ਗਵਰਨਰ ਹਾਊਸ ਦੇ ਸਾਹਮਣੇ ਵੀ ਬਣੇਗਾ ਸਾਈਕਲ ਟ੍ਰੈਕ

Sunday, Jun 10, 2018 - 10:06 AM (IST)

ਚੰਡੀਗੜ੍ਹ (ਵਿਜੇ) - ਸ਼ਹਿਰ ਦੇ ਵੀ. ਵੀ. ਆਈ. ਪੀ. ਏਰੀਆ ਪੰਜਾਬ ਰਾਜ ਭਵਨ ਦੇ ਸਾਹਮਣੇ ਵੀ.-4 ਸੜਕ 'ਤੇ ਵੀ ਪ੍ਰਸ਼ਾਸਨ ਵਲੋਂ ਸਾਈਕਲ ਟ੍ਰੈਕ ਬਣਾਇਆ ਜਾਏਗਾ। ਇਸ ਏਰੀਏ 'ਚ ਹੁਣ ਤਕ ਸਾਈਕਲ ਟ੍ਰੈਕ ਨਹੀਂ ਬਣਾਈਆ ਗਿਆ ਸੀ ਪਰ ਹੁਣ ਸ਼ਹਿਰ 'ਚ ਸਾਈਕਲਿੰਗ ਦੀ ਵਧੀਆ ਕੁਨੈਕਟੀਵਿਟੀ ਲਈ ਇਥੇ ਵੀ ਟ੍ਰੈਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ। ਸਿਰਫ ਪੰਜਾਬ ਰਾਜ ਭਵਨ ਹੀ ਨਹੀਂ ਬਲਕਿ ਸੈਕਟਰ-26 ਦੇ ਸੇਂਟ ਜੌਂਸ ਤੇ ਸੇਂਟ ਕਬੀਰ ਸਕੂਲ ਦੇ ਸਾਹਮਣੇ ਵੀ ਅਜਿਹੇ ਸਾਈਕਲ ਟ੍ਰੈਕ ਬਣਾਏ ਜਾਣਗੇ। ਇਸ ਲਈ ਯੂ. ਟੀ. ਲਈ ਇੰਜੀਨੀਅਰਿੰਗ ਡਿਪਾਰਟਮੈਂਟ ਨੇ 40 ਲੱਖ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਹੈ। ਹਾਲਾਂਕਿ ਪੰਜਾਬ ਰਾਜ ਭਵਨ ਦੇ ਸਾਹਮਣੇ ਹੀ ਸਾਈਕਲ ਟ੍ਰੈਕ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਰਾਜ ਭਵਨ ਦੇ ਗੇਟ ਦੇ ਬਾਹਰੋਂ ਕੋਈ ਸਾਈਕਲ ਟ੍ਰੈਕ ਨਹੀਂ ਕੱਢਿਆ ਜਾਵੇਗਾ। ਸੈਕਟਰ-26 ਦੇ ਪ੍ਰਾਈਵੇਟ ਸਕੂਲਾਂ ਦੇ ਹੁਣ ਦੋਵੇਂ ਪਾਸੇ ਟ੍ਰੈਕ ਬਣਨਗੇ। ਪ੍ਰਸ਼ਾਸਨ ਦੀ ਪਲਾਨਿੰਗ ਹੈ ਕਿ ਸ਼ਹਿਰ ਵਿਚ ਛੇਤੀ ਹੀ ਸਾਈਕਲ ਟ੍ਰੈਕ ਬਣਾਉਣ ਦਾ ਕੰਮ ਪੂਰਾ ਕਰ ਲਿਆ ਜਾਵੇ, ਤਾਂ ਕਿ ਇਨ੍ਹਾਂ ਟ੍ਰੈਕਾਂ ਲਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾ ਸਕਣ।

ਛਾਂਗੇ ਜਾਣਗੇ ਦਰੱਖਤ, ਹਟਣਗੇ ਪੋਲ
ਸਾਈਕਲ ਟ੍ਰੈਕਾਂ 'ਚ ਹੁਣ ਸਾਈਕਲਿਸਟ ਦਾ ਸਫਰ ਸੁਰੱਖਿਅਤ ਬਣਾਉਣ ਲਈ ਛੇਤੀ ਦਰੱਖਤਾਂ ਦੀ ਛੰਗਾਈ ਵੀ ਕਰ ਲਈ ਜਾਵੇਗੀ। ਉਨ੍ਹਾਂ ਦਰੱਖਤਾਂ ਨੂੰ ਵੀ ਹਟਾਇਆ ਜੋ ਸਾਈਕਲ ਟ੍ਰੈਕ ਵਿਚ ਅੜਚਨ ਬਣ ਰਹੇ ਹਨ। ਇਹੋ ਨਹੀਂ, ਟ੍ਰੈਕ ਤੋਂ ਬਿਜਲੀ ਦੇ ਪੋਲ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਪੁੱਜ ਚੁੱਕੀਆਂ ਹਨ, ਜਿਸ 'ਤੇ ਹੁਣ ਪ੍ਰਸ਼ਾਸਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਕਰੋੜਾਂ ਦੇ ਪ੍ਰਾਜੈਕਟ ਲਈ ਜ਼ਰੂਰੀ
ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਪਬਲਿਕ ਬਾਈਕ ਸ਼ੇਅਰਿੰਗ ਸਿਸਟਮ ਪ੍ਰਾਜੈਕਟ ਲਿਆਉਣ ਜਾ ਰਿਹਾ ਹੈ, ਜਿਸ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਣੇ ਹਨ। ਹਾਲਾਂਕਿ ਇਹ ਪ੍ਰਾਜੈਕਟ ਉਦੋਂ ਹੀ ਸੰਭਵ ਹੋ ਸਕੇਗਾ ਜਦੋਂ ਸਾਈਕਲ ਟ੍ਰੈਕਾਂ ਦੀ ਕੁਨੈਕਟੀਵਿਟੀ ਬਿਹਤਰ ਹੋਵੇਗੀ। ਸ਼ਹਿਰ ਦੇ ਜ਼ਿਆਦਾਤਰ ਹਿੱਸੇ ਵਿਚ ਸਾਈਕਲ ਟ੍ਰੈਕ ਹੁਣ ਤਕ ਜਾਂ ਤਾਂ ਬਣੇ ਹੀ ਨਹੀਂ ਜਾਂ ਉਨ੍ਹਾਂ ਦੀ ਕੁਨੈਕਟੀਵਿਟੀ ਵਧੀਆ ਨਹੀਂ ਹੈ। ਪ੍ਰਸ਼ਾਸਨ ਦੀ ਪਲਾਨਿੰਗ ਹੈ ਕਿ ਲੋਕ ਸਾਈਕਲ ਨੂੰ ਵੀ ਪਬਲਿਕ ਟ੍ਰਾਂਸਪੋਰਟ ਵਾਂਗ ਵਰਤਣ ਪਰ ਜਿਸ ਤਰ੍ਹਾਂ ਸਾਈਕਲ ਟ੍ਰੈਕਾਂ ਦੀ ਖਸਤਾ ਹਾਲਤ ਹੈ, ਇੰਝ ਇਹ ਪ੍ਰਾਜੈਕਟ ਕਿਵੇਂ ਸਿਰੇ ਚੜ੍ਹ ਸਕੇਗਾ?


Related News