ਮੋਹਾਲੀ ਅਤੇ ਲੁਧਿਆਣਾ ''ਚ ED ਦੀ ਛਾਪੇਮਾਰੀ, ਬੇਨਾਮੀ ਜ਼ਮੀਨੀ ਸੌਦਿਆਂ ਨੂੰ ਲੈ ਕੇ...

Saturday, May 16, 2026 - 10:00 AM (IST)

ਮੋਹਾਲੀ ਅਤੇ ਲੁਧਿਆਣਾ ''ਚ ED ਦੀ ਛਾਪੇਮਾਰੀ, ਬੇਨਾਮੀ ਜ਼ਮੀਨੀ ਸੌਦਿਆਂ ਨੂੰ ਲੈ ਕੇ...

ਚੰਡੀਗੜ੍ਹ/ਲੁਧਿਆਣਾ : ਮੋਹਾਲੀ ਜ਼ਿਲ੍ਹੇ ਦੇ ਬਲਾਕ ਮਾਜਰੀ (ਨਿਊ ਚੰਡੀਗੜ੍ਹ) ਅਤੇ ਲੁਧਿਆਣਾ ਦੇ ਸਬ-ਰਜਿਸਟਰਾਰ ਦਫ਼ਤਰਾਂ 'ਚ ਸ਼ੁੱਕਰਵਾਰ ਨੂੰ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਬੇਨਾਮੀ ਜ਼ਮੀਨੀ ਸੌਦਿਆਂ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ।

ਈ. ਡੀ. ਵਲੋਂ ਲੁਧਿਆਣਾ ਦੇ ਇਕ ਵੱਡੇ ਪ੍ਰਾਪਰਟੀ ਡੀਲਰ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਵਲੋਂ ਨਿਊ ਚੰਡੀਗੜ੍ਹ ਇਲਾਕੇ 'ਚ ਨਾਮੀ ਸਿਆਸਤਦਾਨਾਂ ਅਤੇ ਉੱਚ ਅਧਿਕਾਰੀਆਂ ਵਲੋਂ ਕੀਤੇ ਗਏ ਬੇਨਾਮੀ ਸੌਦਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਛਾਪੇਮਾਰੀ ਨੂੰ ਲੈ ਕੇ ਈ. ਡੀ. ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
 


author

Babita

Content Editor

Related News