ਪੰਜਾਬ ''ਚ ਅੱਧੀ ਰਾਤੀਂ ਟਰੱਕ ਤੇ ਟਰਾਲੇ ਦੀ ਹੋ ਗਈ ਭਿਆਨਕ ਟੱਕਰ, ਅੰਦਰ ਹੀ ਫ਼ਸ ਗਏ ਚਾਲਕ
Thursday, Jan 09, 2025 - 11:30 PM (IST)
ਮਲੇਰਕੋਟਲਾ (ਵੈੱਬਡੈਸਕ)- ਵੀਰਵਾਰ ਦੀ ਰਾਤ ਨੂੰ ਪੰਜਾਬ 'ਚ ਵੱਡਾ ਹਾਦਸਾ ਵਾਪਰਨ ਦੀ ਜਾਣਕਾਰੀ ਹਾਸਲ ਹੋਈ ਹੈ, ਜਿੱਥੇ ਦੇ ਮਲੇਰਕੋਟਲਾ-ਲੁਧਿਆਣਾ ਹਾਈਵੇ 'ਤੇ ਬਣੇ ਜੈਨ ਮੰਦਰ ਨੇੜੇ ਪਿੰਡ ਕੁੱਪ ਕਲਾਂ ਕੋਲ ਇਕ ਸਬਜ਼ੀਆਂ ਨਾਲ ਲੱਦਿਆ ਟਰੱਕ 18 ਟਾਇਰੀ ਟਰਾਲੇ ਨਾਲ ਟਕਰਾ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਦੋਵਾਂ ਵਾਹਨਾਂ ਦੇ ਚਾਲਕ ਵੀ ਅੰਦਰ ਹੀ ਫਸੇ ਹੋਏ ਹਨ, ਜਿਨ੍ਹਾਂ ਨੂੰ ਖ਼ਬਰ ਲਿਖੇ ਜਾਣ ਤੱਕ ਰਾਹਗੀਰਾਂ ਦੀ ਮਦਦ ਨਾਲ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਹਾਦਸੇ ਕਾਰਨ ਹਾਈਵੇ 'ਤੇ ਵੀ ਕਾਫ਼ੀ ਲੰਬਾ ਜਾਮ ਲੱਗ ਗਿਆ ਸੀ।
ਇਹ ਵੀ ਪੜ੍ਹੋ- ਸਕੂਲ ਦੀ ਵੈਨ ਨਾਲ ਹੋ ਗਿਆ ਭਿਆਨਕ ਹਾਦਸਾ, ਸ਼ੀਸ਼ਾ ਤੋੜ ਕੇ ਕੱਢਣਾ ਪਿਆ ਬੱਚੇ ਨੂੰ ਬਾਹਰ
ਖ਼ਬਰ ਲਿਖੇ ਜਾਣ ਤੱਕ ਵਾਹਨ ਚਾਲਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ ਤੇ ਉਨ੍ਹਾਂ ਦੇ ਗੰਭੀਰ ਹਾਲਤ 'ਚ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; MP ਗੁਰਜੀਤ ਔਜਲਾ ਦੇ ਘਰ ਨੇੜੇ ਸਥਿਤ ਪੁਲਸ ਸਟੇਸ਼ਨ ਦੇ ਬਾਹਰ ਹੋ ਗਿਆ ਧਮਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e