ਪਾਰਟੀ ਕਰਕੇ ਪਰਤ ਰਹੇ ਤਿੰਨ ਜਿਗਰੀ ਦੋਸਤਾਂ ਦੀ ਮੌਤ, ਨੇਵੀ 'ਚੋਂ ਛੁੱਟੀ 'ਤੇ ਆਇਆ ਸੀ ਇਕ ਮੁੰਡਾ

Friday, Jan 10, 2025 - 11:16 AM (IST)

ਪਾਰਟੀ ਕਰਕੇ ਪਰਤ ਰਹੇ ਤਿੰਨ ਜਿਗਰੀ ਦੋਸਤਾਂ ਦੀ ਮੌਤ, ਨੇਵੀ 'ਚੋਂ ਛੁੱਟੀ 'ਤੇ ਆਇਆ ਸੀ ਇਕ ਮੁੰਡਾ

ਭਾਦਸੋਂ/ਨਾਭਾ (ਅਵਤਾਰ/ਖੁਰਾਣਾ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ 3 ਨੌਜਵਾਨਾਂ ਦੀ ਪਿੰਡ ਦੇ ਟੋਭੇ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦਿੱਤੂਪੁਰ ਜੱਟਾਂ ਵਿਖੇ ਦੇਰ ਰਾਤ 9 ਵਜੇ ਦੇ ਕਰੀਬ ਤਿੰਨ ਨੌਜਵਾਨਾਂ ਦੀ ਪਿੰਡ ਦੇ ਟੋਬੇ ਵਿਚ ਡੁੱਬ ਕੇ ਮੌਤ ਹੋ ਗਈ ਜਦਕਿ ਇਨ੍ਹਾਂ ਦਾ ਇਕ ਸਾਥੀ ਬਚ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਮਰ ਕਰੀਬ 22 ਸਾਲ, ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ ਕਰੀਬ 25 ਸਾਲ ਅਤੇ ਕਮਲਪ੍ਰੀਤ ਸਿੰਘ ਉਮਰ ਕਰੀਬ 20 ਸਾਲ ਅਤੇ ਇਨ੍ਹਾਂ ਦਾ ਇਕ ਹੋਰ ਸਾਥੀ ਦੇਰ ਰਾਤ ਪਿੰਡ ਦਿੱਤੂਪਰ ਜੱਟਾਂ ਵਿਖੇ ਕਾਰ ਵਿਚ ਜਾ ਰਹੇ ਸਨ। 

ਇਹ ਵੀ ਪੜ੍ਹੋ : ਪੰਜਾਬ ਦੀ ਇਹ ਵੱਡੀ ਨਹਿਰ ਬੰਦ ਕਰਨ ਦਾ ਐਲਾਨ

ਇਸ ਦੌਰਾਨ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਗੁਰਦੁਆਰਾ ਸਾਹਿਬ ਨਜ਼ਦੀਕ ਟੋਭੇ ਵਿਚ ਡਿੱਗ ਗਈ। ਇਸ ਦੌਰਾਨ ਇੰਦਰਜੋਤ ਸਿੰਘ, ਹਰਦੀਪ ਸਿੰਘ ਅਤੇ ਕਮਲਪ੍ਰੀਤ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਇਨ੍ਹਾਂ ਦਾ ਇਕ ਸਾਥੀ ਦਲਵੀਰ ਸਿੰਘ ਦਾ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨੇਵੀ ਵਿਚ ਨੌਕਰੀ ਕਰਦਾ ਸੀ ਅਤੇ ਹੁਣ ਛੁੱਟੀ 'ਤੇ ਆਇਆ ਸੀ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਜਨਮ ਦਿਨ ਦੀ ਪਾਰਟੀ ਕਰਕੇ ਆ ਰਹੇ ਸਨ। ਥਾਣਾ ਭਾਦਸੋਂ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਹੈ।

ਇਹ ਵੀ ਪੜ੍ਹੋ : ਕੈਨੇਡੇ ਪਹੁੰਚਦੇ ਹੀ ਨੌਜਵਾਨ ਨੂੰ ਲੱਖਾਂ ਰੁਪਏ ਲਾ ਕੇ ਭੇਜੀ ਪਤਨੀ ਨੇ ਦਿੱਤਾ ਧੋਖਾ, ਮੁੰਡੇ ਦੀ ਹੋ ਗਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News