ਦਿੱਲੀ ਪ੍ਰਦਰਸ਼ਨਾਂ ’ਚ ਪਹੁੰਚੇ ਮਾਨ, ਪਹਿਲਾਂ ਗੋਰਿਆਂ ਨਾਲ ਲੜੇ ਸੀ ਹੁਣ ਚੋਰਾਂ ਨਾਲ ਲੜਾਂਗੇ

Saturday, Mar 23, 2024 - 06:32 PM (IST)

ਦਿੱਲੀ ਪ੍ਰਦਰਸ਼ਨਾਂ ’ਚ ਪਹੁੰਚੇ ਮਾਨ, ਪਹਿਲਾਂ ਗੋਰਿਆਂ ਨਾਲ ਲੜੇ ਸੀ ਹੁਣ ਚੋਰਾਂ ਨਾਲ ਲੜਾਂਗੇ

ਨਵੀਂ ਦਿੱਲੀ/ਚੰਡੀਗੜ੍ਹ : ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਬਵਾਲ ਲਗਾਤਾਰ ਜਾਰੀ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਾਜਪਾ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਕੀਤੀ ਗਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਸ਼ਹੀਦੀ ਦਿਹਾੜੇ ਦੇ ਚੱਲਦੇ ਦਿੱਲੀ ਦੇ ਸ਼ਹੀਦੀ ਪਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਰ ਉਮੀਦਵਾਰ ਕੇਜਰੀਵਾਲ ਹੈ, ਹਰ ਵਾਲੰਟੀਅਰ ਕੇਜਰੀਵਾਲ ਹੈ, ਦੇਸ਼ ਵਿਚ ਲੱਖਾਂ ਹੋਰ ਕੇਜਰੀਵਾਲ ਹਨ, ਭਾਜਪਾ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੇਗੀ। ਕੇਜਰੀਵਾਲ ਇਕ ਵਿਅਕਤੀ ਨਹੀਂ ਇਕ ਸੋਚ ਹੈ। ਮਾਨ ਨੇ ਕਿਹਾ ਕਿ ਅੱਜ ਸ਼ਹੀਦਾਂ ਦੀ ਆਤਮਾ ਵੀ ਤੜਫ ਰਹੀ ਹੋਵੇਗੀ। ਇਹ ਸ਼ਹੀਦਾਂ ਦੀਆਂ ਝਾਕੀਆਂ ਰਿਜੈਕਟ ਕਰ ਰਹੇ ਹਨ, ਕੀ ਇਹ ਭਗਤ ਸਿੰਘ, ਰਾਜ ਗੁਰੂ, ਕਰਤਾਰ ਸਿਘ ਸਰਾਭਾ ਤੋਂ ਵੀ ਵੱਡੇ ਹੋ ਗਏ ਹਨ। 

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ, 26 ਸਕੂਲਾਂ ਦੀ ਮਾਨਤਾ ਕੀਤੀ ਰੱਦ

ਉਨ੍ਹਾਂ ਕਿਹਾ ਕਿ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਦੇਸ਼ ਵਾਸੀਆਂ ਨੂੰ ਘਰਾਂ ’ਚੋਂ ਬਾਹਰ ਨਿਕਲਣਾ ਪਵੇਗਾ। ਭਾਜਪਾ ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੀ ਹੈ। ਮਾਨ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਹੈ। ਲੋਕ ਇਸ ਦਾ ਸਬਕ ਜ਼ਰੂਰ ਸਿਖਾਉਣਗੇ। ਇਹ ਦੇਸ਼ ਕਿਸੇ ਦੀ ਜਗੀਰ ਨਹੀਂ ਹੈ, ਇਹ ਦੇਸ਼ 140 ਕਰੋੜ ਲੋਕਾਂ ਦਾ ਦੇਸ਼ ਹੈ। ਅਸੀਂ ਤਾਨਾਸ਼ਾਹ ਸਰਕਾਰ ਤੋਂ ਡਰਨ ਵਾਲੇ ਨਹੀਂ ਹਾਂ। ਮਾਨ ਨੇ ਕਿਹਾ ਕਿ ਪਹਿਲਾਂ ਗੋਰਿਆਂ ਨਾਲ ਲੜਾਈ ਲੜ ਕੇ ਦੇਸ਼ ਨੂੰ ਬਚਾਇਆ ਸੀ ਹੁਣ ਇਨ੍ਹਾਂ ਚੋਰਾਂ ਨਾਲ ਲੜਾਂਗੇ। 

ਇਹ ਵੀ ਪੜ੍ਹੋ : ਪੰਜਾਬ ਵਿਚ ਅਚਾਨਕ ਬਦਲਿਆ ਮੌਸਮ, ਇਨ੍ਹਾਂ ਤਾਰੀਖਾਂ ਨੂੰ ਲੈ ਕੇ ਜਾਰੀ ਹੋਇਆ ਅਲਰਟ

ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਡਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਨ੍ਹਾਂ ਹੱਥਾਂ ਵਿਚ ਜਾਵੇਗਾ, ਇਹ ਡਰ ਅੱਜ ਸੱਚ ਹੋ ਗਿਆ ਹੈ। ਇਹ ਲੋਕ (ਭਾਜਪਾ) ਡਿਕਟੇਟਰਸ਼ਿਪ ਕਰ ਰਹੀ ਹੈ। ਕਦੇ ਵਿਧਾਇਕ ਖਰੀਦੇ ਜਾ ਰਹੇ ਹਨ, ਸਰਕਾਰਾਂ ਡੇਗੀਆਂ ਜਾ ਰਹੀਆਂ ਹਨ। ਐੱਮ. ਪੀ ਖਰੀਦੇ ਜਾ ਰਹੇ ਹਨ। ਇਹ ਖਰੀਦੋ-ਫਰੋਖਤ ਵਾਲਾ ਕੰਮ ਬੰਦ ਹੋਣਾ ਚਾਹੀਦਾ ਹੈ। ਜੇ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਇਕੱਠਿਆਂ ਹੋਣਾ ਪਵੇਗਾ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਨੇ ਮੰਤਰੀ ਹਰਜੋਤ ਬੈਂਸ ਨੂੰ ਹਿਰਾਸਤ ਵਿਚ ਲਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News