ਪੰਜਾਬ ''ਚ ਵੱਡੀ ਵਾਰਦਾਤ! ਸਵਾਰੀਆਂ ਪਿੱਛੇ ਕਰ''ਤਾ ਆਟੋ ਡਰਾਈਵਰ ਦਾ ਕਤਲ

Tuesday, Mar 25, 2025 - 10:19 PM (IST)

ਪੰਜਾਬ ''ਚ ਵੱਡੀ ਵਾਰਦਾਤ! ਸਵਾਰੀਆਂ ਪਿੱਛੇ ਕਰ''ਤਾ ਆਟੋ ਡਰਾਈਵਰ ਦਾ ਕਤਲ

ਖੰਨਾ (ਬਿਪਿਨ) : ਖੰਨਾ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਆਟੋ ਚਾਲਕਾਂ ਵਿਚਾਲੇ ਲੜਾਈ ਹੋਈ, ਜਿਸ ਨੇ ਖੂਨੀ ਰੂਪ ਧਾਰ ਲਿਆ। ਇਹ ਲੜਾਈ ਵੀ ਸਿਰਫ ਸਵਾਰੀਆਂ ਬਿਠਾਉਣ ਲੈ ਕੇ ਹੋਈ ਸੀ। ਇਸ ਲੜਾਈ ਨੇ ਇੱਕ ਆਟੋ ਚਾਲਕ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਲਿਬੜਾ ਪਿੰਡ ਮਸਜਿਦ ਨੇੜੇ ਜੀਟੀ ਰੋਡ 'ਤੇ ਵਾਪਰੀ। 

ਦੋਰਾਹਾ ਨਗਰ ਕੌਂਸਲ ਦੀ ਵੱਡੀ ਕਾਰਵਾਈ! ਮਾਰੂਤੀ, ਹੌਂਡਾ ਵਰਗੀਆਂ ਕੰਪਨੀਆਂ ਦੇ ਸ਼ੋਅਰੂਮ ਸੀਲ

ਦੱਸ ਦਈਏ ਕਿ ਦੋ ਦਿਨ ਪਹਿਲਾਂ ਹੋਈ ਲੜਾਈ 'ਚ ਇੱਕ ਆਟੋ ਡਰਾਈਵਰ ਨੇ ਦੂਜੇ ਆਟੋ ਚਾਲਕ 'ਤੇ ਇੰਟਰਲਾਕ ਟਾਈਲ ਨਾਲ ਹਮਲਾ ਕਰ ਦਿੱਤਾ ਸੀ। ਜ਼ਖਮੀ ਆਟੋ ਡਰਾਈਵਰ ਦੀ ਦੋ ਦਿਨਾਂ ਬਾਅਦ ਹਸਪਤਾਲ 'ਚ ਮੌਤ ਹੋ ਗਈ। ਸਦਰ ਥਾਣਾ ਦੇ ਐੱਸਐੱਚਓ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਘਟਨਾ ਦੇ ਸਬੰਧ ਵਿੱਚ ਮਾਛੀਵਾੜਾ ਸਾਹਿਬ ਦੀ ਚੌਹਾਨ ਕਲੋਨੀ ਦੇ ਵਸਨੀਕ ਮਨਪ੍ਰੀਤ ਸਿੰਘ ਮਨੀ ਅਤੇ ਲਿਬੜਾ ਦੇ ਵਸਨੀਕ ਰਾਜਵੀਰ ਸਿੰਘ ਰਾਜਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 105 (ਗੈਰ-ਇਰਾਦਤਨ ਕਤਲ), 351 (2), 3 (5) ਤਹਿਤ ਮਾਮਲਾ ਦਰਜ ਕੀਤਾ ਹੈ। ਦੋਵਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਹਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੰਜਾਬੀ ਨੂੰ ਅਮਰੀਕਾ 'ਚ ਮਿਲੀ ਅਧਿਕਾਰਿਤ ਮਾਨਤਾ, ਜਾਰਜੀਆਂ ਵਿਧਾਨ ਸਭਾ ਨੇ ਪਾਸ ਕੀਤਾ ਪ੍ਰਸਤਾਵ


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News