ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

05/21/2022 8:18:20 PM

ਭਿੱਖੀਵਿੰਡ ਖਾਲੜਾ (ਭਾਟੀਆ) - ਭਿੱਖੀਵਿੰਡ ਵਿਖੇ ਸੁਨਿਆਰੇ ਦਾ ਕੰਮ ਕਰਦੇ 48 ਸਾਲਾ ਰਣਜੀਤ ਸਿੰਘ ਨੂੰ ਘਰ ਜਾਂਦੇ ਸਮੇਂ ਰਸਤੇ ਵਿੱਚੋ ਅਗਵਾ ਕਰਕੇ ਬੁਰੀ ਤਰਾ ਕਤਲ ਕਰ ਦੇਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਅੰਗਰੇਜ ਸਿੰਘ ਬੀਤੀ ਸ਼ਾਮ 7 ਵਜੇ ਦੇ ਕਰੀਬ ਭਿੱਖੀਵਿੰਡ ਤੋਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ (ਅੰਮ੍ਰਿਤਸਰ) ਵੱਲ ਨੂੰ ਰਵਾਨਾ ਹੋਇਆ ਸੀ ਪਰ ਘਰ ਨਹੀਂ ਪੁੱਜਾ। ਅੱਜ ਸਵੇਰੇ ਪੁਲਸ ਨੂੰ ਉੁਸ ਦੀ ਲਾਸ਼ ਪਿੰਡ ਨੌਰੰਗਾਬਾਦ ਨੇੜੇ ਰੈਸ਼ੀਆਣਾ ਵਿਖੇ ਬਰਾਮਦ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਦੀ ਸਵਿੱਫਟ ਗੱਡੀ, ਇਕ ਲਾਇਸੰਸੀ ਰਿਵਾਲਵਰ, ਸੋਨੇ ਵਾਲਾ ਬੈਗ ਅਤੇ ਉੁਸ ਦੇ ਹੱਥਾਂ ਦੀਆਂ ਸੋਨੇ ਦੀਆਂ ਮੁੰਦਰੀਆਂ ਗਾਇਬ ਹਨ। ਮ੍ਰਿਤਕ ਰਣਜੀਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤਿੰਨ ਬੇਟੇ ਅਤੇ ਇਕ ਬੇਟੀ ਛੱਡ ਗਿਆ ਹੈ। ਰਣਜੀਤ ਸਿੰਘ ਪਿੰਡ ਬਲੇਰ ਦਾ ਰਹਿਣ ਵਾਲਾ ਸੀ ਅਤੇ ਹਾਲ ਵਾਸੀ ਅੰਮ੍ਰਿਤਸਰ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ ਦੋ ਅੰਮ੍ਰਿਤਸਰ ਵਿਖੇ ਵਿਖੇ ਰਹਿੰਦਾ ਸੀ। ਰਣਜੀਤ ਸਿੰਘ ਦਾ ਪਿਤਾ ਇਕ ਧਾਰਮਿਕ ਡੇਰੇ ’ਤੇ ਗੱਦੀ ਲਗਾਉਣਾ ਸੀ। ਪਿਤਾ ਦੀ ਮੌਤ ਤੋਂ ਬਾਅਦ ਗੱਦੀ ਦੀ ਸੇਵਾ ਹੁਣ ਰਣਜੀਤ ਸਿੰਘ ਕਰ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਪੁਲਸ ਵਲੋਂ ਰਣਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ। ਦੂਜੇ ਪਾਸੇ ਰਣਜੀਤ ਸਿੰਘ ਦੀ ਹੋਏ ਕਤਲ ਨਾਲ ਪੂਰੇ ਕਸਬਾ ਭਿੱਖੀਵਿੰਡ ਅਤੇ ਇਲਾਕੇ  ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

 


rajwinder kaur

Content Editor

Related News