''ਪੰਜਾਬ ਬੰਦ'' ਦੇ ਐਲਾਨ ਦੌਰਾਨ ਕਿਸਾਨਾਂ ਦਾ ਇਕ ਹੋਰ ਵੱਡਾ ਕਦਮ, ਘਰ-ਘਰ ਕੀਤੀ ਜਾ ਰਹੀ ਅਪੀਲ
Saturday, Dec 28, 2024 - 12:28 PM (IST)
ਚੰਡੀਗੜ੍ਹ/ਪਟਿਆਲਾ (ਵੈੱਬ ਡੈਸਕ, ਮਨਦੀਪ ਜੋਸਨ) : ਸ਼ੰਭੂ ਅਤੇ ਖਨੌਰੀ ਬਾਰਡਰ ’ਤੇ 13 ਫਰਵਰੀ 2024 ਤੋਂ ਸ਼ੁਰੂ ਹੋਇਆ ਸੰਘਰਸ਼ ਇਸ ਵੇਲੇ ਨਾਜ਼ੁਕ ਮੌੜ ’ਤੇ ਪਹੁੰਚ ਚੁੱਕਾ ਹੈ। ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 33ਵੇਂ ਦਿਨ ’ਚ ਪਹੁੰਚ ਚੁੱਕਾ ਹੈ। ਉੱਥੇ 30 ਦਸੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਲੋਕਾਂ ਅਤੇ ਵਪਾਰੀਆਂ ਸਮੇਤ ਹੋਰ ਵਰਗ ਨੂੰ ਬੰਦ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸਾਲ-2025 'ਚ ਕਦੋਂ-ਕਦੋਂ ਹੋਣਗੀਆਂ ਸਰਕਾਰੀ ਛੁੱਟੀਆਂ, ਜਾਰੀ ਹੋਇਆ ਕੈਲੰਡਰ
ਬੰਦ ਦੇ ਮੱਦੇਨਜ਼ਰ ਕਿਸਾਨ ਜੱਥੇਬੰਦੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਪੋਸਟਰ ਲਾਏ ਗਏ ਹਨ। ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਪੈਦਲ ਯਾਤਰਾ ਕਰ ਕੇ ਦੁਕਾਨਦਾਰਾਂ, ਰੇੜ੍ਹੀ ਫੜ੍ਹੀ ਵਾਲਿਆਂ, ਛੋਟੇ ਵਪਾਰੀਆਂ, ਆਟੋ ਰਿਕਸ਼ਾ ਚਾਲਕਾਂ ਅਤੇ ਬਾਜ਼ਾਰਾਂ ’ਚ ਮਿਲਣ ਵਾਲੀ ਆਮ ਜਨਤਾ ਨੂੰ 30 ਦੇ ਬੰਦ ਪ੍ਰਤੀ ਜਾਗਰੂਕ ਕੀਤਾ।
ਇਹ ਵੀ ਪੜ੍ਹੋ : Social Media 'ਤੇ ਆਹ ਕੰਮ ਕਰਨ ਵਾਲੇ ਸਾਵਧਾਨ! ਰੱਦ ਹੋ ਸਕਦੈ ਲਾਇਸੈਂਸ
ਇਸ ਦੇ ਨਾਲ ਹੀ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਦਿੱਲੀ ਅੰਦੋਲਨ ਕਿਵੇਂ ਹਰ ਵਰਗ ਨਾਲ ਸਬੰਧ ਰੱਖਦਾ ਹੈ। ਕਿਸ ਤਰ੍ਹਾਂ ਸਰਕਾਰ ਕਾਰਪੋਰੇਟ ਘਰਾਣਿਆਂ ਹੱਥੋਂ ਸਭ ਦੇ ਹੱਕ ਵੇਚਣ ਦਾ ਸੌਦਾ ਕਰੀ ਜਾ ਰਹੀ ਹੈ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਬਾਜ਼ਾਰਾਂ ਦੇ ਨਾਲ-ਨਾਲ ਸੜਕੀ ਮਾਰਗ ਅਤੇ ਰੇਲ ਮਾਰਗ ਵੀ ਜਾਮ ਰਹਿਣਗੇ। ਉਨ੍ਹਾਂ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਆਪਣੇ ਕਾਰੋਬਾਰ ਚੰਦ ਘੰਟਿਆਂ ਲਈ ਬਿਨਾਂ ਸੰਕੋਚ ਦੇ ਬੰਦ ਕਰਕੇ ਸਾਥ ਦੇਣ ਲਈ ਕਿਹਾ ਤਾਂ ਜੋ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਇਸ ਅੰਦੋਲਨ ’ਚ ਸਾਰੇ ਪੰਜਾਬ ਦੀ ਇਕਜੁੱਟਤਾ ਨੂੰ ਸਾਬਤ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8