ਮਾਮਲਾ ਪਿੰਡ ''ਚ ਹੋਈ ਕੁੱਟਮਾਰ ਦਾ : ਭਾਜਪਾਈਆਂ ਨੇ ਸ਼ਾਹਪੁਰਕੰਢੀ ਥਾਣੇ ਦਾ ਕੀਤਾ ਘਿਰਾਓ

Saturday, Jan 20, 2018 - 11:02 AM (IST)

ਪਠਾਨਕੋਟ/ਸ਼ਾਹਪੁਰਕੰਢੀ (ਸ਼ਾਰਦਾ, ਸੌਰਭ)- ਧਾਰ ਬਲਾਕ ਦੇ ਭਾਜਪਾ ਦੇ ਵਰਕਰਾਂ ਵੱਲੋਂ ਭਾਜਪਾ ਧਾਰ ਮੰਡਲ ਦੇ ਪ੍ਰਧਾਨ ਡਾ. ਭੁਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਸ਼ਾਹਪੁਰਕੰਢੀ ਦਾ ਘਿਰਾਓ ਕੀਤਾ ਗਿਆ। ਵਰਕਰਾਂ ਨੇ ਘਿਰਾਓ ਕਰ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਰਪੰਚ ਬਲਦੇਵ ਸਿੰਘ ਸਮਾਣੂ, ਸਰਪੰਚ ਭੂਸ਼ਣ ਖੰਨਾ, ਸਰਪੰਚ ਯੋਗੇਸ਼ ਸ਼ਰਮਾ, ਸਰਪੰਚ ਮਨੋਜ ਸ਼ਰਮਾ, ਸਰਪੰਚ ਰਸ਼ਪਾਲ ਸਿੰਘ, ਸਰਪੰਚ ਗੁਲਜ਼ਾਰ ਸਿੰਘ, ਸਰਪੰਚ ਸੁਰੇਸ਼ ਸਿੰਘ ਤੇ ਸਰਪੰਚ ਵਰਿਆਮ ਸਿੰਘ ਨੇ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਪਿੰਡ ਸਮਾਣੂ 'ਚ ਵਿਭਾਗੀ ਅਫ਼ਸਰ ਦੀ ਹਾਜ਼ਰੀ 'ਚ ਪਿੰਡ ਦੇ ਹੀ ਕੁਝ ਲੋਕਾਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਤੇ ਹੱਥੋਪਾਈ ਕੀਤੀ। ਬਾਅਦ 'ਚ ਕੁੱਟਮਾਰ ਕਰਨ ਵਾਲਿਆਂ ਨੇ ਉਨ੍ਹਾਂ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਵਰਕਰਾਂ ਨੇ ਦੋਸ਼ ਲਾਇਆ ਕਿ ਪੁਲਸ ਕਾਂਗਰਸ ਸਰਕਾਰ ਦੇ ਦਬਾਅ 'ਚ ਕੰਮ ਕਰ ਰਹੀ ਹੈ ਤੇ ਭਾਜਪਾ ਦੇ ਵਰਕਰਾਂ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੰਝ ਹੀ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਰਸ਼ਪਾਲ ਸਿੰਘ, ਵਿਜੇ ਸ਼ਰਮਾ, ਭੂਸ਼ਣ ਖੰਨਾ, ਬਲਦੇਵ ਸਿੰਘ, ਉੱਤਮ ਸਿੰਘ, ਪਵਨ ਸਿੰਘ ਕੁੱਕੀ, ਸੁਰਿੰਦਰ ਬਿੱਟੂ, ਮਨੋਜ ਸ਼ਰਮਾ, ਗੁਲਜ਼ਾਰ ਸਿੰਘ, ਬਸੰਤ ਸਿੰਘ, ਸੁਰੇਸ਼ ਕੁਮਾਰ, ਵਰਿਆਮ ਸਿੰਘ ਆਦਿ ਮੌਜੂਦ ਸਨ।
ਕੀ ਕਹਿੰਦੇ ਹਨ ਥਾਣਾ ਮੁਖੀ : ਇਸ ਸੰਬੰਧ 'ਚ ਜਦੋਂ ਥਾਣੇ ਦੇ ਮੁਖੀ ਕੇ. ਪੀ. ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸੇ ਵੀ ਪੁਲਸ ਮੁਲਾਜ਼ਮ ਵੱਲੋਂ ਮਾੜਾ ਸਲੂਕ ਨਹੀਂ ਕੀਤਾ ਗਿਆ। ਪੁਲਸ ਸਾਰੇ ਵਰਗਾਂ ਦੇ ਲੋਕਾਂ ਦੀ ਸੇਵਾ 'ਚ ਹਰ ਸਮੇਂ ਮੌਜੂਦ ਹੈ। ਬੁੱਧਵਾਰ ਨੂੰ ਪਿੰਡ ਸਮਾਣੂ 'ਚ ਝਗੜਾ ਹੋਇਆ ਸੀ, ਜਿਸ ਨੂੰ ਸੁਲਝਾਉਣ ਲਈ ਸ਼ਨੀਵਾਰ ਸ਼ਾਮ ਦਾ ਦੋਵਾਂ ਪਾਰਟੀਆਂ ਨੂੰ ਸਮਾਂ ਦਿੱਤਾ ਗਿਆ ਹੈ ਤੇ ਛੇਤੀ ਹੀ ਮਾਮਲਾ ਸੁਲਝ ਜਾਵੇਗਾ।


Related News