10ਵੀਂ ਅਤੇ 12ਵੀਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਸੀ.ਬੀ.ਐੱਸ.ਈ. ਨੇ ਕੀਤਾ ਇਹ ਐਲਾਨ
Sunday, Apr 14, 2019 - 08:58 PM (IST)

ਲੁਧਿਆਣਾ (ਵਿੱਕੀ)-ਵਿਦਿਆਰਥੀਆਂ ਦੇ ਹਿੱਤ 'ਚ ਇਕ ਜ਼ਰੂਰੀ ਫੈਸਲਾ ਲੈਂਦੇ ਹੋਏ ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਤੇ 12ਵੀਂ ਕਲਾਸਾਂ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਕੰਪਾਰਟਮੈਂਟ, ਰੀਵੈਲਿਊਏਸ਼ਨ ਫੋਟੋ ਕਾਪੀ ਤੇ ਵੈਰੀਫਿਕੇਸ਼ਨ ਆਫ ਮਾਰਕਸ ਕਰਵਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹੀ ਨਹੀਂ, ਬੋਰਡ ਨੇ ਉਕਤ ਅਰਜ਼ੀਆਂ ਲਈ ਆਖਰੀ ਤਰੀਕ ਨਿਕਲ ਜਾਣ ਤੋਂ ਬਾਅਦ ਲੱਗਣ ਵਾਲੀ ਲੇਟ ਫੀਸ ਵੀ ਪਿਛਲੇ ਸਾਲ ਤੋਂ ਵਧਾ ਦਿੱਤੀ ਹੈ। ਇਥੇ ਦੱਸ ਦੇਈਏ ਕਿ ਬੋਰਡ ਦੀਆਂ ਕਲਾਸਾਂ ਦੇ ਪੇਪਰ ਅਜੇ ਅਪ੍ਰੈਲ ਦੇ ਪਹਿਲੇ ਹਫਤੇ ਹੀ ਖਤਮ ਹੋਏ ਹਨ ਤੇ ਵਿਦਿਆਰਥੀਆਂ ਨੂੰ ਨਤੀਜਾ ਐਲਾਨਣ ਦੀ ਤਰੀਕ ਬਾਰੇ ਵੀ ਨਹੀਂ ਪਤਾ ਹੈ।
ਪ੍ਰਤੀ ਸਬਜੈਕਟ ਲੱਗੇਗੀ 500 ਰੁਪਏ ਫੀਸ
ਸੀ. ਬੀ. ਐੱਸ. ਈ. ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵੈਰੀਫਿਕੇਸ਼ਨ ਆਫ ਮਾਰਕਸ ਲਈ ਵਿਦਿਆਰਥੀਆਂ ਨੂੰ ਪ੍ਰਤੀ ਸਬਜੈਕਟ ਦੀ ਫੀਸ 500 ਰੁਪਏ ਜਮ੍ਹਾ ਕਰਵਾਉਣੀ ਹੋਵੇਗੀ। ਇਸ ਦੇ ਲਈ ਅਰਜ਼ੀਆਂ ਦੇਣ ਲਈ ਵਿਦਿਆਰਥੀਆਂ ਨੂੰ ਨਤੀਜਾ ਐਲਾਨਣ ਤੋਂ ਬਾਅਦ 5 ਦਿਨ ਮਿਲਣਗੇ। ਮਾਰਕਸ ਦੀ ਵੈਰੀਫਿਕੇਸ਼ਨ ਤੋਂ ਬਾਅਦ ਵੀ ਜੇਕਰ ਵਿਦਿਆਰਥੀ ਸੰਤੁਸ਼ਟ ਨਹੀਂ ਹੁੰਦੇ ਤਾਂ ਉਹ ਆਂਸਰਸ਼ੀਟਾਂ ਦੀ ਫੋਟੋ ਕਾਪੀ ਮੰਗਵਾ ਸਕਦੇ ਹਨ। ਇਸ ਦੇ ਲਈ ਬੋਰਡ ਨੇ ਨਤੀਜਾ ਐਲਾਨੇ ਜਾਣ ਤੋਂ 17 ਦਿਨ ਬਾਅਦ ਤਕ ਦਾ ਸਮਾਂ ਦਿੱਤਾ ਹੈ ਪਰ ਆਂਸਰਸ਼ੀਟਾਂ ਕਰ ਕੇ ਫੋਟੋ ਕਾਪੀ ਉਹੀ ਵਿਦਿਆਰਥੀ ਮੰਗਵਾ ਸਕਣਗੇ, ਜਿਨ੍ਹਾਂ ਨੇ ਪਹਿਲਾਂ ਵੈਰੀਫਿਕੇਸ਼ਨ ਆਫ ਮਾਰਕਸ ਲਈ ਅਪਲਾਈ ਕੀਤਾ ਹੋਵੇਗਾ।
12ਵੀਂ ਦੇ ਪ੍ਰਤੀ ਵਿਸ਼ਾ 700 ਤਾਂ 10ਵੀਂ ਦੇ ਲੱਗਣਗੇ 500 ਰੁਪਏ
ਸੀ. ਬੀ. ਐੱਸ. ਈ. ਦੀ ਸੂਚਨਾ ਮੁਤਾਬਕ ਆਂਸਰਸ਼ੀਟਾਂ ਦੀ ਫੋਟੋ ਕਾਪੀ ਮੰਗਵਾਉਣ ਲਈ 12ਵੀਂ ਕਲਾਸ ਦੇ ਪ੍ਰਤੀ ਵਿਸ਼ੇ 700 ਤੇ 10ਵੀਂ ਕਲਾਸ ਦੇ ਪ੍ਰਤੀ ਵਿਸ਼ੇ 500 ਰੁਪਏ ਫੀਸ ਲੱਗੇਗੀ। ਨਤੀਜੇ ਤੋਂ 21ਵੇਂ ਦਿਨ ਤਕ ਹਰ ਸਬਜੈਕਟ ਦੇ ਪ੍ਰਸ਼ਨ ਨੂੰ ਰੀਵੈਲਿਊਏਸ਼ਨ ਲਈ ਅਪਲਾਈ ਕਰ ਸਕਦੇ ਹਨ। ਹਰ ਸਵਾਲ ਲਈ 100 ਰੁਪਏ ਦੀ ਫੀਸ ਲੱਗੇਗੀ। ਇਸ ਦੇ ਲਈ ਬੋਰਡ ਨੇ ਸ਼ਰਤ ਰੱਖੀ ਹੈ ਕਿ ਸਬਜੈਕਟ 'ਚ 30 ਸਵਾਲ ਹੋਣ 'ਤੇ 10 ਸਵਾਲਾਂ ਨੂੰ ਰੀਵੈਲਿਊਏਸ਼ਨ ਕਰਵਾ ਸਕਦੇ ਹਨ, ਜਿਸ ਵਿਚ 25 ਤੋਂ 27 ਸਵਾਲ ਹੋਣਗੇ। ਉਨ੍ਹਾਂ 'ਚ 7 ਸਵਾਲਾਂ ਦੀ ਰੀਵੈਲਿਊਏਸ਼ਨ ਕਰ ਸਕਣਗੇ। ਨਾਲ ਹੀ ਸਕੂਲਾਂ ਨੂੰ 6 ਜੂਨ ਤਕ ਕੰਪਾਰਟਮੈਂਟ ਆਉਣ ਵਾਲੇ ਵਿਦਿਆਰਥੀਆਂ ਦੀ ਲਿਸਟ ਭੇਜਣੀ ਹੋਵੇਗੀ।
ਰਿਜ਼ਲਟ ਤੋਂ ਅਗਲੇ ਦਿਨ ਜਾਰੀ ਹੋਵੇਗਾ ਲਿੰਕ
ਨਤੀਜਾ ਜਾਰੀ ਹੋਣ ਤੋਂ ਅਗਲੇ ਦਿਨ ਸੀ. ਬੀ. ਐੱਸ. ਈ. ਦੀ ਵੈੱਬਸਾਈਟ 'ਤੇ ਇਕ ਲਿੰਕ ਜਾਰੀ ਕੀਤਾ ਜਾਵੇਗਾ। ਇਸ ਲਿੰਕ ਰਾਹੀਂ ਵਿਦਿਆਰਥੀ ਆਪਣੀ ਸ਼ਿਕਾਇਤ ਸਬੰਧੀ ਅਰਜ਼ੀ ਦੇ ਸਕਦੇ ਹਨ। ਵਿਦਿਆਰਥੀ ਵੈੱਬਸਾਈਟ 'ਤੇ ਦਿੱਤੇ ਉਸ ਲਿੰਕ 'ਤੇ ਜਾਵੇਗਾ। ਇਸ ਵਿਚ ਵਿਦਿਆਰਥੀ ਦੀ ਜਨਮ ਤਰੀਕ, ਸਕੂਲ ਕੋਡ ਤੇ ਰੋਲ ਨੰਬਰ ਤੋਂ ਲਾਗ ਇਨ ਹੋਵੇਗਾ। ਵਿਦਿਆਰਥੀ ਦੀਆਂ ਸਾਰੀਆਂ ਸੂਚਨਾਵਾਂ ਆ ਜਾਣਗੀਆਂ। ਵਿਦਿਆਰਥੀ ਕਿਸ ਵਿਸ਼ੇ ਲਈ ਕਿਹੜੀ ਸਹੂਲਤ ਲਈ ਅਪਲਾਈ ਕਰਨਾ ਚਾਹੁੰਦਾ ਹੈ, ਇਹ ਪੁੱਛਿਆ ਜਾਵੇਗਾ। ਚਲਾਨ ਰਾਹੀਂ ਈ-ਭੁਗਤਾਨ ਹੋ ਕੇ ਅਰਜ਼ੀ ਮਨਜ਼ੂਰ ਹੋ ਜਾਵੇਗੀ, ਜਿਸ ਦਾ ਸੁਨੇਹਾ ਵਿਦਿਆਰਥੀ ਨੂੰ ਮੇਲ ਤੇ ਮੋਬਾਇਲ ਰਾਹੀਂ ਮਿਲੇਗਾ। ਬਾਅਦ 'ਚ ਪ੍ਰੀਖਿਆ ਤਰੀਕ ਦੀ ਜਾਣਕਾਰੀ ਵੀ ਸਾਈਟ ਤੋਂ ਹੀ ਮਿਲੇਗੀ।