ਸ਼ਰਾਬ ਪੀਣ ਵਾਲਿਆਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਆਈ ਵੱਡੀ ਖ਼ਬਰ
Thursday, Aug 28, 2025 - 12:59 PM (IST)

ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਪੀਣ ਵਾਲਿਆਂ ਲਈ ਬੁਰੀ ਖ਼ਬਰ ਹੈ। ਦਰਅਸਲ ਸ਼ਰਾਬ ਠੇਕੇਦਾਰਾਂ ਵੱਲੋਂ ਲਾਇਸੈਂਸ ਫ਼ੀਸ ਨਾ ਜਮ੍ਹਾਂ ਕਰਵਾਉਣ ’ਤੇ ਚੰਡੀਗੜ੍ਹ ਆਬਕਾਰੀ ਅਤੇ ਕਰ ਵਿਭਾਗ ਨੇ 17 ਸ਼ਰਾਬ ਠੇਕੇ ਸੀਲ ਕਰ ਦਿੱਤੇ। ਇਸ ਕਾਰਵਾਈ ਤੋਂ ਬਾਅਦ ਠੇਕੇਦਾਰ ਆਬਕਾਰੀ ਅਤੇ ਕਰ ਵਿਭਾਗ ਵੱਲ ਭੱਜੇ ਤਾਂ ਕਿ ਲਾਈਸੈਂਸ ਫ਼ੀਸ ਜਮ੍ਹਾਂ ਕਰਵਾ ਕੇ ਠੇਕੇ ਫਿਰ ਖੁੱਲ੍ਹਵਾ ਸਕਣ ਪਰ ਕਾਫੀ ਦੇਰ ਹੋ ਚੁੱਕੀ ਸੀ। 17 ਠੇਕਿਆਂ ਦੀ ਲਗਭਗ ਪੰਜ ਕਰੋੜ ਰੁਪਏ ਲਾਇਸੈਂਸ ਫ਼ੀਸ ਬਕਾਇਆ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪੁੱਜਣ ਦੀ ਅਪੀਲ, ਹੈਲਪਲਾਈਨ ਨੰਬਰ ਹੋ ਗਏ ਜਾਰੀ
ਸ਼ਰਾਬ ਠੇਕੇਦਾਰਾਂ ਨੂੰ ਹਰ ਮਹੀਨੇ ਦੀ 25 ਤਾਰੀਖ਼ ਨੂੰ ਲਾਇਸੈਂਸ ਫ਼ੀਸ ਜਮ੍ਹਾਂ ਕਰਵਾਉਣੀ ਹੁੰਦੀ ਹੈ। ਕੋਈ ਠੇਕੇਦਾਰ ਸਹੀ ਸਮੇਂ ’ਤੇ ਲਾਇਸੈਂਸ ਫ਼ੀਸ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਵਿਭਾਗ ਠੇਕਾ ਸੀਲ ਕਰ ਦਿੰਦਾ ਹੈ। ਚੰਡੀਗੜ੍ਹ ਆਬਕਾਰੀ ਅਤੇ ਕਰ ਵਿਭਾਗ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਪੂਰੀ ਬਕਾਇਆ ਰਕਮ ਜਮ੍ਹਾਂ ਨਹੀਂ ਹੁੰਦੀ, ਉਦੋਂ ਤੱਕ ਠੇਕੇ ਨਹੀਂ ਖੋਲ੍ਹਣ ਦਿੱਤੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਲਾਇਸੈਂਸ ਫ਼ੀਸ ਜਮ੍ਹਾਂ ਕਰਵਾਉਣਾ ਠੇਕੇਦਾਰਾਂ ਦੀ ਪਹਿਲੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂ ਅਸ਼ਵਨੀ ਸ਼ਰਮਾ ਨੂੰ ਡੂੰਘਾ ਸਦਮਾ, ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਦਾ ਦਿਹਾਂਤ (ਵੀਡੀਓ)
ਸਮੇਂ ’ਤੇ ਫ਼ੀਸ ਅਦਾ ਨਹੀਂ ਕਰਨ ਵਾਲੇ ਠੇਕੇਦਾਰਾਂ ਦੇ ਖ਼ਿਲਾਫ਼ ਕਾਰਵਾਈ ਹੁੰਦੀ ਰਹੇਗੀ। ਇਸ ਤੋਂ ਪਹਿਲਾਂ 15 ਅਗਸਤ ਨੂੰ ਵੀ ਸ਼ਰਾਬ ਦੇ ਠੇਕੇ ਸੀਲ ਕੀਤੇ ਗਏ ਸੀ। ਪੰਜ ਕਰੋੜ ਰੁਪਏ ਲਾਇਸੈਂਸ ਫ਼ੀਸ ਬਕਾਇਆ ਸੀ। ਕਈ ਵਾਰ ਨੋਟਿਸ ਦੇ ਬਾਵਜੂਦ ਠੇਕੇਦਾਰਾਂ ਨੇ ਰਕਮ ਜਮ੍ਹਾਂ ਨਹੀਂ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਕਾਇਆ ਵਸੂਲੀ ਯਕੀਨੀ ਕਰਨ ਦੇ ਲਈ ਅੱਗੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ। ਪਿੰਡ ਮਲੋਆ, ਕਜਹੇੜੀ, ਸੈਕਟਰ-18, ਸੈਕਟਰ-46, ਸੈਕਟਰ-34 (2ਠੇਕੇ), ਸੈਕਟਰ-22 ਡੀ, ਸੈਕਟਰ-22ਏ, ਸੈਕਟਰ-37, ਰੇਲਵੇ ਕਾਲੋਨੀ ਮਨੀਮਾਜਰਾ ਅਤੇ ਕਾਲਕਾ ਰੋਡ ਮਨੀਮਾਜਰਾ ਸਥਿਤ ਠੇਕੇ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8