ਭੋਗਪੁਰ ਪੁਲਸ ਵਲੋਂ ਨਸ਼ਾ ਸਮੱਗਲਰ ਕਾਬੂ

Friday, Sep 08, 2017 - 07:34 AM (IST)

ਭੋਗਪੁਰ ਪੁਲਸ ਵਲੋਂ ਨਸ਼ਾ ਸਮੱਗਲਰ ਕਾਬੂ

ਭੋਗਪੁਰ, (ਰਾਣਾ, ਅਰੋੜਾ)- ਭੋਗਪੁਰ ਪੁਲਸ ਨੇ 4 ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਏ. ਐੱਸ. ਆਈ. ਗੁਰਨਾਮ ਸਿੰਘ ਨੇ ਮੁਖਬਰ ਦੀ ਇਤਲਾਹ 'ਤੇ ਪਿੰਡ ਖਰਲ ਕਲਾਂ ਜੀ. ਟੀ. ਰੋਡ ਤੋਂ ਪ੍ਰਭਜੋਤ ਸਿੰਘ ਉਰਫ਼ ਜੋਤੀ ਪੁੱਤਰ ਚਰਨਜੀਤ ਸਿੰਘ ਵਾਸੀ ਚੌਟਾਲਾ ਕੋਲੋਂ 22 ਗ੍ਰਾਮ ਨਸ਼ੀਲਾ ਪਦਾਰਥ ਤੇ ਮੋਟਰਸਾਈਕਲ ਬਰਾਮਦ ਕੀਤਾ। 
ਇਸੇ ਤਰ੍ਹਾਂ ਏ. ਐੱਸ. ਆਈ. ਇੰਦਰ ਸਿੰਘ ਨੇ ਆਦਮਪੁਰ ਰੋਡ ਟੀ-ਪੁਆਇੰਟ ਕੋਲੋਂ ਰਾਕੇਸ਼ ਕੁਮਾਰ ਉਰਫ਼ ਸੋਨੂੰ ਪੁੱਤਰ ਰਜਿੰਦਰ ਕੁਮਾਰ ਕੌਮ ਰਾਮਗੜ੍ਹੀਆ ਵਾਸੀ ਮੁਹੱਲਾ ਸੰਤੋਖਪੁਰਾ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦੀ ਤਲਾਸ਼ੀ ਲੈਣ 'ਤੇ 23 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਗੁਰਮਨਪ੍ਰੀਤ ਸਿੰਘ ਉਰਫ਼ ਗੋਮਾ ਪੁੱਤਰ ਸਵਰਨਜੀਤ ਸਿੰਘ ਕੌਮ ਜੱਟ ਵਾਸੀ ਕਡਿਆਣਾ ਥਾਣਾ ਆਦਮਪੁਰ ਨੂੰ ਰਾਇਲ ਇਨਫੀਲਡ ਮੋਟਰਸਾਈਕਲ ਤੇ 8 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ।
ਇਸੇ ਤਰ੍ਹਾਂ ਏ. ਐੱਸ. ਆਈ. ਸੁਲਿੰਦਰ ਸਿੰਘ ਨੇ ਪਿੰਡ ਡੱਲੀ ਮੋੜ ਕੋਲੋਂ ਰਾਜਾ ਪੁੱਤਰ ਨਿਰੰਜਣ ਦਾਸ ਵਾਸੀ ਨਿਊ ਹਰਦਿਆਲ ਨਗਰ ਹੁਸ਼ਿਆਰਪੁਰ ਨੂੰ 20 ਗ੍ਰਾਮ ਨਸ਼ੀਲੇ ਪਦਾਰਥ ਅਤੇ ਹੀਰੋ ਹਾਂਡਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਪੁਲਸ ਨੇ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ।  


Related News