ਠੰਡ ਨੇ ਠਾਰ''ਤੇ ਪੰਜਾਬੀ ! ਆਸਮਾਨ ''ਚ ਛਾਈ ਸੰਘਣੀ ਧੁੰਦ ਦੀ ਚਾਦਰ, ਮੌਸਮ ਵਿਭਾਗ ਨੇ ਜਾਰੀ ਕਰ''ਤਾ Alert
Sunday, Jan 05, 2025 - 03:55 AM (IST)
ਪਟਿਆਲਾ/ਰੱਖੜਾ (ਰਾਣਾ)- ਉੱਤਰੀ ਭਾਰਤ ’ਚ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਜਨਵਰੀ ਦੇ ਪਹਿਲੇ ਹਫਤੇ 'ਚ ਜਿਥੇ ਉੱਚਾਈ ਵਾਲੇ ਇਲਾਕਿਆਂ ’ਚ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ, ਉਥੇ ਹੀ ਮੈਦਾਨੀ ਇਲਾਕਿਆਂ ਵਿਚ ਵੀ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਪਿਛਲੇ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਆਸਮਾਨ ’ਚ ਛਾਈ ਚਿੱਟੀ ਧੁੰਦ ਦੀ ਚਾਦਰ ਦੀ ਲਪੇਟ ਕਾਰਨ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਸੂਰਜ ਦੇਵਤਾ ਦਿਖਾਈ ਨਹੀਂ ਦਿੱਤਾ ਪਰ ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ’ਚ ਵੀ ਮੌਸਮ ਇਸੇ ਤਰ੍ਹਾਂ ਬਣੇ ਰਹਿਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਭੈਣ ਦਾ ਜੀਜੇ ਨਾਲ ਹੋ ਗਿਆ ਝਗੜਾ, ਗੁੱਸੇ 'ਚ ਆਏ ਸਾਲ਼ੇ ਨੇ ਇੱਟਾਂ ਮਾਰ-ਮਾਰ ਉਤਾਰ'ਤਾ ਮੌਤ ਦੇ ਘਾਟ
ਧੁੰਦ ਦਿਨ ਅਤੇ ਰਾਤ ਸਮੇਂ ਇਸ ਤਰ੍ਹਾਂ ਪੈ ਰਹੀ ਹੈ ਜਿਵੇਂ ਹਲਕੀ ਬਾਰਿਸ਼ ਹੋ ਰਹੀ ਹੋਵੇ, ਜਿਸ ਕਾਰਨ ਤਾਪਮਾਨ 7 ਡਿਗਰੀ ਤੱਕ ਪੁੱਜ ਚੁੱਕਾ ਹੈ, ਜੋ ਰਾਤ ਦੇ ਸਮੇਂ ਹੋਰ ਘੱਟ ਜਾਂਦਾ ਹੈ, ਜਿਸ ਨੇ ਇਕ ਦਮ ਲੋਕਾਂ ਨੂੰ ਠਾਰ ਰੱਖਿਆ ਹੈ। ਇਸ ਸਬੰਧੀ ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਠੰਢ ਹੋਰ ਵੱਧਣ ਦੇ ਆਸਾਰ ਦਿਖਾਈ ਦੇ ਰਹੇ ਹਨ।
ਸੰਘਣੀ ਧੁੰਦ ਕਾਰਨ ਬਿਜੀਬਿਲਟੀ ਘੱਟ ਹੋਣ ਕਾਰਨ ਸੜਕਾਂ ’ਤੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਠੰਢ ਕਾਰਨ ਇਮਾਰਤ ਉਸਾਰੀ ਆਦਿ ਹੋਰ ਕੰਮਾਂ ਨੂੰ ਬ੍ਰੇਕ ਲੱਗਣ ਕਾਰਨ ਮਜ਼ਦੂਰ ਵਰਗ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਹੈ। ਲਿਹਾਜ਼ਾ ਆਈ.ਐੱਮ.ਡੀ. ਨੇ ਤਾਜ਼ਾ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਆਉਣ ਵਾਲੇ ਦਿਨਾਂ ’ਚ ਤਾਪਮਾਨ ਵਿਚ ਮਾਮੂਲੀ ਵਾਧੇ ਵੀ ਭਵਿੱਖਬਾਣੀ ਵੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।
ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਕੜਾਕੇ ਦੀ ਠੰਢ ਦੀ ਲਪੇਟ ਵਿਚ ਰਹਿਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੋਵੇਂ ਸੂਬਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਬਹੁਤ ਹੇਠਾਂ ਹੈ। ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਦਿਨੋ-ਦਿਨ ਹੋਰ ਘਟ ਰਹੀ ਹੈ। ਪੰਜਾਬ ਵਿਚ ਸੀਤ ਲਹਿਰ ਨੇ ਵੀ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ।
ਕਣਕ ਦੀ ਫਸਲ ਲਈ ਮੌਸਮ ਲਾਭਦਾਇਕ
ਅਜਿਹਾ ਮੌਸਮ ਕਣਕ ਦੀ ਫਸਲ ਲਈ ਵਧੇਰੇ ਲਾਭਦਾਇਕ ਹੈ, ਜਦੋਂ ਠੰਢ ਦੇ ਮੌਸਮ ਵਿਚ ਜਦੋਂ ਹਲਕੀ ਬਾਰਿਸ਼ ਹੋ ਜਾਂਦੀ ਹੈ ਤਾਂ ਉਸ ਦਾ ਅਸਰ ਕਣਕ ਦੀ ਫਸਲ ’ਤੇ ਜ਼ਰੂਰ ਹੁੰਦਾ ਹੈ, ਕਿਸਾਨੀ ਮਾਹਿਰਾਂ ਅਨੁਸਾਰ ਕੋਹਰਾ ਅਤੇ ਬਾਰਿਸ਼ ਕਣਕ ਦੀ ਫਸਲ ਲਈ ਵਧੇਰੇ ਲਾਭਦਾਇਕ ਹਨ। ਅਜਿਹੀ ਬਾਰਿਸ਼ ਦਾ ਪਾਣੀ ਕਣਕ ਦੀ ਫਸਲ ਨੂੰ ਦੇਸੀ ਘਿਓ ਦੀ ਤਰ੍ਹਾਂ ਲੱਗਦਾ ਹੈ ਜਿਸ ਨਾਲ ਕਿਸਾਨ ਵੀ ਬਾਗੋਬਾਗ ਹਨ।
ਇਹ ਵੀ ਪੜ੍ਹੋ- B'Day ਮਨਾਉਣ ਦੇ ਬਹਾਨੇ ਲੈ ਆਏ ਕੇਕ, ਫ਼ਿਰ ਸਕੂਲੋਂ ਘਰ ਆਉਂਦੀਆਂ ਭੈਣਾਂ ਦੀ ਰੋਲ਼'ਤੀ ਪੱਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e