ਨਾਭਾ ’ਚ ਚੋਰਾਂ ਨੇ 3 ਦੁਕਾਨਾਂ ਦੀ ਕੀਤੀ ਚੋਰੀ, ਸੀ. ਸੀ. ਟੀ. ਵੀ. ''ਚ ਕੈਦ ਹੋਈ ਘਟਨਾ
Friday, Jan 03, 2025 - 06:27 PM (IST)
ਨਾਭਾ (ਖੁਰਾਣਾ) : ਇਕ ਪਾਸੇ ਜਿੱਥੇ ਧੁੰਦ ਦੇ ਕਹਿਰ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ, ਉਥੇ ਹੀ ਨਾਭਾ ਵਿਖੇ ਧੁੰਦ ਦੀ ਆੜ ਵਿਚ 2 ਦੁਕਾਨਾਂ ਦਲੱਦੀ ਗੇਟ ਅਤੇ ਇਕ ਸਬਜੀ ਮੰਡੀ ਵਿਚ ਦਰਮਿਆਨੀ ਰਾਤ 3 ਚੋਰਾਂ ਵੱਲੋਂ ਵੱਖ-ਵੱਖ ਤਿੰਨ ਦੁਕਾਨਾਂ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਦੁਕਾਨਾਂ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਚੋਰਾਂ ਵੱਲੋਂ 2 ਕਰਿਆਨੇ ਦੇ ਸਟੋਰਾਂ ਅਤੇ ਇਕ ਬੇਕਰੀ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਵੱਲੋਂ ਇਕ ਲੱਖ ਰੁਪਏ ਦੀ ਨਗਦੀ, ਡਰਾਈ ਫਰੂਟ ਅਤੇ ਸਰਫ ਦੇ ਪੈਕਟ ਵੀ ਚੋਰੀ ਕਰਕੇ ਲੈ ਗਏ। ਪੀੜਤ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਚੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ 'ਤੇ ਸੁਧੀਰ ਕੁਮਾਰ ਕਰਿਆਨਾ ਸਟੋਰ ਦੇ ਮਾਲਕ, ਹਾਕਮ ਸਿੰਘ ਕਰਿਆਨੇ ਦੀ ਦੁਕਾਨ ਦੇ ਮਾਲਕ ਅਤੇ ਯੋਗੇਸ਼ ਕੁਮਾਰ ਪਟਿਆਲਾ ਬੇਕਰੀ ਦੇ ਮਾਲਕ ਨੇ ਕਿਹਾ ਕਿ ਚੋਰਾਂ ਵਲੋਂ ਪਹਿਲੇ ਕਰਿਆਨਾ ਸਟੋਰ 'ਤੇ 1 ਲੱਖ ਰੁਪਏ ਦੀ ਨਗਦੀ ਅਤੇ ਕੀਮਤੀ ਸਮਾਨ ਚੋਰੀ ਕੀਤਾ, ਦੂਸਰੀ ਕਿਰਿਆਨਾ ਸਟੋਰ 'ਤੇ ਡਰਾਈ ਫਰੂਟ ਤੋਂ ਇਲਾਵਾ 8 ਹਜ਼ਾਰ ਦਾ ਕੈਸ਼ ਚੋਰੀ ਕੀਤਾ। ਤੀਜੀ ਬੇਕਰੀ 'ਤੇ ਚੋਰਾਂ ਵੱਲੋਂ ਕੈਸ਼ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਸ ਦੀ ਇਤਲਾਹ ਪੁਲਸ ਨੂੰ ਦੇ ਦਿੱਤੀ।