ਛੁੱਟੀ ਲੈਣ ਲਈ ਬਹਾਨਾ ਮਾਰਨ ਵਾਲੇ ਮੁਲਾਜ਼ਮ ਹੋ ਜਾਣ Alert, ਜ਼ਰਾ ਪੜ੍ਹ ਲੈਣ ਇਹ ਸਖ਼ਤ ਹੁਕਮ

05/04/2024 10:01:06 AM

ਲੁਧਿਆਣਾ (ਜ.ਬ.) : ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾ ਰਹੀ ਹੈ, ਉੱਥੇ ਕੁੱਝ ਮੁਲਾਜ਼ਮ ਵੱਖ-ਵੱਖ ਕਾਰਨ ਦੱਸ ਕੇ ਡਿਊਟੀ ਤੋਂ ਬਚਣ ਲਈ ਅਰਜ਼ੀ ਦੇ ਰਹੇ ਹਨ। ਅਜਿਹੇ ’ਚ ਡੀ. ਸੀ. ਸਾਕਸ਼ੀ ਸਾਹਨੀ ਨੇ ਸਾਰੇ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਗਲਤ ਆਧਾਰ ਦੱਸ ਕੇ ਡਿਊਟੀ ਕਟਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਨਿਰਵਿਘਨ ਚੋਣ ਪ੍ਰਕਿਰਿਆ ਨੂੰ ਸੰਪੰਨ ਕਰਨ ਲਈ ਜ਼ਿਲ੍ਹੇ ’ਚ 17,962 ਦੇ ਕਰੀਬ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਣੀ ਹੈ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦੇ ਵੇਰਵੇ ਪੇਸ਼ ਕਰਨ ਦੇ ਹੁਕਮ

ਜ਼ਿਲ੍ਹੇ ’ਚ ਕੁੱਲ 26,84,239 ਵੋਟਰਾਂ ਲਈ 921 ਦੇ ਕਰੀਬ ਬੂਥ ਬਣਾਏ ਗਏ ਹਨ, ਜਿਸ ਦੇ ਲਈ ਮੁਲਾਜ਼ਮਾਂ ਨੂੰ ਬਾਕਾਇਦਾ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਅਜਿਹੇ ’ਚ ਪ੍ਰਸ਼ਾਸਨ ਕੋਲ ਚੋਣ ਡਿਊਟੀ ਤੋਂ ਬਚਣ ਲਈ ਸੈਂਕੜਿਆਂ ਦੀ ਗਿਣਤੀ ’ਚ ਮੁਲਾਜ਼ਮ ਸਿਆਸੀ ਸਿਫਾਰਸ਼ਾਂ ਦੇ ਨਾਲ-ਨਾਲ ਵੱਖ-ਵੱਖ ਕਾਰਨ ਦੱਸ ਕੇ ਆਪਣੇ ਨਾਂ ਡਿਊਟੀ ਲਿਸਟ ’ਚੋਂ ਕਟਵਾਉਣ ਲਈ ਅਪਲਾਈ ਕਰ ਰਹੇ ਹਨ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਸੀ. ਸਾਕਸ਼ੀ ਸਾਹਨੀ ਨੇ ਸਾਫ਼ ਕੀਤਾ ਕਿ ਜੇਕਰ ਕੋਈ ਮੁਲਾਜ਼ਮ ਪ੍ਰਸ਼ਾਸਨ ਨੂੰ ਗਲਤ ਤੱਥਾਂ ਜਾਂ ਮਜਬੂਰੀ ਦੇ ਆਧਾਰ ’ਤੇ ਡਿਊਟੀ ਕਟਵਾਉਣ ਲਈ ਅਪਲਾਈ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ ਉਹ ਖ਼ੂਬਸੂਰਤ ਥਾਵਾਂ, ਜਿਨ੍ਹਾਂ ਦੇ ਨਜ਼ਾਰੇ ਹਰ ਕਿਸੇ ਨੂੰ ਕੀਲ ਲੈਣਗੇ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਸੈਕਸ਼ਨ 159 ਪੀਪਲ ਐਕਟ-1951 ਤਹਿਤ ਹਰ ਅਧਿਕਾਰੀ, ਜਿਸ ਦੀ ਚੋਣਾਂ ’ਚ ਡਿਊਟੀ ਲੱਗੀ ਹੈ, ਉਸ ਨੂੰ ਪੂਰਾ ਕਰਨ ਅਤੇ ਟ੍ਰੇਨਿੰਗ ਪ੍ਰਕਿਰਿਆ ਲਈ ਵਚਨਬੱਧ ਹੈ। ਇਸ ਲਈ ਜੇਕਰ ਕੋਈ ਮੁਲਾਜ਼ਮ ਜਾਂ ਅਧਿਕਾਰੀ ਗਲਤ ਆਧਾਰ ’ਤੇ ਚੋਣ ਡਿਊਟੀ ਤੋਂ ਬਚਣ ਦਾ ਯਤਨ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਚੋਣ ਡਿਊਟੀ ਤੋਂ ਉਨ੍ਹਾਂ ਹੀ ਮੁਲਾਜ਼ਮਾਂ ਨੂੰ ਰਾਹਤ ਮਿਲ ਸਕਦੀ ਹੈ, ਜੋ ਮੈਡੀਕਲ ਸ਼ਰਤਾਂ ਦੇ ਆਧਾਰ ’ਤੇ ਡਿਊਟੀ ਕਰਨ ਦੇ ਸਮਰੱਥ ਨਹੀਂ ਹੋਵੇਗਾ।

ਅਜਿਹੇ ’ਚ ਜੇਕਰ ਕੋਈ ਫਰਜ਼ੀ ਜਾਂ ਗਲਤ ਮੈਡੀਕਲ ਸਰਟੀਫਿਕੇਟ ਬਣਵਾ ਕੇ ਡਿਊਟੀ ਤੋਂ ਬਚਣ ਦਾ ਯਤਨ ਕਰੇਗਾ ਜਾਂ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਵਰਤੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਤੈਅ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਹਿਲਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਵਿਧਾਨ ਸਭਾ ਖੇਤਰ ’ਚ ਡਿਊਟੀ ਲਈ ਨਿਯੁਕਤ ਕੀਤਾ ਜਾਵੇਗਾ। ਜੇਕਰ ਕਿਸੇ ਮੁਲਾਜ਼ਮ ਨੂੰ ਇਸ ਮਾਮਲੇ ’ਚ ਕੋਈ ਪਰੇਸ਼ਾਨੀ ਹੈ ਤਾਂ ਉਹ ਏ. ਡੀ. ਸੀ. ਮੇਜ਼ਰ ਸਰੀਨ ਨਾਲ ਸੰਪਰਕ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News