ਸਾਵਧਾਨ! ਵਿਆਹਾਂ ’ਚ ਵੇਟਰ ਬਣਕੇ ਘੁੰਮ ਰਹੇ ਨੇ ਚੋਰ
Thursday, Feb 20, 2025 - 07:17 PM (IST)

ਮਾਛੀਵਾੜਾ ਸਾਹਿਬ (ਟੱਕਰ) : ਅੱਜ ਕੱਲ ਵਿਆਹਾਂ ਦਾ ਦੌਰ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ ਤੇ ਇੱਥੇ ਵਿਆਹ ਸਮਾਗਮਾਂ ਵਿਚ ਕੀਮਤੀ ਗਹਿਣੇ ਅਤੇ ਨਗਦੀ ਲਿਆਉਣ ਵਾਲੇ ਰਿਸ਼ਤੇਦਾਰਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਹੁਣ ਵੇਟਰਾਂ ਦੇ ਰੂਪ ਵਿੱਚ ਇੱਥੇ ਚੋਰ ਵੀ ਘੁੰਮ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮਾਛੀਵਾੜਾ ਦੇ ਇੱਕ ਮੈਰਿਜ ਪੈਲੇਸ ਵਿਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਵੇਟਰ ਬਣਕੇ ਆਏ ਚੋਰ ਨੇ ਲਾੜੇ ਦੇ ਪਿਤਾ ਦਾ ਸ਼ਗਨਾਂ ਵਾਲਾ ਬੈਗ ਹੀ ਚੋਰੀ ਕਰ ਲਿਆ।
ਗੁਰਦੇਵ ਸਿੰਘ ਵਾਸੀ ਹਿਆਤਪੁਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਬੇਟੇ ਨਵਨੀਰ ਸਿੰਘ ਦਾ ਵਿਆਹ ਮੈਰਿਜ ਪੈਲੇਸ ਵਿੱਚ ਚੱਲ ਰਿਹਾ ਸੀ। ਕਰੀਬ ਬਾਅਦ ਦੁਪਹਿਰ 3:30 ਵਜੇ ਇਕ ਵੇਟਰ ਵਰਗੇ ਕੱਪੜੇ ਪਾ ਕੇ ਉਸਦੇ ਆਸ ਪਾਸ ਘੁੰਮ ਰਿਹਾ ਸੀ। ਵੇਟਰ ਸਮਝ ਕੇ ਮੈਂ ਉਸਨੂੰ ਅਣਦੇਖਾ ਕਰ ਦਿੱਤਾ ਤੇ ਆਪਣਾ ਸ਼ਗਨਾ ਵਾਲਾ ਬੈਗ ਟੇਬਲ 'ਤੇ ਰੱਖ ਕੇ ਰਿਸ਼ਤੇਦਾਰਾਂ ਨਾਲ ਗੱਲਾਂ ਕਰਨ 'ਚ ਰੁਝ ਗਿਆ। ਕੁਝ ਹੀ ਮਿੰਟਾਂ ਬਾਅਦ ਜਦੋਂ ਸਗਨਾਂ ਵਾਲੇ ਬੈਗ ਵੱਲ ਝਾਤੀ ਮਾਰੀ ਤਾਂ ਉਹ ਗਾਇਬ ਸੀ ਤੇ ਇੱਕ ਨਾਮਾਲੂਮ ਵੇਟਰ ਵਰਗਾ ਲੜਕਾ ਇਸਨੂੰ ਚੋਰੀ ਕਰ ਕੇ ਲੈ ਗਿਆ। ਮਾਛੀਵਾੜਾ ਪੁਲਸ ਵੱਲੋਂ ਅਣਪਛਾਤੇ ਚੋਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਆਖ਼ਰ ਪੁਲਸ ਨੇ ਫੜ ਲਿਆ ਵੇਟਰ ਬਣਕੇ ਘੁੰਮਦਾ ਚੋਰ
ਮਾਛੀਵਾੜਾ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਚੋਰੀ ਕਰਨ ਵਾਲਾ ਵੇਟਰ ਦੇ ਰੂਪ ਵਿਚ ਆਇਆ। ਇੱਥੇ ਚੋਰੀ ਕਰਨ ਤੋਂ ਬਾਅਦ ਸਮਰਾਲਾ ਮੈਰਿਜ ਪੈਲੇਸ 'ਚ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਿਚ ਸਫ਼ਲ ਹੋ ਗਿਆ ਸੀ। ਉਥੋਂ ਦੀ ਪੁਲਸ ਨੇ ਉਸਨੂੰ ਸੀਸੀਟੀਵੀ ਕੈਮਰੇ ਦੀ ਫੂਟੇਜ ਦੇ ਆਧਾਰ ਤੇ ਕਾਬੂ ਕਰ ਲਿਆ ਜਿਸਦੀ ਪਹਿਚਾਣ ਅਜੇ ਸਿਸੋਦੀਆ ਵਾਸੀ ਲਕਸ਼ਮੀਪੁਰਾ, ਥਾਣਾ ਸਬਰਾ, ਜ਼ਿਲ੍ਹਾ ਬਾਰਾ, ਰਾਜਸਥਾਨ ਵਜੋਂ ਹੋਈ ਹੈ। ਇਸ ਚੋਰ ਨੇ ਮੰਨਿਆ ਕਿ ਉਸਨੇ ਮਾਛੀਵਾੜਾ ਦੇ ਮੈਰਿਜ ਪੈਲੇਸ 'ਚ ਵੀ ਵਿਆਹ ਦੌਰਾਨ ਚੋਰੀ ਕੀਤੀ ਜਿਸ 'ਤੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਇਸਨੂੰ ਪ੍ਰੋਟਕਸ਼ਨ ਵਾਰੰਟ 'ਤੇ ਲੈ ਕੇ ਆਏ। ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਤੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰਵਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8