ ਕਿ ਉੱਥੇ ਹੀ ਪਿਆ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਭਜੋਤ ਸਿੰਘ ਨੂੰ ਉਸ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਫਿਰ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ । ਘਟਨਾ ਦੀ ਸੂਚਨਾ ਪਾ ਕੇ ਸਮਰਾਲਾ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸਵੀਮਿੰਗ ਪੂਲ ’ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News