ਹੀਟਰ ਦੀ ਲਪੇਟ 'ਚ ਆਉਣ ਨਾਲ ਜਿਉਂਦਾ ਸੜਿਆ ਜੰਗਲਾਤ ਵਿਭਾਗ ਦਾ ਬੇਲਦਾਰ, ਕਮਰੇ ’ਚੋਂ ਸੜੀ ਹੋਈ ਲਾਸ਼ ਬਰਾਮਦ
Saturday, Jan 07, 2023 - 09:25 PM (IST)
ਬਠਿੰਡਾ (ਸੁਖਵਿੰਦਰ) : ਸਥਾਨਕ ਥਰਮਲ ਕਾਲੋਨੀ ਦੇ ਗੇਟ ਨੰਬਰ 3 ਦੇ ਸਾਹਮਣੇ ਸਥਿਤ ਜੰਗਲਾਤ ਵਿਭਾਗ ਦੇ ਪਾਰਕ ਦੇ ਕਮਰੇ ਵਿੱਚ ਬੀਤੀ ਰਾਤ ਹੀਟਰ ਦੀ ਲਪੇਟ 'ਚ ਆਉਣ ਨਾਲ ਇਕ ਬੇਲਦਾਰ ਜਿਉਂਦਾ ਸੜ ਗਿਆ, ਉਸਦੀ ਲਾਸ਼ ਸ਼ਨੀਵਾਰ ਸਵੇਰੇ ਕਮਰੇ ’ਚੋਂ ਬਰਾਮਦ ਹੋਈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਇਹ ਵੀ ਪੜ੍ਹੋ : CBI ਦੀ ਵੱਡੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ 'ਚ ਇਨਕਮ ਟੈਕਸ ਅਧਿਕਾਰੀ ਤੇ ਸੀ.ਏ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਬੀਤੀ ਰਾਤ ਮੁੱਖ ਦਫਤਰ ਵਿਚ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ, ਸੰਦੀਪ ਗਿੱਲ ਅਤੇ ਹਰਸ਼ਿਤ ਚਾਵਲਾ ਮੌਕੇ ’ਤੇ ਪਹੁੰਚੇ, ਜਦਕਿ ਥਾਣਾ ਥਰਮਲ ਪੁਲਸ ਦੀ ਟੀਮ ਵੀ ਮੌਕੇ ’ਤੇ ਪਹੁੰਚੀ । ਮ੍ਰਿਤਕ ਦਾ ਸਰੀਰ ਅੱਗ ਨਾਲ ਬੁਰੀ ਤਰ੍ਹਾਂ ਸੜ ਚੁੱਕਿਆ ਸੀ ਅਤੇ ਕੰਕਾਲ ਹੀ ਬਚਿਆ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਕਾਰ ਤੇ ਬੁਲੇਟ ਦੀ ਟੱਕਰ 'ਚ ਇਕ ਦੀ ਮੌਤ
ਪੁਲਸ ਦੀ ਜਾਂਚ ਤੋਂ ਬਾਅਦ ਸਹਾਰਾ ਵਰਕਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਦੇ ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਬਲਵੀਰ ਸਿੰਘ (50) ਪੁੱਤਰ ਗੁਰਮੁੱਖ ਸਿੰਘ ਵਾਸੀ ਖਟੀਕਾ ਮੁਹੱਲਾ ਵਜੋਂ ਹੋਈ। ਮ੍ਰਿਤਕ ਜੰਗਲਾਤ ਵਿਭਾਗ ਵਿੱਚ ਬੇਲਦਾਰ ਤਾਇਨਾਤ ਸੀ ਅਤੇ ਕਮਰੇ 'ਚ ਹੀਟਰ ਲਗਾ ਕੇ ਸੁੱਤਾ ਸੀ। ਉਨ੍ਹਾਂ ਦੱਸਿਆ ਕਿ ਉਮੀਦ ਜਤਾਈ ਜਾ ਰਹੀ ਹੈ ਕਿ ਨੀਂਦ ਦੌਰਾਨ ਹੀਟਰ ਨਾਲ ਉਕਤ ਵਿਅਕਤੀ ਨੂੰ ਅੱਗ ਲੱਗ ਗਈ ਅਤੇ ਉਸਦੀ ਮੌਤ ਹੋ ਗਈ।