ਫਾਜ਼ਿਲਕਾ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, CM ਮਾਨ ਨੇ ਦਿੱਤਾ ਤੋਹਫ਼ਾ (ਵੀਡੀਓ)
Thursday, Dec 05, 2024 - 04:38 PM (IST)
ਫਾਜ਼ਿਲਕਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬੱਲੂਆਣਾ ਵਿਖੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੜੇ ਵੱਡੇ-ਵੱਡੇ ਲੀਡਰ ਇਸ ਇਲਾਕੇ 'ਚੋਂ ਹੋਏ ਪਰ ਇਹ ਕਾਲਜ ਇੱਥੇ ਪਹਿਲੀ ਵਾਰ ਬਣਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਸਰਕਾਰੀ ਡਿਗਰੀ ਕਾਲਜ ਇੱਥੇ ਖੁੱਲ੍ਹਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਤੋਂ ਪੜ੍ਹ ਕੇ ਲੋਕਾਂ ਦੇ ਬੱਚੇ ਅਫ਼ਸਰ ਬਣਨਗੇ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਨੂੰ ਪਵੇਗਾ ਮੀਂਹ! ਮੌਸਮ ਵਿਭਾਗ ਨੇ ਦਿੱਤੀ ਵੱਡੀ Update
ਕੋਈ ਹਰਾ, ਕਾਲਾ, ਪੀਲਾ, ਨੀਲਾ ਕਾਰਡ ਤੁਹਾਡੀ ਗਰੀਬੀ ਨਹੀਂ ਚੁੱਕ ਸਕਦਾ, ਸਗੋਂ ਜੇਕਰ ਤੁਹਾਡੇ ਬੱਚੇ ਪੜ੍ਹ-ਲਿਖ ਜਾਣਗੇ ਤਾਂ ਉਹ ਹੀ ਤੁਹਾਡੀ ਗਰੀਬੀ ਚੁੱਕ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ 'ਚ ਜਿਵੇਂ-ਜਿਵੇਂ ਵਿਦਿਆਰਥੀ ਵਧਣਗੇ, ਕਲਰਕ, ਲੈਕਚਰਾਰ ਅਤੇ ਹੋਰ ਸਟਾਫ਼ ਵੀ ਅਸੀਂ ਵਧਾ ਦੇਵਾਂਗੇ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਨਵੇਂ ਸਾਲ 'ਤੇ ਵੱਡਾ ਤੋਹਫ਼ਾ, ਖ਼ਬਰ ਪੜ੍ਹ ਹੋ ਜਾਣਗੇ ਬਾਗੋ-ਬਾਗ (ਵੀਡੀਓ)
ਉਨ੍ਹਾਂ ਨੇ ਅਕਾਲੀ ਦਲ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਚੱਜ ਦੇ ਕੰਮ ਕੀਤੇ ਤਾਂ ਲੋਕ ਨੇ ਫੁੱਲਾਂ ਦੇ ਹਾਰ ਪਾਏ ਪਰ ਹੁਣ ਇਹ ਲੋਕਾਂ ਨੂੰ ਟਿੱਚ ਸਮਝਦੇ ਸਨ। ਉਨ੍ਹਾਂ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਕਦੇ ਇਨ੍ਹਾਂ ਨੇ ਗਰੀਬੀ ਹੰਢਾਈ ਹੋਵੇ ਤਾਂ ਗਰੀਬਾਂ ਦਾ ਦਰਦ ਪਤਾ ਲੱਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8