ਪਤਨੀ ''ਤੇ ਚੜ੍ਹਿਆ ਆਸ਼ਕੀ ਦਾ ਭੂਤ, ਪਤੀ ਨੂੰ ਮਰਵਾਉਣ ਲਈ ਦੇ ਦਿੱਤੀ 5 ਲੱਖ ਦੀ ਸੁਪਾਰੀ
Wednesday, Jan 08, 2025 - 07:03 PM (IST)
ਪਟਿਆਲਾ (ਕੰਬੋਜ)- ਕੁਝ ਦਿਨ ਪਹਿਲਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਟਿਆਲਾ ਦੇ ਪਿੰਡ ਮਜਾਲ ਦੇ ਇਕ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਪੀਣ ਲਈ ਜਾ ਰਹੇ 3 ਵਿਆਕਤੀਆਂ 'ਤੇ ਗੋਲ਼ੀਆਂ ਚੱਲੀਆਂ ਸਨ। ਇਸ ਘਟਨਾ ਵਿਚ 2 ਵਿਆਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਦੀ ਪਛਾਣ ਪਾਲਾ ਰਾਮ ਅਤੇ ਬਲਜਿੰਦਰ ਸਿੰਘ ਵੱਜੋਂ ਹੋਈ ਸੀ, ਜੋਕਿ ਪਿੰਡ ਤੇਜਾ ਦੇ ਰਹਿਣ ਵਾਲੇ ਸਨ। ਹੁਣ ਇਸ ਮਾਮਲੇ ਵਿਚ ਪੁਲਸ ਨੇ 2 ਵਿਅਕਤੀ ਅਤੇ 1 ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਪਿਸਤੌਲ ਵਾਰਦਾਤ ਵਿੱਚ ਵਰਤੇ ਹੋਏ ਬਰਾਮਦ ਕੀਤੇ ਗਏ ਹਨ। ਇਸ ਸਾਰੇ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਐੱਸ. ਐੱਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਅੱਖ 'ਤੇ ਗੋਲ਼ੀ ਲੱਗ ਕੇ ਦੂਜੇ ਬੰਦਾ ਬਲਜਿੰਦਰ ਸਿੰਘ ਦੀ ਗਰਦਨ ਵਿਚ ਜਾ ਵੱਜੀ ਸੀ।
ਵੱਡਾ ਖ਼ੁਲਾਸਾ ਇਹ ਹੋਇਆ ਹੈ ਕਿ ਬਲਜਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਸਿੰਘ ਨੇ ਇਹ ਸਾਰੀ ਸਾਜਿਸ਼ ਆਪਣੇ ਨਾਲ ਦੇ ਗੁਆਂਢੀ ਆਸ਼ਿਕ ਹਰਸਿਮਰਨਜੀਤ ਸਿੰਘ ਉਰਫ਼ ਗੋਰਾ ਨਾਲ ਮਿਲ ਕੇ ਰਚੀ ਸੀ ਕਿਉਂਕਿ ਅਕਸਰ ਬਲਜਿੰਦਰ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਦੀ ਕੁੱਟਮਾਰ ਕਰਦਾ ਸੀ ਅਤੇ ਉਹ ਕੰਬਾਈਨ ਦਾ ਕੰਮ ਕਰਦਾ ਸੀ, ਜਿਸ ਕਰਕੇ ਦੋਸ਼ੀ ਪਤਨੀ ਮਨਪ੍ਰੀਤ ਕੌਰ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਆਪਣੇ ਪਤੀ ਨੂੰ ਮਰਵਾਉਣ ਦੀ 5 ਲੱਖ ਰੁਪਏ ਦੇ ਕੇ ਸਾਜ਼ਿਸ਼ ਰਚੀ।
ਇਹ ਵੀ ਪੜ੍ਹੋ- 6ਵੀਂ ਜਮਾਤ ਦੀ ਆਨਲਾਈਨ ਕਲਾਸ ਦੌਰਾਨ ਚੱਲਣ ਲੱਗੀ ਗੰਦੀ ਵੀਡੀਓ, ਫਿਰ ਜੋ ਹੋਇਆ...
ਦੋਵਾਂ ਨੇ ਮਿਲ ਕੇ ਕਰਨ ਸਿੰਘ ਉਰਫ਼ ਨਿਖਿਲ ਨੂੰ 5 ਲੱਖ ਰੁਪਏ ਦੇ ਬਲਜਿੰਦਰ ਸਿੰਘ ਦੀ ਸੁਪਾਰੀ ਦਿੱਤੀ ਸੀ। ਜਿਸ ਵਿੱਚੋਂ ਕਤਲ ਕਰਨ ਵਾਲੇ ਕਰਨ ਨੂੰ ਹੁਣ ਤੱਕ 1 ਲੱਖ 55 ਹਜ਼ਾਰ ਦੇ ਚੁੱਕੇ ਸਨ ਅਤੇ 2 ਜਨਵਰੀ ਨੂੰ ਬਲਜਿੰਦਰ ਸਿੰਘ ਆਪਣੀ ਪਤਨੀ ਨੂੰ ਦੱਸ ਕੇ ਘਰ ਤੋਂ ਸ਼ਰਾਬ ਪੀਣ ਲਈ ਆਪਣੇ ਪਿੰਡ ਦੇ ਕੁਝ ਸਾਥੀਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਮਜਾਲ ਦੇ ਠੇਕੇ 'ਤੇ ਗਿਆ ਸੀ। ਜਿਸ ਦੀ ਜਾਣਕਾਰੀ ਦੋਸ਼ੀ ਪਤਨੀ ਮਨਪ੍ਰੀਤ ਕੌਰ ਨੇ ਆਪਣੇ ਆਸ਼ਿਕ ਹਰਸਿਮਰਨਜੀਤ ਨੂੰ ਦਿੱਤੀ ਅਤੇ ਫਿਰ ਹਰਸਿਮਰਨ ਨੇ ਅੱਗੇ ਜਿਸ ਵਿਅਕਤੀ ਨੂੰ ਕਤਲ ਕਰਨ ਲਈ ਪੈਸੇ ਦਿੱਤੇ ਸੀ, ਕਰਨ ਨੂੰ ਉਸ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋਵੇਗਾ। ਜਿਵੇਂ ਹੀ ਬਲਜਿੰਦਰ ਸਿੰਘ ਅਤੇ ਉਸ ਦੇ ਸਾਥੀ ਸ਼ਰਾਬ ਦੇ ਠੇਕੇ 'ਤੇ ਪਹੁੰਚਦੇ ਹਨ ਤਾਂ ਕਰਨ ਉਰਫ਼ ਨਿਖਿਲ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੰਦਾ ਹੈ।
ਪੁਲਸ ਨੇ ਹੁਣ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਕੋਲੋਂ ਪੁਲਸ ਨੂੰ ਹੁਣ ਤੱਕ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਅਤੇ ਇਕ ਪਿਸਤੌਲ 32 ਬੋਰ ਸਮੇਤ ਜ਼ਿੰਦਾ ਕਾਰਤੂਸ 6 ਅਤੇ ਇਕ ਪਿਸਤੌਲ 315 ਬੋਰ ਸਮੇਤ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਸੀਤ ਲਹਿਰ ਦਾ ਅਲਰਟ, ਹੋਵੇਗੀ ਬਰਸਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e