ਵਿਆਹ ਤੋਂ ਪਹਿਲਾਂ ਹੀ ''ਗ਼ਾਇਬ'' ਹੋ ਗਿਆ ਮੁੰਡਾ, ਹੱਥ ''ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
Friday, Jan 03, 2025 - 09:36 PM (IST)
ਪਟਿਆਲਾ- ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗੁਰੂ ਨਾਨਕ ਨਗਰ ਵਿਖੇ ਇਕ 28 ਸਾਲਾ ਨੌਜਵਾਨ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਘਰੋਂ ਲਾਪਤਾ ਹੋ ਗਿਆ ਹੈ।
ਨੌਜਵਾਨ ਦੀ ਪਛਾਣ ਗੁਰਸਿਮਰਨ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 28 ਸਾਲ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਜਦਕਿ ਉਸ ਦੀ ਭੈਣ ਦੀ ਬਿਮਾਰੀ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਦਿੰਦੇ ਹੋਏ ਗੁਰਸਿਮਰਨ ਦੀ ਮਾਂ ਨੇ ਦੱਸਿਆ ਕਿ ਉਸ ਦੀ ਪਿਛਲੇ ਸਾਲ 17 ਅਪ੍ਰੈਲ ਨੂੰ ਮੰਗਣੀ ਹੋਈ ਸੀ ਤੇ ਇਸ ਸਾਲ 8 ਫਰਵਰੀ ਨੂੰ ਉਸ ਦਾ ਵਿਆਹ ਕੀਤਾ ਜਾਣਾ ਹੈ। ਇਸ ਦੌਰਾਨ ਉਹ ਨਵੇਂ ਸਾਲ ਮੌਕੇ 31 ਦਸੰਬਰ ਨੂੰ ਕੰਮ 'ਤੇ ਗਿਆ ਸੀ ਤੇ ਅੱਜ 4 ਦਿਨ ਹੋ ਜਾਣ ਬਾਅਦ ਵੀ ਘਰ ਵਾਪਸ ਨਹੀਂ ਪਰਤਿਆ।
ਆਪਣੇ ਪੁੱਤ ਦੀ ਤਸਵੀਰ ਹੱਥ 'ਚ ਫੜ ਕੇ ਉਸ ਦੀ ਮਾਂ ਰੋਂਦੇ ਹੋਏ ਉਸ ਨੂੰ ਆਵਾਜ਼ਾਂ ਵਾਰ ਰਹੀ ਹੈ। ਪੁੱਤ ਨੂੰ ਦੇਖਣ ਨੂੰ ਤਰਸ ਰਹੀ ਮਾਂ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ। ਫਿਲਹਾਲ ਉਨ੍ਹਾਂ ਦੇ ਰਿਸ਼ਤੇਦਾਰ ਮਾਂ ਨੂੰ ਸੰਭਾਲ ਤਾਂ ਰਹੇ ਹਨ, ਪਰ ਇਸ ਮਾਂ ਨੂੰ ਸਬਰ ਤਾਂ ਉਦੋਂ ਹੀ ਆਵੇਗਾ ਜਦੋਂ ਉਸ ਦਾ ਪੁੱਤ ਉਸ ਦੀਆਂ ਅੱਖਾਂ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ- ਸੰਘਣੀ ਧੁੰਦ ਨੇ ਘਰੋਂ ਨਿਕਲਣਾ ਕੀਤਾ ਔਖਾ, ਮੱਠੀ ਪਈ ਜ਼ਿੰਦਗੀ ਦੀ ਰਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e