ਦੋਸਤ ਨੂੰ ਲੜਾਈ ’ਚ ਛੁਡਵਾਉਣ ਆਏ ਨੌਜਵਾਨ ’ਤੇ ਇੱਟਾਂ ਨਾਲ ਹਮਲਾ, ਹਾਲਤ ਗੰਭੀਰ

Saturday, Aug 19, 2023 - 12:21 PM (IST)

ਦੋਸਤ ਨੂੰ ਲੜਾਈ ’ਚ ਛੁਡਵਾਉਣ ਆਏ ਨੌਜਵਾਨ ’ਤੇ ਇੱਟਾਂ ਨਾਲ ਹਮਲਾ, ਹਾਲਤ ਗੰਭੀਰ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਕੱਕਾ ’ਚ ਦੋਸਤ ਨੂੰ ਲੜਾਈ ਦੌਰਾਨ ਛੁੱਡਵਾ ਰਹੇ ਇਕ ਨੌਜਵਾਨ ’ਤੇ ਦੂਜੀ ਧਿਰ ਨੇ ਇੱਟਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਜ਼ਖਮੀ ਹੋਏ ਨੌਜਵਾਨ ਨਿਸਾਰ ਨੇ ਦੱਸਿਆ ਕਿ ਉਸ ਦੇ ਦੋਸਤ ਨਮੋ ਨੇ ਦੱਸਿਆ ਕਿ ਉਸ ਨਾਲ ਪਿੰਡ ਕੱਕਾ ਵਿਚ ਕੁਝ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਉਹ ਦੋਵੇਂ ਕੱਕਾ ਪਿੰਡ ’ਚ ਚਲੇ ਗਏ, ਜਿੱਥੇ ਉਕਤ ਲੋਕਾਂ ਨੇ ਫਿਰ ਨਮੋ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਨਿਸਾਰ ਛੁੱਡਵਾਉਣ ਲੱਗਾ ਤਾਂ ਉਸ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ।

ਉਸੇ ਦੌਰਾਨ ਉਸ ਦਾ ਦੋਸਤ ਨਮੋ ਉੱਥੋਂ ਭੱਜ ਗਿਆ। ਹਮਲਾ ਕਰਨ ਵਾਲਿਆਂ ਨੇ ਉਸ ਦਾ ਮੋਬਾਇਲ ਫੋਨ ਅਤੇ ਮੋਟਰਸਾਈਕਲ ਵੀ ਖੋਹ ਲਿਆ, ਜਿਸ ਤੋਂ ਬਾਅਦ ਗੰਭੀਰ ਰੂਪ ’ਚ ਜ਼ਖਮੀ ਹੋਏ ਨਿਸਾਰ ਨੇ ਰਾਹਗੀਰ ਦੇ ਫੋਨ ਤੋਂ ਆਪਣੇ ਮਾਲਕ ਨੂੰ ਫੋਨ ਕੀਤਾ ਅਤੇ ਕੁਝ ਦੇਰ ਬਾਅਦ ਉਸ ਦਾ ਮਾਲਕ ਉਸ ਕੋਲ ਪੁੱਜਾ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਇੱਥੇ ਨਿਸਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਦੋਂ ਇਸ ਸਬੰਧੀ ਥਾਣਾ ਮਿਹਰਬਾਨ ਦੇ ਮੁਖੀ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਹੈ। ਪੁਲਸ ਟੀਮ ਮੌਕੇ ’ਤੇ ਜਾ ਕੇ ਪੀੜਤ ਦਾ ਬਿਆਨ ਲੈਣ ਗਈ ਹੈ, ਜਿਸ ਤੋਂ ਬਾਅਦ ਪੁਲਸ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰੇਗੀ।
 


author

Babita

Content Editor

Related News