ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ’ਤੇ ਪਰਚਾ ਦਰਜ

Tuesday, Nov 26, 2024 - 05:23 PM (IST)

ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ’ਤੇ ਪਰਚਾ ਦਰਜ

ਜਲਾਲਾਬਾਦ (ਬੰਟੀ, ਬਜਾਜ) : ਥਾਣਾ ਵੈਰੋਕੇ ਪੁਲਸ ਨੇ ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਵਿੰਦਰ ਕੁਮਾਰ ਪੁੱਤਰ ਮੱਖਣ ਚੰਦ ਵਾਸੀ ਚੱਕ ਮੋਜਦੀਨ ਵਾਲਾ ਉਰਫ਼ ਸੂਰਘੁਰੀ ਨੇ ਸ਼ਿਕਾਇਤ ਦਰਜ ਕਰਵਾਈ। ਆਪਣੀ ਸ਼ਿਕਾਇਤ 'ਚ ਉਸ ਨੇ ਕਿਹਾ ਸੀ ਕਿ 15-11-2024 ਰਾਤ ਕਰੀਬ 7.30 ਵਜੇ ਉਹ ਆਪਣੇ ਪਿਤਾ ਸਮੇਤ ਮੋਟਰਸਾਈਕਲ ’ਤੇ ਕੋਟੂ ਵਾਲੇ ਝੂਗੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ।

ਇਸ ਦੌਰਾਨ ਬੋਹੜ ਸਿੰਘ ਪੁੱਤਰ ਗੁਰਾ ਸਿੰਘ, ਕਰਨਦੀਪ ਸਿੰਘ ਪੁੱਤਰ ਬੋਹੜ ਸਿੰਘ, ਜਸਬੀਰ ਕੌਰ ਪਤਨੀ ਬੋਹੜ ਸਿੰਘ, ਸੁਖਬੀਰ ਕੌਰ ਪਤਨੀ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਗੁਰਾ ਸਿੰਘ, ਤਰਸੇਮ ਸਿੰਘ ਪੁੱਤਰ ਲਹੋਰਾ ਸਿੰਘ ਵਾਸੀ ਚੱਕ ਮੋਜਦੀਨ ਵਾਲਾ ਉਰਫ਼ ਸੂਰਘੁਰੀ, ਬੋਹੜ ਸਿੰਘ ਦਾ ਸਾਲਾ ਅਤੇ ਬੋਹੜ ਸਿੰਘ ਦੇ ਸਾਲੇ ਦਾ ਲੜਕਾ ਘਰ ਦੇ ਕੋਲ ਪੁੱਜੇ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਦੇ ਸੱਟਾਂ ਜ਼ਿਆਦਾ ਲੱਗਣ ਕਰ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਹੁਣ ਤੱਕ ਦੋਹਾਂ ਧਿਰਾਂ ਦੀ ਰਾਜ਼ੀਨਾਮੇ ਦੀ ਗੱਲ ਚੱਲਦੀ ਰਹੀ ਪਰ ਗੱਲ ਸਿਰੇ ਨਾ ਲੱਗ ਸਕੀ। ਇਸ ’ਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News