ਫਤਿਹਗੜ੍ਹ ਵਾਸੀਆਂ ਵਲੋਂ ਬੇਗੋਵਾਲ ਥਾਣੇ ਬਾਹਰ ਨਾਅਰੇਬਾਜ਼ੀ

Tuesday, Jun 12, 2018 - 05:24 AM (IST)

ਫਤਿਹਗੜ੍ਹ ਵਾਸੀਆਂ ਵਲੋਂ ਬੇਗੋਵਾਲ ਥਾਣੇ ਬਾਹਰ ਨਾਅਰੇਬਾਜ਼ੀ

ਬੇਗੋਵਾਲ, (ਰਜਿੰਦਰ)- ਨੇੜਲੇ ਪਿੰਡ ਫਤਿਹਗੜ੍ਹ ਦੇ ਲੋਕਾਂ ਵਲੋਂ ਅੱਜ ਬੇਗੋਵਾਲ ਥਾਣੇ ਬਾਹਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਜਸਬੀਰ ਕੌਰ ਪੁੱਤਰੀ ਦਲੀਪ ਸਿੰਘ ਵਾਸੀ ਫਤਿਹਗੜ੍ਹ ਨੇ ਦੱਸਿਆ ਕਿ ਉਸ ਦੀ ਸ਼ਾਦੀ ਕੁਲਦੀਪ ਸਿੰਘ ਵਾਸੀ ਅਕਾਲਾ ਥਾਣਾ ਭੁਲੱਥ ਨਾਲ ਤਿੰਨ ਸਾਲ ਪਹਿਲਾਂ ਹੋਈ ਸੀ। ਉਸ ਦਾ ਲੜਕਾ ਦੋ ਸਾਲ ਦਾ ਹੈ ਤੇ ਉਸ ਦਾ ਪਤੀ ਕੁਲਦੀਪ ਉਸ ਦੀ ਕੁੱਟਮਾਰ ਕਰਦਾ ਸੀ। ਮਿਤੀ 4 ਅਪ੍ਰੈਲ ਨੂੰ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਆਪਣੇ ਪੇਕੇ ਪਿੰਡ ਫਤਿਹਗੜ੍ਹ ਆ ਗਈ ਸੀ। ਇਸ ਤੋਂ ਬਾਅਦ 16 ਅਪ੍ਰੈਲ ਦੀ ਰਾਤ ਉਸ ਦਾ ਪਤੀ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਘਰ ਆਇਆ ਸੀ, ਜਿਨ੍ਹਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ।
ਇਸ ਤੋਂ ਬਾਅਦ ਬੇਗੋਵਾਲ ਪੁਲਸ ਵਲੋਂ ਉਸ ਦੇ ਪਤੀ ਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਕੇਸ ਦਰਜ ਹੋਣ ਤੋਂ ਬਾਅਦ ਪੁਲਸ ਵੱਲੋਂ ਉਸ ਦੇ ਪਤੀ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਦੂਸਰੇ ਪਾਸੇ ਇਸ ਸਬੰਧੀ ਗੱਲਬਾਤ ਕਰਨ 'ਤੇ ਐੱਸ. ਐੱਚ. ਓ. ਬੇਗੋਵਾਲ ਇੰਸਪੈਕਟਰ ਸੋਮ ਨਾਥ ਨੇ ਦੱਸਿਆ ਕਿ ਇਸ ਮੁਕੱਦਮੇ ਦੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਬੇਗੋਵਾਲ ਪੁਲਸ ਨੇ ਭੁਲੱਥ ਇਲਾਕੇ ਦੇ ਪਿੰਡ ਅਕਾਲਾਂ 'ਚ ਅਨੇਕਾਂ ਵਾਰ ਛਾਪੇਮਾਰੀ ਕੀਤੀ ਹੈ ਪਰ ਹਾਲੇ ਤਕ ਮੁਲਜ਼ਮ ਕਾਬੂ ਨਹੀਂ ਆਏ। 


Related News